ਆਕਸਫੋਰਡ ਸਕੂਲ ’ਚ ਕੌਂਸਲ ਦੀ ਕੀਤੀ ਚੋਣ
ਆਕਸਫੋਰਡ ਸਕੂਲ ‘ਚ ਕੌਂਸਲ ਦੀ ਚੋਣ ਕੀਤੀ
Publish Date: Thu, 07 May 2026 04:57 PM (IST)
Updated Date: Thu, 07 May 2026 04:59 PM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ : ਦਿ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈਕਾ ਵੱਲੋਂ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕੀਤਾ ਜਾਂਦਾ ਹੈ। ਇਹ ਸੰਸਥਾ ਵਿਦਿਆਰਥੀਆਂ ਅੰਦਰ ਵੱਖ-ਵੱਖ ਤਰ੍ਹਾਂ ਦੇ ਗੁਣ ਜਿਵੇਂ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਵਿੱਦਿਅਕ ਆਦਿ ਪੈਦਾ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਰੂਪ ਲਾਲ ਬਾਂਸਲ ਪ੍ਰਿੰਸੀਪਲ ਆਕਸਫੋਰਡ ਸਕੂਲ ਭਗਤਾ ਨੇ ਕੀਤਾ। ਪ੍ਰਿੰਸੀਪਲ ਬਾਂਸਲ ਨੇ ਦੱਸਿਆ ਕਿ ਵਿਦਿਆਰਥੀਆਂ ਅੰਦਰ ਲੀਡਰਸ਼ਿਪ ਗੁਣ ਪੈਦਾ ਕਰਨ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਕੂਲ ਕੌਂਸਲ ਦੀ ਚੋਣ ਕੀਤੀ ਗਈ। ਜਿਸ ਅਧੀਨ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਅੱਗੇ ਆ ਕੇ ਆਪਣਾ ਨਾਮ ਸਕੂਲ ਕੌਂਸਲ ਦੀ ਚੋਣ ਲਈ ਦਰਜ ਕਰਵਾਇਆ। ਇਨ੍ਹਾਂ ਵਿਦਿਆਰਥੀਆਂ ਦੀ ਕਾਬਲੀਅਤ, ਬੋਲਬਾਣੀ, ਅਨੁਸ਼ਾਸਨ ਆਦਿ ਪੱਖਾਂ ਨੂੰ ਧਿਆਨ ਵਿਚ ਰੱਖਦੇ ਹੋਏ ਬੜੇਹੀ ਸੁਚੱਜੇ ਢੰਗ ਨਾਲ ਸਕੂਲ ਕੌਂਸਲ ਦੀ ਚੋਣ ਕੀਤੀ ਗਈ। ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸਕੂਲ ਕੌਂਸਲ ਦਾ ਮੁੱਖ ਉਦੇਸ਼ ਸਮਝਾਉਂਦੇ ਹੋਏ ਸਕੂਲ ਕੌਂਸਲ ਦੇ ਵਿਦਿਆਰਥੀਆਂ ਨੂੰ ਬੈਚ ਅਤੇ ਸ਼ੈਸ਼ ਪਹਿਨਾ ਕੇ ਅਲਗ-ਅਲਗ ਅਹੁਦਿਆਂ ਨਾਲ ਨਿਵਾਜਿਆ। ਪਰਿਆਂਸ਼ ਬਾਂਸਲ ਜਮਾਤ ਬਾਰਵੀ ਰੌਜ਼ ਨੂੰ ਹੈੱਡ ਬੁਆਏ, ਨਮਨੀਤ ਕੌਰ ਜਮਾਤ ਬਾਰਵੀ ਸਨਫਲਾਵਰ ਨੂੰ ਹੈੱਡ ਗਰਲ ਦੇ ਅਹੁਦੇ ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ ਬਲਿਊ ਹਾਊਸ ਦੀ ਵਿਦਿਆਰਥਣ ਪਰਨੀਤ ਕੌਰ ਜਮਾਤ ਨੋਵੀਂਡੈਫੋਡਿਲਸ ਨੂੰ ਹਾਊਸ ਕੈਪਟਨ, ਜੈਸਲੀਨ ਕੌਰ ਜਮਾਤ ਅੱਠਵੀਂ ਰੋਜ਼ ਨੂੰ ਵਾਈਸ ਕੈਪਟਨ, ਦਿਲਰਾਜ ਸਿੰਘ ਜਮਾਤ ਨੋਵੀਂ ਰੋਜ਼ ਨੂੰ ਸਪਰੋਟਸ ਕੈਪਟਨ, ਵਰਨੀਤ ਕੌਰ ਜਮਾਤ ਨੋਵੀਂ ਸਨਫਲਾਵਰ ਨੂੰ ਡਿਸਸਿਪਲਿਨ ਇੰਚਾਰਜ ਅਤੇ ਸਿਮਰਜੀਤ ਕੌਰ ਜਮਾਤ ਨੋਵੀਂ ਰੋਜ਼ ਨੂੰ ਕਲਚਰਲ ਸੈਕਰੇਟਰੀ ਦੇ ਅਹੁਦੇ ਨਾਲ ਸਨਮਾਨਿਆਗਿਆ। ਗਰੀਨ ਹਾਊਸ ਦੇ ਵਿਦਿਆਰਥੀ ਰਣਵੀਰ ਸਿੰਘ ਜਮਾਤ ਨੋਵੀਂ ਲੋਟਸ ਨੂੰ ਹਾਊਸ ਕੈਪਟਨ, ਮਨਜੋਤਕੋਰ ਜਮਾਤ ਅੱਠਵੀਂ ਰੋਜ਼ ਨੂੰ ਵਾਈਸ ਕੈਪਟਨ, ਸਹਿਜ ਜਿੰਦਲ ਜਮਾਤ ਨੋਵੀਂ ਲੋਟਸ ਨੂੰ ਸਪਰੋਟਸ ਕੈਪਟਨ, ਕਰਨਵੀਰ ਸਿੰਘ ਜਮਾਤ ਨੋਵੀਂ ਲੋਟਸ ਨੂੰ ਡਿਸਸਿਪਲਿਨ ਇੰਚਾਰਜ ਅਤੇ ਜਸ਼ਨਪ੍ਰੀਤ ਕੋਰ ਜਮਾਤ ਡੈਫੋਡਿਲਸ ਨੂੰ ਕਲਚਰਲ ਸੈਕਰਟੇਰੀ ਬਣਾਇਆ ਗਿਆ। ਇਸੇ ਤਰ੍ਹਾਂ ਰੈੱਡ ਹਾਊਸ ਦੀ ਵਿਦਿਆਰਥਣ ਮਨਰੀਤ ਕੌਰਜਮਾਤ ਨੋਵੀਂ ਡੈਫੋਡਿਲਸ ਨੂੰ ਹਾਊਸ ਕੈਪਟਨ, ਮਹਿਕ ਗਰਗ ਜਮਾਤ ਅੱਠਵੀਂ ਰੋਜ਼ ਨੂੰ ਵਾਈਸ ਕੈਪਟਨ, ਅਭਿਜੋਤ ਸਿੰਘ ਜਮਾਤ ਨੋਵੀਂ ਡੈਫੋਡਿਲਸ ਨੂੰ ਸਪਰੋਟਸ ਕੈਪਟਨ, ਪਵਿਤ ਕੌਰ ਜਮਾਤ ਨੋਵੀਂ ਡੈਫੋਡਿਲਸ ਨੂੰਡਿਸਸਿਪਲਿਨ ਇੰਚਾਰਜ ਅਤੇ ਹਰਸ਼ਦੀਪ ਕੌਰ ਜਮਾਤ ਨੋਵੀਂ ਡੈਫੋਡਿਲਸ ਨੂੰ ਕਲਚਰਲ ਸੈਕਰੇਟਰੀ ਦੇ ਅਹੁਦੇਨਾਲ ਸਨਮਾਨਿਆ ਗਿਆ। ਯੈਲੋ ਹਾਊਸ ਦੀ ਵਿਦਿਆਰਥਣ ਸੀਰਤ ਸੰਧੂ ਜਮਾਤ ਨੋਵੀਂ ਡੈਫੋਡਿਲਸ ਨੂੰਹਾਊਸ ਕੈਪਟਨ, ਜਿਗਰ ਸਿੰਘ ਜਮਾਤ ਅੱਠਵੀਂ ਨੂੰ ਵਾਈਸ ਕੈਪਟਨ, ਫਤਿਹਵੀਰ ਸਿੰਘ ਜਮਾਤ ਨੋਵੀਂਡੈਫੋਡਿਲਸ ਡਿਸਸਿਪਲਿਨ ਨੂੰ ਸਪਰੋਟਸ ਕੈਪਟਨ, ਮਨਵੀਰ ਕੌਰ ਜਮਾਤ ਨੋਵੀਂ ਡੈਫੋਡਿਲਸ ਇੰਚਾਰਜ ਅਤੇਹਰਨਿਮਰਤ ਕੋਰ ਜਮਾਤ ਨੋਵੀਂ ਡੈਫੋਡਿਲਸ ਨੂੰ ਕਲਚਰਲ ਸੈਕਰੇਟਰੀ ਦੇ ਅਹੁਦੇ ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ ਦਮਨਜੋਤ ਸਿੰਘ ਜਮਾਤ ਬਾਰਵੀਂ ਨਾਨਮੈਡੀਕਲ ਨੂੰ ਸਕੂਲ ਸਪੋਰਟਸ ਹੈੱਡ, ਪ੍ਰਭਨੂਰ ਕੌਰ ਜਮਾਤ ਬਾਰਵੀਂ ਲੋਟਸ ਨੂੰ ਸਕੂਲ ਡਿਸਸਿਪਲਿਨ ਹੈੱਡ, ਮਹਿਕਦੀਪ ਕੋਰ ਜਮਾਤ ਗਿਆਰਵੀਂ ਸਨਫਲਾਵਰ ਨੂੰ ਸਕੂਲ਼ ਕਲਚਰਲ ਹੈੱਡ , ਜੀਨਤ ਬਾਵਾ ਜਮਾਤ ਗਿਆਰਵੀਂ ਰੋਜ਼ ਨੂੰ ਅੰਗਰੇਜੀ ਲਿਟਰੇਰੀ ਕਲੱਬ ਹੈੱਡ ਏਕਮਜੋਤ ਦਸਵੀਂ ਸਨਫਲਾਵਰ ਨੂੰ ਪੰਜਾਬੀ ਲਿਟਰੇਰੀ ਕਲੱਬ ਹੈੱਡ ਅਤੇ ਸ਼ਿਫਾਲੀ ਗਰਗ ਜਮਾਤ ਨੋਵੀਂਡੈਫੋਡਿਲਸ ਨੂੰ ਹਿੰਦੀ ਲਿਟਰੇਰੀ ਕਲੱਬ ਹੈੱਡ ਦੇ ਅਹੁਦੇ ਨਾਲ ਨਿਵਾਜਿਆ ਗਿਆ। ਸਕੂਲ ਦੀ ਹੈੱਡ ਗਰਲਨਮਨੀਤ ਕੌਰ ਦੁਆਰਾ ਸਕੂਲ ਕੌਂਸਲ ਨੂੰ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਸਹੁੰ ਚੁਕਾਈ ਗਈ। ਇਸ ਮੌਕੇ ਪ੍ਰਿੰਸੀਪਲ ਬਾਂਸਲ ਨੇ ਵੀ ਸਕੂਲ ਕੌਂਸਲ ਦੇ ਵਿਦਿਆਰਥੀਆਂ ਨੂੰ ਪ੍ਰਾਪਤ ਹੋਏ ਅਹੁਦਿਆਂ ਦੀ ਵਧਾਈ ਦਿੰਦੇ ਹੋਏ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਇਆ ਅਤੇ ਹੱਲਾਸ਼ੇਰੀ ਦਿੱਤੀ ਕਿ ਉਹ ਅੱਗੇ ਆ ਕੇ ਆਪਣੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਉਣ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕਰਦੇ ਹੋਏ ਆਪਣੇ ਜੀਵਨ ਅੰਦਰ ਲੀਡਰਸ਼ਿਪ ਦੇ ਗੁਣ ਲਿਆਉਣ ਅਤੇ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਇਸ ਸਮੇਂ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਪਰਮਪਾਲ ਸਿੰਘ ਸ਼ੈਰੀ ਢਿੱਲੋਂ ਵਾਈਸ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਸਰਪੰਚ ਗੁਰਮੀਤਸਿੰਘ ਗਿੱਲ ਵਿੱਤ ਸਕੱਤਰ ਅਤੇ ਰਾਜਵਿੰਦਰ ਸਿੰਘ ਜਨਰਲ ਸਕੱਤਰ ਨੇ ਅਧਿਆਪਕਾਂ ਅਤੇਵਿਦਿਆਰਥੀਆਂ ਦੀ ਸ਼ਲਾਘਾ ਕੀਤੀ।