ਸਾਧੂ ਰਾਮ ਕੁਸ਼ਲਾ ਸਪੀਕਰ ਸੰਧਵਾਂ ਦੇ ਓਐੱਸਡੀ ਨਿਯੁਕਤ
ਸਾਧੂ ਰਾਮ ਕੁਸ਼ਲਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਓਐਸਡੀ ਨਿਯੁਕਤ
Publish Date: Thu, 30 Oct 2025 08:34 PM (IST)
Updated Date: Fri, 31 Oct 2025 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਠਿੰਡਾ : ਸਾਧੂ ਰਾਮ ਕੁਸ਼ਲਾ ਨੂੰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਓਐੱਸਡੀ ਨਿਯੁਕਤ ਕਰਨ ’ਤੇ ਸ੍ਰੀ ਅਗਰਵਾਲ ਸਭਾ (ਰਜਿ.) ਬਠਿੰਡਾ ਦੇ ਪ੍ਰਧਾਨ ਨਰੇਸ਼ ਅਗਰਵਾਲ, ਅਨਿਲ ਭੋਲਾ, ਪੈਟਰਨ, ਸਾਧੂ ਰਾਮ ਸਿੰਗਲਾ, ਜਨਰਲ ਸਕੱਤਰ, ਦੇਵਰਾਜ ਖਜਾਨਚੀ, ਵਿਨੋਦ ਗੁਪਤਾ, ਸਕੱਤਰ ਸੁਖਦੇਵ ਬਾਂਸਲ, ਪ੍ਰੈੱਸ ਸਕੱਤਰ ਨਰਿੰਦਰ ਗੁਪਤਾ, ਕਾਰਜਕਾਰੀ ਮੈਂਬਰ ਆਦਿ ਸਾਰੇ ਹੀ ਮੈਬਰਾਂ ਵੱਲੋਂ ਸਭਾ ਦੇ ਫਾਊਂਡਰ ਪੈਟਰਨ ਸਾਧੂ ਰਾਮ ਰਾਮ ਕੁਸਲਾ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਓਐਸਡੀ ਨਿਯੁਕਤ ਕਰਨ ’ਤੇ ਸਭਾ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਾਧੂ ਰਾਮ ਕੁਸ਼ਲਾ ਵਧਾਈ ਦਿੱਤੀ ਗਈ। ਨਰੇਸ਼ ਅਗਰਵਾਲ ਨੇ ਜਾਣਕਾਰੀ ਦਿੱਤੀ ਕਿ ਸਾਧ ਰਾਮ ਕੁਸ਼ਲਾ ਬਹੁਤ ਨੇਕਦਿਲ ਇਨਸਾ਼ਨ ਹਨ, ਉਹ ਹਰ ਇਕ ਵਿਅਕਤੀ ਦਾ ਆਦਰ ਸਤਿਕਾਰ ਕਰਨ ਵਾਲੇ ਹਨ। ਉਨ੍ਹਾਂ ਦੇ ਓਐੱਸਡੀ ਨਿਯੁਕਤ ਹੋਣ ਕਾਰਨ ਇਲਾਕੇ ਲਈ ਮਾਣ ਵਾਲੀ ਗੱਲ ਹੈ।