ਸੀਐੱਮ ਦੇ ਸ਼ੁਕਰਾਨਾ ਦੌਰੇ ਤਹਿਤ ਬਠਿੰਡਾ ਦਿਹਾਤੀ ’ਚ ਤਿਆਰੀਆਂ ਮੁਕੰਮਲ
ਮੁੱਖ ਮੰਤਰੀ ਦੇ ਸ਼ੁਕਰਾਨਾ ਦੌਰੇ ਤਹਿਤ ਬਠਿੰਡਾ ਦਿਹਾਤੀ ’ਚ ਤਿਆਰੀਆਂ ਮੁਕੰਮਲ
Publish Date: Thu, 07 May 2026 04:24 PM (IST)
Updated Date: Thu, 07 May 2026 04:26 PM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ
ਕੋਟਫੱਤਾ : ਪੰਜਾਬ ਦੇ ਮੁੱਖ ਮੰਤਰੀ ਸ਼ੁਕਰਾਨਾ ਦੌਰੇ ਤਹਿਤ ਬਠਿੰਡਾ ਸ਼ਹਿਰ ਅਤੇ ਦਿਹਾਤੀ ਖੇਤਰਾਂ ਵਿਚ ਪਹੁੰਚ ਰਹੇ ਹਨ, ਜਿਸ ਨੂੰ ਲੈ ਕੇ ਸਮੂਹ ਇਲਾਕੇ ਵਿਚ ਭਾਰੀ ਉਤਸ਼ਾਹ ਦਾ ਮਾਹੌਲ ਬਣਿਆ ਹੋਇਆ ਹੈ। ਬਠਿੰਡਾ ਦਿਹਾਤੀ ਦੀ ਆਮ ਆਦਮੀ ਪਾਰਟੀ ਲੀਡਰਸ਼ਿਪ ਵੱਲੋਂ ਦੱਸਿਆ ਗਿਆ ਕਿ ਨਗਰ ਕੋਟਸ਼ਮੀਰ ਸਮੇਤ ਵੱਖ-ਵੱਖ ਥਾਵਾਂ ’ਤੇ ਮੁੱਖ ਮੰਤਰੀ ਦਾ ਜ਼ੋਰਦਾਰ ਸਵਾਗਤ ਕੀਤਾ ਜਾਵੇਗਾ ਅਤੇ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਹਲਕਾ ਇੰਚਾਰਜ ਬਠਿੰਡਾ ਦਿਹਾਤੀ ਜਸਵਿੰਦਰ ਸਿੰਘ ਛਿੰਦਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਬਿੱਲ 2026 ਵਰਗਾ ਇਤਿਹਾਸਕ ਕਾਨੂੰਨ ਪਾਸ ਹੋਣ ਉਪਰੰਤ ਇਹ ਸ਼ੁਕਰਾਨਾ ਦੌਰਾ ਸੰਗਤਾਂ ਨਾਲ ਧੰਨਵਾਦ ਅਤੇ ਸਾਂਝ ਦਾ ਪ੍ਰਤੀਕ ਬਣਿਆ ਹੋਇਆ ਹੈ। ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਇਹ ਸਿਰਫ਼ ਇਕ ਸਰਕਾਰੀ ਦੌਰਾ ਨਹੀਂ, ਸਗੋਂ ਪੰਜਾਬ ਦੀ ਧਾਰਮਿਕ ਅਸਮਿਤਾ ਅਤੇ ਗੁਰੂ ਸਾਹਿਬ ਪ੍ਰਤੀ ਸਤਿਕਾਰ ਦੀ ਭਾਵਨਾ ਨਾਲ ਜੁੜਿਆ ਇਤਿਹਾਸਕ ਪਲ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਵਿਚ ਇਸ ਯਾਤਰਾ ਨੂੰ ਲੈ ਕੇ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਲਖਵਿੰਦਰ ਸਿੰਘ ਐੱਮਸੀ, ਜਲੰਧਰ ਸਿੰਘ ਐੱਮਸੀ, ਮਨਪ੍ਰੀਤ ਸਿੰਘ ਮਨੀ, ਜਗਰੂਪ ਸਿੰਘ ਐੱਮਸੀ, ਹਰਪ੍ਰੀਤ ਸਿੰਘ, ਸੁਖਮੰਦਰ ਸਿੰਘ ਬੁੱਟਰ, ਮੱਖਣ ਸਿੰਘ, ਗੋਰਾ ਸਿੰਘ ਕੱਬੇ, ਸੋਨੀ ਝੱਬਰ, ਸੁਖਰਾਜ ਸਿੰਘ, ਦਲਵੀਰ ਸਿੰਘ ਐੱਮਸੀ, ਬਲਜਿੰਦਰ ਸਿੰਘ, ਗੁਰਮੇਲ ਸਿੰਘ ਮੈਂਬਰ, ਜਰਨੈਲ ਪ੍ਰਧਾਨ, ਬੱਗਾ ਬਾਲੇਕਾ, ਭੋਲਾ ਸਿੰਘ, ਭੋਲਾ ਸਿੰਘ ਮਟਕਣਾ, ਕੁਲਦੀਪ ਸਿੰਘ ਨੰਦਕਾ, ਮਨਜੀਤ ਸਿੰਘ, ਜਗਦੇਵ ਸਿੰਘ ਮੈਂਬਰ, ਹੈਪੀ ਮਿਸਤਰੀ, ਜਸਪਾਲ ਸਿੰਘ ਬਿੰਨੇ ਕਾ, ਬਲਕਰਨ ਸਿੰਘ, ਹਰਜੀਤ ਚਹਿਲ, ਬਲਜਿੰਦਰ ਪ੍ਰਧਾਨ, ਗਗਨ ਖਿਲੂ ਕਾ, ਗੁਣੀ, ਜਸਪਾਲ ਸਿੰਘ, ਹਰਪ੍ਰੀਤ ਸਿੰਘ, ਸੁਖਬੀਰ ਸਿੰਘ, ਸਤਪਾਲ ਸਿੰਘ, ਗੁਰਜੰਟ ਸਿੰਘ, ਐੱਮਸੀ ਜਸਪਾਲ ਸਿੰਘ ਤੋਤੀ ਅਤੇ ਹੋਰ ਨਗਰ ਦੇ ਆਗੂ ਸ਼ਾਮਲ ਹੋਣਗੇ।