ਜਥੇਦਾਰ ਦਾਦੂਵਾਲ ਨੇ ਤੀਜੇ ਨੰਬਰ ’ਤੇ ਰਹੀ ਟੀਮ ਦਾ ਕੀਤਾ ਸਨਮਾਨ
ਪੰਜਾਬ ਭਰ ’ਚੋਂ ਤੀਜੇ ਨੰਬਰ ’ਤੇ ਰਹੀ ਟੀਮ ਦਾ ਜਥੇਦਾਰ ਦਾਦੂਵਾਲ ਨੇ ਕੀਤਾ ਸਨਮਾਨ
Publish Date: Mon, 04 May 2026 07:12 PM (IST)
Updated Date: Tue, 05 May 2026 04:12 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਪੰਜਾਬ ਭਰ ਦੇ ਵਾਲੀਵਾਲ ਖੇਡ ਮੁਕਾਬਲਿਆਂ ’ਚੋਂ ਤੀਜੇ ਨੰਬਰ ’ਤੇ ਰਹੀ ਟੀਮ ਨੂੰ ਪਿੰਡ ਜੋਗੇਵਾਲਾ ਵਿਖੇ ਵਿਸ਼ੇਸ਼ ਸਨਮਾਨ ਸਮਾਗਮ ਵਿੱਚ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਅੰਬੈਸਡਰ ਫਾਰ ਪੀਸ ਜਥੇਦਾਰ ਬਲਜੀਤ ਸਿੰਘ ਦਾਦੂਵਾਲਵੱਲੋਂ ਸਰਟੀਫਿਕੇਟ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਜਥੇਦਾਰ ਦਾਦੂਵਾਲ ਦੇ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕੇ ਬਠਿੰਡਾ ਦੇ ਪਿੰਡ ਗਾਟਵਾਲੀ ਦੇ ਸਰਕਾਰੀ ਸਕੂਲ ਵਿੱਚ ਅਧਿਆਪਕ ਬਲਜਿੰਦਰ ਸਿੰਘ ਵਾਲੀਵਾਲ ਕੋਚ ਵੱਲੋਂ ਬੱਚਿਆਂ ਨੂੰ ਚੰਗੇ ਤਰੀਕੇ ਨਾਲ ਤਰਾਸ਼ ਕੇ ਖੇਡ ਲਈ ਤਿਆਰ ਕੀਤਾ ਸੀ।
ਇਨ੍ਹਾਂ 6 ਬੱਚਿਆਂ ਨੇ ਅੱਛੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਪੂਰੇ ਪੰਜਾਬ ਦੇ ਖੇਡ ਮੁਕਾਬਲਿਆਂ ਵਿੱਚੋਂ ਤੀਜੀ ਪੁਜੀਸ਼ਨ ਨੂੰ ਪ੍ਰਾਪਤ ਕੀਤੀ ਹੈ। ਕੋਚ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਸੀ ਕੇ ਪੰਜਾਬ ਦੇ 23 ਜ਼ਿਲ੍ਹਿਆਂ ਅਤੇ 4 ਅਕੈਡਮੀਆਂ ਦੀਆਂ ਕੁੱਲ 27 ਟੀਮਾਂ ਵੱਲੋਂ ਭਾਗ ਲਿਆ ਗਿਆ ਸੀ, ਜਿਨਾਂ ਵਿੱਚੋਂ ਇਸ ਟੀਮ ਨੇ ਤੀਜੀ ਪੁਜੀਸ਼ਨ ਨੂੰ ਪ੍ਰਾਪਤ ਕੀਤਾ ਹੈ।
ਇਨ੍ਹਾਂ ਬੱਚਿਆਂ ਦਾ ਹੌਂਸਲਾ ਵਧਾਉਣ ਵਾਸਤੇ 6 ਵਾਲੀਵਾਲ ਖੇਡ ਬਾਲਾਂ ਤੇ 12 ਖੇਡ ਕਿੱਟਾਂ ਆਪਣੇ ਸੁੱਖ ਸੇਵਾ ਸਿਮਰਨ ਟੱਰਸਟ ਰਜਿਸਟਰਡ ਵੱਲੋਂ ਦੇਣ ਦਾ ਐਲਾਨ ਕੀਤਾ। ਨਗਰ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਾਕੇ ਦੀਆਂ ਸੰਗਤਾਂ ਨੇ ਜਥੇਦਾਰ ਦਾਦੂਵਾਲ ਨੂੰ ਸਿਰਪਾਓ ਅਤੇ ਸਨਮਾਨ ਚਿੰਨ ਭੇਟ ਕਰਕੇ ਵਿਸ਼ੇਸ਼ ਸਨਮਾਨ ਤੇ ਧੰਨਵਾਦ ਕੀਤਾ।
ਇਸ ਸਮੇਂ ਨਗਰ ਜੋਗੇਵਾਲਾ ਗੁਰੂਘਰ ਦੇ ਗ੍ਰੰਥੀ ਗਿਆਨੀ ਕੁਲਦੀਪ ਸਿੰਘ, ਪ੍ਰਧਾਨ ਬਲਜੀਤ ਸਿੰਘ, ਜਗਦੇਵ ਸਿੰਘ ਬਲਾਕ ਸੰਮਤੀ ਮੈਂਬਰ, ਨਿਰਮਲ ਸਿੰਘ ਮੱਲੜੀ, ਬਾਬਾ ਅਰਜਨ ਸਿੰਘ ਲਹਿਰੀ, ਗੁਰਦੀਪ ਸਿੰਘ ਕਲੱਬ ਪ੍ਰਧਾਨ, ਦਲਜੀਤ ਸਿੰਘ ਨੰਬਰਦਾਰ, ਗੁਰਸੇਵਕ ਸਿੰਘ ਮੈਂਬਰ, ਅਮਰੀਕ ਸਿੰਘ ਮੈਂਬਰ, ਸਤਪਾਲ ਸਿੰਘ ਮੈਂਬਰ, ਸੁਰਿੰਦਰ ਸਿੰਘ ਮੈਂਬਰ, ਰਜਿੰਦਰ ਸਿੰਘ ਮੈਂਬਰ, ਅਮਰੀਕ ਸਿੰਘ ਸਾਬਕਾ ਮੈਂਬਰ, ਕਰਤਾਰ ਸਿੰਘ ਸਾਬਕਾ ਸਰਪੰਚ, ਜਗਮੇਲ ਸਿੰਘ ਸਾਬਕਾ, ਨਾਇਬ ਸਿੰਘ ਸਾਬਕਾ ਸਰਪੰਚ ਮੱਲੜੀ, ਅਧਿਆਪਕ ਬਲਜਿੰਦਰ ਸਿੰਘ ਵਾਲੀਵਾਲ ਕੋਚ ਅਤੇ ਉਨ੍ਹਾਂ ਦੀ ਧਰਮ ਸੁਪਤਨੀ ਅਧਿਆਪਕ ਸ਼ਮਿੰਦਰਜੀਤ ਕੌਰ ਵੀ ਹਾਜ਼ਰ ਸਨ।