ਸ੍ਰੋਮਣੀ ਅਕਾਲੀ ਦਲ ਨੇ ਸੰਦੀਪ ਬਾਠ ਨੂੰ ਬਣਾਇਆ ਸੀਨੀਅਰ ਮੀਤ ਪ੍ਰਧਾਨ
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਸ੍ਰੋਮਣੀ ਅਕਾਲੀ ਦਲ ਨੇ ਸੰਦੀਪ ਸਿੰਘ ਬਾਠ (ਗਿੱਲ ਕਲਾਂ) ਨੂੰ ਉਨ੍ਹਾਂ ਦੀਆਂ ਪਾਰਟੀ ਵਿਚ ਕੀਤੀਆਂ ਗਈਆਂ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਹ ਯੂਥ ਅਕਾਲੀ ਦਲ ਵਿਚ ਜ਼ਿਲ੍ਹੇ ਦੀ ਸੇਵਾ ਨਿਭਾਉਦੇ ਹੋਏ ਪਾਰਟੀ ਵਿਚ ਉੱਚ ਅਹੁਦਿਆਂ, ਕੋਰ ਕਮੇਟੀ ਅਤੇ ਹਲਕਾ ਅਬਜਰਵਰ ਦੀ ਜਿੰਮੇਵਾਰੀ ਨਿਭਾਅ ਚੁੱਕੇ ਹਨ। ਉਨ੍ਹਾਂ ਦੀ ਨਿਯੁਕਤੀ ’ਤੇ ਕੁਲਵੰਤ ਸਿੰਘ ਗਿੱਲ ਕਲਾਂ ਸਰਕਲ ਪ੍ਰਧਾਨ ਰਾਮਪੁਰਾ, ਹਰਭਜਨ ਸਿੰਘ ਮਾਈਸਰਖਾਨਾ, ਬਲਵੀਰ ਸਿੰਘ ਚਾਉਕੇ, ਹਰਦਿਆਲ ਸਿੰਘ ਮਿੱਠੂ ਚਾਉਕੇ, ਗੁਲਜਾਰ ਸਿੰਘ ਗਿੱਲ ਕਲਾਂ, ਸੋਨੀ ਮਾਨ ਪਿੱਥੋ, ਹਰਵਿੰਦਰ ਸਿੰਘ ਕਾਕਾ, ਰਾਜਦੀਪ ਕਾਲਾ ਚਾਉਕੇ, ਗੁਰਮੇਲ ਸਿੰਘ ਮਾਈਸਰਖਾਨਾ, ਬਲਵੀਰ ਸਿੰਘ ਭੂੰਦੜ ਸਰਕਲ ਪ੍ਰਧਾਨ ਬਾਲਿਆਂਵਾਲੀ, ਕਵਰਜੀਤ ਸਿੰਘ ਬੰਟੀ ਰਾਮ ਨਗਰ, ਰਾਜਦੀਪ ਸਿੰਘ ਨੰਬਰਦਾਰ, ਸੁਖਚੈਨ ਮੌੜ, ਰਵੀ ਕੁਮਾਰ ਉੱਭਾ, ਗੁਰਬਚਨ ਸਿੰਘ ਬਾਬੇ ਕਾ, ਹਰਜਿੰਦਰ ਕੱਪੀ, ਸੁਖਦੇਵ ਸਿੰਘ ਮਾਈਸਰਖਾਨਾ ਸਰਕਲ ਪ੍ਰਧਾਨ, ਹਰਜਸ ਸਿੰਘ ਘਸੋਖਾਨਾ ਸਰਕਲ ਪ੍ਰਧਾਨ, ਰਜੇਸ਼ ਕੁਮਾਰ ਰਾਜੂ ਸਰਕਲ ਪ੍ਰਧਾਨ ਮੌੜ ਮੰਡੀ, ਅੰਮ੍ਰਿਤਪਾਲ ਸਿੰਘ ਹਨੀ ਸਰਕਲ ਪ੍ਰਧਾਨ, ਗੁਲਜਾਰ ਸਿੰਘ ਗਿੱਲ ਕਲਾਂ, ਸੁਖਦੇਵ ਸਿੰਘ ਗਿੱਲ, ਚਮਕੌਰ ਸਿੰਘ ਨੰਬਰਦਾਰ ਚੋਟੀਆਂ, ਮਹਿੰਦਰ ਸਿੰਘ ਬੁਰਜਮਾਨਸ਼ਾਹੀਆ, ਗੁਰਤੇਜ ਸਿੰਘ ਚੋਟੀਆਂ , ਸਤਨਾਮ ਮੈਂਬਰ ਚੋਟੀਆਂ, ਜੀਤ ਸਿੰਘ ਨੰਬਰਦਾਰ, ਬਿੱਕਰ ਸਿੰਘ ਗਿੱਲ, ਨਾਇਬ ਸਿੰਘ ਸਾਬਕਾ ਪ੍ਰਧਾਨ, ਲਖਵਿੰਦਰ ਸਿੰਘ ਗਿੱਲ, ਜਗਸੀਰ ਸਿੰਘ ਗਿੱਲ, ਰੁਪਿੰਦਰ ਸਿੰਘ ਪੰਚ, ਜਸਵਿੰਦਰ ਸਿੰਘ ਤੋਤੀ, ਜਸਵਿੰਦਰ ਗਿੱਲ, ਬਲਜਿੰਦਰ ਸਿੰਘ ਪੋਪਲ ਗੁਰਜੰਟ ਨੰਬਰਦਾਰ, ਗੁਰਤੇਜ ਸਿੰਘ ਜਵਾਹਰ ਨਗਰ, ਤਵਿੰਦਰ ਦੀਪ ਸਿੰਘ ਫੂਲਕਾ ਸੌਰਭਦੀਪ ਸਿੰਘ ਰਾਮਪੁਰਾ, ਹਰਜਿੰਦਰ ਸਿੰਘ ਪੱਪੀ, ਡਾ. ਸੁਖਦੇਵ ਸਿੰਘ, ਗੁਰਦੀਪ ਸਿੰਘ ਪੰਚ, ਗੁਰਜੰਟ ਸਿੰਘ ਪਿੱਥੋ, ਸੋਨੀ ਮਾਨ ਪਿੱਥੋਂ, ਜੱਜ ਸਿੰਘ ਪਿੱਥੋ, ਹਰਜੀਤ ਸਿੰਘ ਬੁੱਗਰ, ਸੁਖਵਿੰਦਰ ਸਿੰਘ ਲੱਖਾ, ਗੁਰਮੀਤ ਸਿੰਘ ਬੁੱਗਰ, ਜੁਗਰਾਜ ਸਿੰਘ, ਸਿਮਰਜੀਤ ਸਿੰਘ ਸਿੰਘ ਭੋਲਾ ਜੇਠੂਕੇ, ਗਰਨੈਬ ਸਿੰਘ ਕਰਾੜਵਾਲਾ, ਖੁਸ਼ਵਿੰਦਰ ਭੋਲਾ, ਡਾ. ਨਿਰਭੈ ਸਿੰਘ, ਬਲਜਿੰਦਰ ਸਿੰਘ ਘੜੈਲਾ, ਗੁਰਦੀਪ ਸਿੰਘ ਪੰਚ ਜੈਦ, ਅਜੈਬ ਸਿੰਘ ਬਦਿਆਲਾ, ਮਨਦੀਪ ਨੰਬਰਦਾਰ, ਗੁਰਮੀਤ ਸਿੰਘ ਬੱਲੋਂ, ਗੁਰਪ੍ਰੀਤ ਸਿੰਘ ਬੱਲੋ, ਪਲਵਿੰਦਰ ਸਿੰਘ ਨੰਬਰਦਾਰ, ਕਰਮਜੀਤ ਸਿੰਘ ਸਾਬਕਾ ਸਰਪੰਚ ਜਿਉਂਦ, ਸੁਖਮੰਦਰ ਸਿੰਘ ਬੂਸਰ ,ਧੰਨਾ ਸਿੰਘ ਕੋਟੜਾ ਕੋੜਾ ਆਦਿ ਨੇ ਬਾਠ ਨੂੰ ਵਧਾਈ ਦਿੱਤੀ। ਸੰਦੀਪ ਬਾਠ ਨੇ ਆਪਣੀ ਇਸ ਨਿਯੁਕਤੀ ’ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ ਤੇ ਸਾਬਕਾ ਮੰਤਰੀ ਜਨਮੇਜ਼ਾ ਸਿੰਘ ਸੇਖੋਂ ਤੇ ਸਮੁੱਚੀ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ।