ਲੜਾਈ ’ਚ ਦੋ ਮਜ਼ਦੂਰ ਜ਼ਖ਼ਮੀ
ਲੜਾਈ ’ਚ ਦੋ ਮਜਦੂਰ ਜ਼ਖ਼ਮੀ
Publish Date: Thu, 07 May 2026 05:18 PM (IST)
Updated Date: Thu, 07 May 2026 05:20 PM (IST)
ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ : ਗ੍ਰੀਨ ਸਿਟੀ ਰੋਡ ’ਤੇ ਪਾਰਕ ਪੈਨੋਰਮਾ ਨੇੜੇ ਚਾਰ ਮਜ਼ਦੂਰਾਂ ਦੀ ਲੜਾਈ ’ਚ ਦੋ ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ’ਤੇ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਵਲੰਟੀਅਰ ਯਾਦਵਿੰਦਰ ਕੰਗ ਨੇ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਜ਼ਖ਼ਮੀਆਂ ਦੀ ਪਛਾਣ ਰੋਸ਼ਨ ਕੁਮਾਰ ਅਤੇ ਓਮ ਪ੍ਰਕਾਸ਼ ਵਾਸੀ ਪਾਰਕ ਪੈਨੋਰਮਾ ਵਜੋਂ ਹੋਈ।