ਸੀਬੀਐੱਸਈ 12ਵੀਂ ਦੇ ਨਤੀਜਿਆਂ ’ਚ ਮਾਊਂਟ ਲਿਟਰਾ ਜੀ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
ਸੀਬੀਐਸਈ ਬਾਰਵੀਂ ਦੇ ਨਤੀਜਿਆਂ ‘ਚ ਮਾਊਂਟ ਲਿਟਰਾ ਜੀ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
Publish Date: Thu, 14 May 2026 06:05 PM (IST)
Updated Date: Thu, 14 May 2026 06:06 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ
ਰਾਮਪੁਰਾ ਫੂਲ : ਮਾਊਂਟ ਲਿਟਰਾ ਜੀ ਸਕੂਲ ਦੇ ਵਿਦਿਆਰਥੀਆਂ ਨੇ ਸੀਬੀਐੱਸਈ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸਕੂਲ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ, ਜਿਸ ਕਾਰਨ ਵਿਦਿਆਰਥੀਆਂ, ਮਾਪਿਆਂ ਅਤੇ ਸਕੂਲ ਪ੍ਰਬੰਧਨ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਸਾਇੰਸ ਸਟਰੀਮ ਵਿੱਚ ਕੁੱਲ 27 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਇਸ ਵਿੱਚ ਵਿਦਿਆਰਥਣ ਸਾਹਿਲਪ੍ਰੀਤ ਕੌਰ ਨੇ 95.6 ਫ਼ੀਸਦੀ ਨੰਬਰ ਹਾਸਲ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਸੱਚਵੀਰ ਸਿੰਘ ਨੇ 82.6 ਫ਼ੀਸਦੀ, ਸਿਮਰਨ ਜੋਸ਼ੀ ਨੇ 82.4 ਫ਼ੀਸਦੀ, ਮਹਿਕਪ੍ਰੀਤ ਕੌਰ ਨੇ 81.8 ਫ਼ੀਸਦੀ ਅਤੇ ਰੁਪਿੰਦਰ ਕੌਰ ਨੇ 81.4 ਫ਼ੀਸਦੀ ਅੰਕ ਪ੍ਰਾਪਤ ਕੀਤੇ। ਕਾਮਰਸ ਸਟਰੀਮ ਵਿੱਚ ਜੀਨਲ ਸਿੰਗਲਾ ਨੇ 92.2 ਫ਼ੀਸਦੀ ਅੰਕ ਹਾਸਲ ਕਰ ਕੇ ਮਿਹਨਤ ਦਾ ਪਰਚਾ ਦਿੱਤਾ। ਪ੍ਰਭਲੀਨ ਨੇ 91.8 ਫ਼ੀਸਦੀ, ਹਰਨੂਰਦੀਪ ਕੌਰ ਨੇ 91.2 ਫ਼ੀਸਦੀ, ਸੁਖਮਨ ਸਿੰਘ ਨੇ 83.8 ਫ਼ੀਸਦੀ, ਮਨਿੰਦਰ ਸਿੰਘ ਨੇ 82 ਫ਼ੀਸਦੀ, ਅਕਾਸ਼ਦੀਪ ਨੇ 81.8 ਫ਼ੀਸਦੀ ਅਤੇ ਮਹਿਕਪ੍ਰੀਤ ਕੌਰ ਨੇ 81.6 ਫ਼ੀਸਦੀ ਅੰਕ ਪ੍ਰਾਪਤ ਕੀਤੇ। ਇਸ ਮੌਕੇ ਸਕੂਲ ਦੇ ਪ੍ਰਧਾਨ ਗਗਨ ਬਾਂਸਲ, ਜਨਰਲ ਸਕੱਤਰ ਨਮਿਤਾ ਬਾਂਸਲ ਅਤੇ ਪ੍ਰਿੰਸੀਪਲ ਗੀਤਾ ਪਿੱਲੇ ਨੇ ਵਿਦਿਆਰਥੀਆਂ, ਮਾਪਿਆਂ ਅਤੇ ਸਕੂਲ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੇ ਅਧਿਆਪਕਾਂ ਦੀ ਯੋਗ ਅਗਵਾਈ ਅਤੇ ਸਖ਼ਤ ਮਿਹਨਤ ਨਾਲ ਇਹ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਭਵਿੱਖ ਵਿੱਚ ਵੀ ਵਿਦਿਆਰਥੀਆਂ ਦੇ ਚੰਗੇ ਨਤੀਜਿਆਂ ਅਤੇ ਸੁੰਦਰ ਭਵਿੱਖ ਲਈ ਲਗਾਤਾਰ ਮਿਹਨਤ ਜਾਰੀ ਰੱਖੀ।