ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦੇ ਤਬਾਦਲੇ
ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦੇ ਤਬਾਦਲੇ
Publish Date: Thu, 18 Sep 2025 05:16 PM (IST)
Updated Date: Thu, 18 Sep 2025 05:17 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬ ਜਾਗਰਣ, ਬਠਿੰਡਾ : ਪੰਜਾਬ ਸਰਕਾਰ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦੇ ਵੱਡੇ ਪੱਧਰ ਤੇ ਤਬਾਦਲੇ ਕੀਤੇ ਹਨ। ਬਠਿੰਡਾ ਅਤੇ ਮਾਨਸਾ ਦੇ ਚਾਰ ਅਧਿਕਾਰੀਆਂ ਦੇ ਵੀ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ’ਚੋਂ ਹਰਮੇਸ਼ ਮਿੱਤਲ ਨੂੰ ਰਾਸ਼ਟਰੀ ਰਾਜ ਮਾਰਗ ਡਿਵੀਜ਼ਨ ਨੰਬਰ-1 ਤੋਂ ਨਿਰਮਾਣ ਮੰਡਲ ਨੰਬਰ-2 ਬਠਿੰਡਾ ’ਚ ਤਬਦੀਲ ਕੀਤਾ ਗਿਆ ਹੈ। ਹਰਪ੍ਰੀਤ ਸਾਗਰ ਨੂੰ ਸੂਬਾਈ ਡਿਵੀਜ਼ਨ ਬਠਿੰਡਾ ਤੋਂ ਰਾਸ਼ਟਰੀ ਰਾਜ ਮਾਰਗ ਡਿਵੀਜ਼ਨ ਨੰਬਰ-1 ਬਠਿੰਡਾ ’ਚ ਤਬਦੀਲ ਕੀਤਾ ਗਿਆ ਹੈ। ਇਸੇ ਤਰ੍ਹਾਂ ਓਂਕਾਰ ਸਿੰਘ ਨੂੰ ਉਸਾਰੀ ਮੰਡਲ ਨੰਬਰ 2 ਬਠਿੰਡਾ ਤੋਂ ਸੂਬਾਈ ਡਿਵੀਜ਼ਨ ਬਠਿੰਡਾ ਵਿੱਚ ਤਬਦੀਲ ਕੀਤਾ ਗਿਆ ਹੈ। ਕਮਲਜੀਤ ਸਿੰਘ ਬਰਾੜ ਨੂੰ ਸੂਬਾਈ ਸਬ-ਡਿਵੀਜ਼ਨ ਮਾਨਸਾ ਤੋਂ ਪਟਿਆਲਾ ਤਬਦੀਲ ਕੀਤਾ ਗਿਆ ਹੈ। ਹਾਲਾਂਕਿ ਉਨ੍ਹਾਂ ਦੀ ਥਾਂ ਤੇ ਕੋਈ ਨਿਯੁਕਤੀ ਨਹੀਂ ਕੀਤੀ ਗਈ ਹੈ।