ਮਲੂਕਾ ਸਕੂਲ ਦੇ ਬੱਚਿਆਂ ਨੇ 12ਵੀਂ ’ਚ ਚਮਕਾਇਆ ਮਾਪਿਆਂ ਦਾ ਨਾਂ
ਮਲੂਕਾ ਸਕੂਲ ਦੀ ਬਾਰਵੀਂ ਦਾ ਨਤੀਜਾ ਸ਼ਾਨਦਾਰ ਰਿਹਾ
Publish Date: Fri, 15 May 2026 08:50 PM (IST)
Updated Date: Sat, 16 May 2026 04:15 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ
ਸੀਬੀਐਸਈ ਬੋਰਡ ਵੱਲੋਂ 12ਵੀਂ ਦਾ ਐਲਾਨਿਆ ਗਿਆ ਨਤੀਜਾ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਦਾ 100 ਫੀਸਦੀ ਪਾਸ ਰਿਹਾ। ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਸਟਰੀਮਾਂ ਵਿੱਚ ਉੱਚਅੰਕ ਪ੍ਰਾਪਤ ਕਰਕੇ ਸਕੂਲ, ਮਾਪਿਆਂ ਅਤੇ ਅਧਿਆਪਕਾਂ ਦਾ ਨਾਂ ਰੌਸ਼ਨ ਕੀਤਾ। ਵਿਦਿਆਰਥੀਆਂ ਦੀਇਸ ਪ੍ਰਾਪਤੀ ਨਾਲ ਸਕੂਲ ਪ੍ਰਬੰਧਕਾਂ ਅਤੇ ਮਾਪਿਆਂ ਵਿੱਚ ਵੀ ਬਹੁਤ ਉਤਸ਼ਾਹ ਪਾਇਆ ਗਿਆ। ਸਾਇੰਸ ਸਟਰੀਮ ਵਿੱਚ ਅਰਸ਼ਦੀਪ ਕੌਰ ਨੇ 90 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਰਮਨਦੀਪ ਕੌਰ (ਕਾਮਰਸ) ਨੇ 80.8 ਫੀਸਦੀ ਅੰਕ ਹਾਸਲ ਕਰਕੇ ਦੂਸਰਾ ਸਥਾਨ, ਹਰਮੀਤ ਕੌਰ (ਸਾਇੰਸ ਸਟਰੀਮ) ਨੇ 78 ਫੀਸਦੀ ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ। ਮਨਕਰਨ ਸਿੰਘ (ਸਾਇੰਸ ਸਟਰੀਮ) ਨੇ 77 ਫੀਸਦੀ ਅੰਕ, ਜਸ਼ਨਦੀਪ ਕੌਰ (ਆਰਟਸ ਸਟਰੀਮ) ਨੇ 76 ਫੀਸਦੀ ਅੰਕ, ਹਰਜੋਤ ਸਿੰਘ (ਆਰਟਸਸਟਰੀਮ) ਨੇ 75.2 ਫੀਸਦੀ ਅੰਕ ਹਾਸਲ ਕੀਤੇ। ਇਸੇ ਤਰ੍ਹਾਂ ਵਿਦਿਆਰਥੀਆਂ ਨੇ ਵਿਸ਼ੇ ਅਨੁਸਾਰ 90 ਅੰਕਤੋਂ ਉੱਪਰ ਅੰਕ ਪ੍ਰਾਪਤ ਕੀਤੇ। ਅੰਗਰੇਜੀ ਵਿਸ਼ੇ ਵਿੱਚ ਯਸ਼ਮੀਨ ਕੌਰ ਨੇ 96 ਅੰਕ, ਹਰਮੀਤ ਕੌਰ ਅਤੇ ਮਨਕਰਨ ਸਿੰਘ ਸੋਡੀ ਨੇ 92 ਅੰਕ, ਅਰਸ਼ਦੀਪ ਕੌਰ ਅਤੇ ਖੁਸ਼ਵੀਰ ਕੌਰ ਨੇ 91 ਅੰਕ ਪ੍ਰਾਪਤ ਕੀਤੇ। ਇਸੇਤਰ੍ਹਾਂ ਪੰਜਾਬੀ ਵਿਸ਼ੇ ਵਿੱਚ ਕੋਮਲਪ੍ਰੀਤ ਕੌਰ ਨੇ 99 ਅੰਕ, ਹਰਮੀਤ ਕੌਰ ਅਤੇ ਕੋਮਲਪ੍ਰੀਤ ਕੌਰ 98 ਅੰਕ, ਮਨਮੀਤ ਕੌਰ 96 ਅੰਕ, ਅਰਸ਼ਦੀਪ ਕੌਰ ਅਤੇ ਕੁਨਵਰਬੀਰ ਸਿੰਘ ਨੇ 95 ਅੰਕ, ਖੁਸ਼ਵੀਰ ਕੌਰ 94 ਅੰਕ, ਅਨਮੋਲ ਪ੍ਰੀਤ ਸਿੰਘ ਅਤੇ ਹਰਨੂਰ ਸਿੰਘ ਨੇ 93 ਅੰਕ, ਸ਼ਹਿਨਾਜ਼ ਪ੍ਰੀਤ ਕੌਰ ਸਿੱਧੂ ਅਤੇ ਗੁਰਸਿਮਰਨ ਸਿੰਘ ਬਰਾੜ 91 ਅੰਕ, ਅਰਸ਼ਦੀਪ ਕੌਰ (ਮੈਡੀਕਲ) ਅਰਸ਼ਦੀਪ ਕੌਰ (ਕਮਰਸ ) ਅਤੇਜੈਸਮੀਨ ਕੌਰ ਨੇ 90 ਅੰਕ ਪ੍ਰਾਪਤ ਕੀਤੇ। ਇਸੇ ਤਰ੍ਹਾਂ ਬਾਈਲੋਜੀ ਵਿਸ਼ੇ ਵਿੱਚ ਅਰਸ਼ਦੀਪ ਕੌਰ ਨੇ 93 ਅੰਕਪ੍ਰਾਪਤ ਕੀਤੇ ਕੰਪਿਊਟਰ ਸਾਇੰਸ ਵਿਸ਼ੇ ਵਿੱਚ ਹਰਮੀਤ ਕੌਰ ਨੇ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ। ਸਕੂਲਦੇ ਪ੍ਰਿੰਸੀਪਲ ਗੁਰਿੰਦਰ ਕੌਰ ਨੇ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਸਖਤ ਮਿਹਨਤ, ਅਧਿਆਪਕਾਂ ਦੀ ਮਿਹਨਤ ਅਤੇ ਮਾਪਿਆਂ ਦੇਸਹਿਯੋਗ ਦਾ ਨਤੀਜਾ ਹਨ। ਉਨ੍ਹਾਂ ਕਿਹਾ ਕਿ ਸਕੂਲ ਹਮੇਸ਼ਾਂ ਵਿਦਿਆਰਥੀਆਂ ਨੂੰ ਗੁਣਵੱਤਾ ਵਾਲੀ ਸਿੱਖਿਆਦੇਣ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਨੇ ਭਵਿੱਖ ਵਿੱਚ ਵੀ ਵਿਦਿਆਰਥੀਆਂ ਵਧੀਆ ਨਤੀਜੇ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ।