ਕਰਾਟੇ ਚੈਂਪੀਅਨਸ਼ਿਪ ’ਚ ਸੈਕਰਡ ਹਾਰਟ ਸਕੂਲ ਦੇ ਬੱਚੇ ਛਾਏ
ਕਰਾਟੇ ਚੈਂਪੀਅਨਸ਼ਿਪ ’ਚ ਸੇਕਰਡ ਹਾਰਟ ਸਕੂਲ ਦੇ ਬੱਚੇ ਛਾਏ
Publish Date: Thu, 14 May 2026 06:07 PM (IST)
Updated Date: Thu, 14 May 2026 06:09 PM (IST)
ਧਰਮਪਾਲ ਸਿੰਘ, ਪੰਜਾਬੀ ਜਾਗਰਣ
ਸੰਗਤ ਮੰਡੀ : ਬਠਿੰਡਾ ਵਿਖੇ 11ਵੀਂ ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿਪ 2026 ਕਰਵਾਈ ਗਈ, ਜਿਸ ਵਿੱਚ ਵੱਖ-ਵੱਖ ਸਕੂਲਾਂ ਤੋਂ 250 ਬੱਚਿਆਂ ਨੇ ਹਿੱਸਾ ਲਿਆ। ਇਸ ਚੈਂਪੀਅਨਸ਼ਿਪ ਵਿਚ ਸੈਕਰਡ ਹਾਰਟ ਕਾਨਵੈਂਟ ਸਕੂਲ ਸੰਗਤ ਮੰਡੀ ਦੇ 20 ਬੱਚਿਆਂ ਵੱਲੋਂ ਹਿੱਸਾ ਲੈ ਕੇ ਆਪਣੀ ਚੰਗੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਮੈਡਲ ਜਿੱਤੇ ਗਏ। ਸਕੂਲ ਦੇ ਖੇਡ ਅਧਿਆਪਕਾਂ ਜਸਮੀਤ ਕੌਰ ਨੇ ਦੱਸਿਆ ਕਿ ਲੜਕੀ ਸਮਾਇਲਦੀਪ ਕੌਰ ਨੇ (60 ਕਿਲੋ) ਭਾਰ ਵਰਗ ’ਚ ਗੋਲਡ, ਸੁਖਮਨਵੀਰ ਕੌਰ ਨੇ (77 ਕਿਲੋ) ’ਚ ਗੋਲਡ, ਪੁਨੀਤ ਕੁਮਾਰ ਨੇ (36 ਕਿਲੋ) ’ਚ ਗੋਲਡ, ਕਮਲਦੀਪ ਸਿੰਘ ਨੇ (60 ਕਿਲੋ) ’ਚ ਗੋਲਡ, ਗੁਰਕੀਰਤ ਸਿੰਘ ਨੇ (32 ਕਿਲੋ) ’ਚ ਗੋਲਡ, ਅਰਮਾਨਦੀਪ ਸਿੰਘ ਨੇ (34 ਕਿਲੋ) ’ਚ ਗੋਲਡ, ਹਰਮਨਪ੍ਰੀਤ ਸਿੰਘ ਸਰਾਂ ਨੇ (45 ਕਿਲੋ) ’ਚ ਸਿਲਵਰ, ਜਸਨਦੀਪ ਸਿੰਘ ਨੇ (32 ਕਿਲੋ) ’ਚ ਸਿਲਵਰ, ਰੁਪਿੰਦਰ ਸਿੰਘ ਨੇ (63 ਕਿਲੋ) ’ਚ ਸਿਲਵਰ, ਕਿਮਨਦੀਪ ਕੌਰ ਨੇ (57 ਕਿਲੋ) ’ਚ ਬ੍ਰਾਉਂਜ, ਏਕਮਵੀਰ ਕੌਰ (44 ਕਿਲੋ) ਨੇ ਬ੍ਰਾਉਂਜ, ਤਰਨੂਰਪ੍ਰੀਤ ਕੌਰ (55 ਕਿਲੋ) ਨੇ ਬ੍ਰਾਉਂਜ, ਦੀਪਿਕਾ ਸਰਮਾ (30 ਕਿਲੋ) ਨੇ ਬ੍ਰਾਉਂਜ, ਲਵਪ੍ਰੀਤ ਸਿੰਘ (45 ਕਿਲੋ) ਨੇ ਬ੍ਰਾਉਂਜ, ਏਕਮਰੀਤ ਸਿੰਘ (60 ਕਿਲੋ) ਨੇ ਬ੍ਰਾਉਂਜ, ਜਸਦੀਪ ਸਿੰਘ (40 ਕਿਲੋ) ਬ੍ਰਾਉਂਜ, ਜਸਮੀਤ ਸਰਮਾ (35 ਕਿਲੋ) ਨੇ ਬ੍ਰਾਉਂਜ, ਏਕਮਜੋਤ ਸਿੰਘ (25 ਕਿਲੋ) ਨੇ ਬ੍ਰਾਉਂਜ, ਨਵਜੋਤ ਸਿੰਘ (30 ਕਿਲੋ) ਨੇ ਬ੍ਰਾਉਂਜ, ਕੁਲਰਾਜ ਸਿੰਘ (32 ਕਿਲੋ) ਨੇ ਬ੍ਰਾਉਂਜ, ਤਮਗੇ ਹਾਸਲ ਕੀਤੇ। ਐੱਮਡੀ. ਸੁਖਪਾਲ ਸਿੰਘ ਸਿੱਧੂ ਅਤੇ ਪ੍ਰਿੰਸੀਪਲ ਰਾਜਵਿੰਦਰ ਕੁਮਾਰ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਅੱਗੇ ਤੋਂ ਵੱਧ ਚੜ੍ਹ ਕੇ ਖੇਡਾਂ ਵਿੱਚ ਹਿੱਸਾ ਲੈਣ ਲਈ ਅਤੇ ਸ਼ਿੱਦਤ ਨਾਲ ਖੇਡਨ ਲਈ ਪ੍ਰੇਰਿਤ ਕੀਤਾ।