ਨਗਰ ਕੌਂਸਲ ਨੇ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ’ਤੇ ਚਲਾਇਆ ਪੀਲਾ ਪੰਜਾ
ਨਗਰ ਕੌਂਸਲ ਨੇ ਦੁਕਾਨਦਾਰਾਂ ਵੱਲੋਂ ਕੀਤੇ ਨਜਾਇਜ਼ ਕਬਜ਼ਿਆਂ ’ਤੇ ਚਲਾਇਆ ਪੀਲਾ ਪੰਜਾ
Publish Date: Tue, 16 Sep 2025 05:25 PM (IST)
Updated Date: Tue, 16 Sep 2025 05:26 PM (IST)

ਖੰਡੇ ਵਾਲਾ ਚੌਂਕ ਤੋਂ ਲੈ ਕੇ ਸਿਵਲ ਹਸਪਤਾਲ ਤਕ ਦੁਕਾਨਾਂ ਦੇ ਅੱਗੇ ਚਬੂਤਰੇ ਬਣਾ ਕੇ ਕੀਤੇ ਸਨ ਨਾਜਾਇਜ ਕਬਜ਼ੇ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਲਵੰਡੀ ਸਾਬੋਂ : ਇਤਿਹਾਸਿਕ ਸ਼ਹਿਰ ਤਲਵੰਡੀ ਸਾਬੋ ਦੀ ਸੁੰਦਰੀਕਰਨ ਦੇ ਲਈ ਅੱਜ ਸ਼ਹਿਰ ਦੀ ਨਗਰ ਕੌਂਸਲ ਦੀ ਕਮੇਟੀ ਤੇ ਅਧਿਕਾਰੀਆਂ ਨੇ ਪੁਲਿਸ ਫੋਰਸ ਦੀ ਸਹਾਇਤਾ ਨਾਲ ਸ਼ਹਿਰ ਦੇ ਮੁੱਖ ਸੜਕ ’ਤੇ ਕੁਝ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ’ਤੇ ਪੀਲਾ ਪੰਜਾ ਚਲਵਾ ਕੇ ਨਜਾਇਜ਼ ਕਬਜ਼ੇ ਛੁੜਵਾਏ। ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਦੇ ਸਪੁੱਤਰ ਹਰਜੀਤ ਸਿੰਘ ਸਰਾਂ ਨੇ ਦੱਸਿਆ ਕਿ ਇਤਿਹਾਸਕ ਸ਼ਹਿਰ ਤਲਵੰਡੀ ਸਾਬੋ ਵਿਖੇ ਦੂਰੋਂ ਦੂਰੋਂ ਸ਼ਰਧਾਲੂ ਆਉਂਦੇ ਹਨ। ਜਿਸ ਦੀ ਸੁੰਦਰੀਕਰਨ ਦੇ ਲਈ ਅੱਜ ਨਗਰ ਕੌਂਸਲ ਵੱਲੋਂ ਸ਼ਹਿਰ ਵਿਚ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਛੁਡਵਾਏ ਗਏ ਹਨ। ਇਸ ਮੌਕੇ ਦੁਕਾਨਦਾਰ ਵਿਜੇਪਾਲ ਸਿੰਘ ਤੇ ਦਲਜੀਤ ਸਿੰਘ ਨੇ ਦੱਸਿਆ ਕਿ ਫੁੱਟਪਾਥ ਤੋਂ ਦੋਵੇਂ ਪਾਸੇ ਬਰਾਬਰ ਬਰਾਬਰ ਜਗ੍ਹਾ ਹੋਣੀ ਚਾਹੀਦੀ ਹੈ ਕਿਉਂਕਿ ਇਕ ਪਾਸੇ ਇੱਥੇ ਜਗ੍ਹਾ ਵੱਧ ਛੱਡੀ ਜਾ ਰਹੀ ਹੈ ਜਦੋਂ ਕਿ ਦੂਸਰੇ ਪਾਸੇ ਜਗ੍ਹਾ ਘੱਟ ਹੈ। ਇਸ ਲਈ ਵੱਧ ਜਗ੍ਹਾ ਨੂੰ ਕਵਰ ਕਰਕੇ ਜਾਂ ਤਾਂ ਫੁੱਟਪਾਥ ਵਿਚਕਾਰ ਬਣਾਇਆ ਜਾਵੇ ਜਾਂ ਇਕ ਪਾਸੇ ਦੁਕਾਨਦਾਰਾਂ ਨੂੰ ਦੋ ਦੋ ਫੁੱਟ ਜਗ੍ਹਾ ਛੱਡੀ ਜਾਵੇ। ਇਸ ਮੌਕੇ ਵਿਪਨ ਕੁਮਾਰ ਕਾਰਜ ਸਾਧਕ ਅਫਸਰ, ਦਵਿੰਦਰ ਕੁਮਾਰ ਸ਼ਰਮਾ ਜੂਨੀਅਰ ਇੰਜੀਨੀਅਰ , ਇੰਸਪੈਕਟਰ ਸਤਿੰਦਰ ਕੁਮਾਰ, ਗੁਰਪ੍ਰੀਤ ਸਿੰਘ ਕੀਪਾ ਵਾਈਸ ਪ੍ਰਧਾਨ ਨਗਰ ਕੌਸਲ, ਕੌਂਸਲਰ ਮਨਪ੍ਰੀਤ ਸਿੰਘ ਸੋਨੀ, ਸੁਖਦੇਵ ਸਿੰਘ ਕੌਂਸਲਰ, ਬਲਵਿੰਦਰ ਸਿੰਘ ਗਿੱਲ , ਅਮਰਦੀਪ ਸਿੰਘ ਡਿੱਖ ਆਪ ਆਗੂ, ਤਰਸੇਮ ਸਿੰਗਲਾ ਸਮੇਤ ਆਪ ਆਗੂ ਮੌਜੂਦ ਸਨ।