ਘੱਟ ਚੀਰਫਾੜ ਤਕਨੀਕ ਨਾਲ ਦਿਮਾਗੀ ਬਿਮਾਰੀ ਦਾ ਸਫਲ ਇਲਾਜ
ਘੱਟ ਚੀਰਫਾੜ ਤਕਨੀਕ ਨਾਲ ਗੰਭੀਰ ਦਿਮਾਗੀ ਐਨਿਊਰਿਜ਼ਮ ਦਾ ਸਫਲ ਇਲਾਜ
Publish Date: Wed, 29 Apr 2026 06:26 PM (IST)
Updated Date: Thu, 30 Apr 2026 04:11 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮੈਕਸ ਸੁਪਰ ਸਪੈਸ਼ਲਟੀ ਹਸਪਤਾਲ ਬਠਿੰਡਾ ਨੇ 47 ਸਾਲਾ ਮਰੀਜ਼ ਦੇ ਗੰਭੀਰ ਦਿਮਾਗੀ ਬਿਮਾਰੀ ‘ਐਨਿਊਰਿਜ਼ਮ’ ਦਾ ਸਫਲ ਇਲਾਜ ਆਧੁਨਿਕ ਘੱਟ ਚੀਰ-ਫਾੜ ਢੰਗ ਨਾਲ ਕੀਤਾ ਹੈ। ਇਸ ਨਾਲ ਖੁੱਲ੍ਹੀ ਦਿਮਾਗ ਦੀ ਸਰਜਰੀ ਦੀ ਲੋੜ ਨਹੀਂ ਪਈ। ਦਿਮਾਗੀ ਐਨਿਊਰਿਜ਼ਮ ਇਕ ਗੰਭੀਰ ਬਿਮਾਰੀ ਹੈ, ਜਿਸ ਵਿੱਚ ਦਿਮਾਗ ਦੀ ਰਗ ਕਮਜ਼ੋਰ ਹੋ ਕੇ ਫੁੱਲ ਜਾਂਦੀ ਹੈ। ਜੇ ਇਹ ਫੱਟ ਜਾਵੇ ਤਾਂ ਜਾਨ ਨੂੰ ਖਤਰਾ ਹੋ ਸਕਦਾ ਹੈ। ਹਰਿਆਣਾ ਦੇ ਕਾਲਾਂਵਾਲੀ ਦਾ ਰਹਿਣ ਵਾਲਾ ਇਹ ਮਰੀਜ਼ ਦੋ ਦਿਨਾਂ ਤੋਂ ਤੇਜ਼ ਸਿਰ-ਦਰਦ ਨਾਲ ਮੈਕਸ ਸੁਪਰ ਸਪੈਸ਼ਲਟੀ ਹਸਪਤਾਲ ਬਠਿੰਡਾ ਆਇਆ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਮਰੀਜ਼ ਦਾ ਦਿਮਾਗੀ ਐਨਿਊਰਿਜ਼ਮ ਫੱਟ ਚੁੱਕਾ ਸੀ। ਮਾਮਲਾ ਇਸ ਲਈ ਹੋਰ ਵੀ ਔਖਾ ਸੀ ਕਿਉਂਕਿ ਮਰੀਜ਼ ਪਹਿਲਾਂ ਤੋਂ ਕ੍ਰੋਨਿਕ ਕਿਡਨੀ ਡਿਜ਼ੀਜ਼ ਨਾਲ ਪੀੜਤ ਸੀ, ਜਿਸ ਕਾਰਨ ਕੁਝ ਜ਼ਰੂਰੀ ਦਵਾਈਆਂ ਨਹੀਂ ਦਿੱਤੀਆਂ ਜਾ ਸਕਦੀਆਂ ਸਨ। ਇਹ ਇਲਾਜ ਡਾ. ਪੁਨੀਤ ਬਾਂਸਲ ਦੀ ਅਗਵਾਈ ਹੇਠ ਨਿਊਰੋਸਰਜਰੀ ਟੀਮ ਵੱਲੋਂ ਕੀਤਾ। ਇਸ ਢੰਗ ਨਾਲ ਖੂਨ ਦੀਆਂ ਨਲੀਆਂ ਰਾਹੀਂ ਇੱਕ ਪਤਲੀ ਟਿਊਬ (ਕੈਥੇਟਰ) ਦਿਮਾਗ ਤੱਕ ਪਹੁੰਚਾਈ ਗਈ। ਫਿਰ ‘ਐਨਿਊਰਿਜ਼ਮ’ ਨੂੰ ਬੰਦ ਕਰਨ ਲਈ ਛੋਟੀਆਂ ਕੋਆਇਲਾਂ ਪਾਈਆਂ ਤੇ ਖੂਨ ਦਾ ਪ੍ਰਵਾਹ ਠੀਕ ਕਰਨ ਲਈ ਫਲੋਅ ਡਾਇਵਰਟਰ ਸਟੈਂਟ ਲਾਇਆ ਗਿਆ। ਲਗਭਗ ਚਾਰ ਘੰਟੇ ਚੱਲੀ ਇਹ ਪ੍ਰਕਿਰਿਆ ਸਫਲ ਰਹੀ ਅਤੇ ਖੁੱਲ੍ਹੀ ਸਰਜਰੀ ਦੀ ਲੋੜ ਨਹੀਂ ਪਈ। ਇਸ ਮੌਕੇ ਡਾ. ਨੇ ਕਿਹਾ. ਨਵੀਆਂ ਐਡੇਵੈਸਕੂਲਰ ਤਕਨੀਕਾਂ ਨਾਲ ਹੁਣ ਦਿਮਾਗੀ ਐਨਿਊਰਿਜ਼ਮ ਦਾ ਇਲਾਜ ਕਾਫੀ ਸੁਰੱਖਿਅਤ ਤੇ ਆਸਾਨ ਹੋ ਗਿਆ ਹੈ। ਇਸ ਤਰੀਕੇ ਨਾਲ ਵੱਡੀ ਸਰਜਰੀ ਤੋਂ ਬਚਿਆ ਜਾ ਸਕਦਾ ਹੈ। ਮੈਕਸ ਹੈਲਥਕੇਅਰ ਇੰਸਟੀਚਿਊਟ ਲਿਮਟਿਡ ਦੇਸ਼ ਦੀਆਂ ਸਭ ਤੋਂ ਵੱਡੀਆਂ ਸਿਹਤ ਸੇਵਾ ਸੰਸਥਾਵਾਂ ਵਿੱਚੋਂ ਇਕ ਹੈ।