ਹਲਕਾ ਭੁੱਚੋ ਦੇ ਪਿੰਡਾਂ ’ਚ ਕਾਂਗਰਸ ਦੇ ਐੱਸਸੀ ਵਿੰਗ ਦੀਆਂ ਬਣੀਆਂ ਕਮੇਟੀਆਂ
ਹਲਕਾ ਭੁੱਚੋ ਦੇ ਪਿੰਡਾਂ ਵਿਚ ਕਾਂਗਰਸ ਪਾਰਟੀ ਦੇ ਐਸਸੀ ਵਿੰਗ ਦੀਆਂ ਕਮੇਟੀਆਂ ਬਣਾਈਆਂ
Publish Date: Fri, 01 May 2026 07:37 PM (IST)
Updated Date: Sat, 02 May 2026 04:14 AM (IST)
ਹਰਮੇਲ ਸਾਗਰ, ਪੰਜਾਬੀ ਜਾਗਰਣ, ਭੁੱਚੋਂ ਮੰਡੀ : ਕਾਂਗਰਸ ਪਾਰਟੀ ਦੇ ਐਸਸੀ ਵਿੰਗ ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਲੱਕੀ ਅਤੇ ਜ਼ਿਲ੍ਹਾ ਬਠਿੰਡਾ ਦਿਹਾਤੀ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਦੀ ਰਹਿਨੁਹਾਈ ਹੇਠ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਲਾਮਬੰਦੀ ਸਬੰਧੀ ਹਲਕਾ ਭੁੱਚੋ ਦੇ ਪਿੰਡਾਂ ਵਿਚ ਐਸਸੀ ਵਿੰਗ ਦੀਆਂ ਕਮੇਟੀਆਂ ਬਣਾਈਆਂ ਗਈਆਂ। ਹਲਕਾ ਭੁੱਚੋ ਮੰਡੀ ਦੇ ਪਿੰਡ ਭੁੱਚੋ ਖੁਰਦ, ਭੁੱਚੋ ਕਲਾਂ ਅਤੇ ਸੇਮਾ ਕਲਾ ਵਿਚ ਐਸਸੀ ਭਾਈਚਾਰੇ ਦੀਆਂ ਨਵੀਆਂ ਕਮੇਟੀਆਂ ਬਣਾਈਆਂ ਤਾਂ ਜੋ ਆਉਣ ਵਾਲੇ ਸਮੇਂ ਵਿਚ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋ ਸਕੇ । ਇਸ ਮੌਕੇ ਬਲਾਕ ਪ੍ਰਧਾਨ ਐਸੀ ਵਿੰਗ ਪ੍ਰਗਟ ਸਿੰਘ ਤੁੰਗਵਾਲੀ, ਪਰਿੰਦਰ ਪੈਵੀ ਮੰਡਲ ਪ੍ਰਧਾਨ, ਅਰਸ ਭੁੱਚੋ ਖੁਰਦ ਯੂਥ ਆਗੂ ਡਾਕਟਰ ਪਿੰਦਾ ਜਗਜੀਤ ਸਿੰਘ ਸੇਮਾ, ਪੱਪੀ ਬਲਵੀਰ ਸਿੰਘ ਬੀਰਾ ਭੁੱਚੋ ਕਲਾਂ, ਮੋਹਨਾ ਸਿੰਘ ਭੁੱਚੋ ਕਲਾਂ, ਮੈਂਬਰ ਸੇਮਾ ਬਾਰੂ ਸਿੰਘ ਅਤੇ ਹੋਰ ਸਾਰੇ ਹੀ ਸੀਨੀਅਰ ਕਾਂਗਰਸੀ ਆਗੂ ਮੌਜੂਦ ਸਨ।