- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਫੂਲੇਵਾਲਾ ਦੇ ਬੁੱਧ ਸਿੰਘ ਦੀ ਅੱਠ ਸਾਲਾਂ ਕੁੜੀ ਸੁਖਪ੍ਰੀਤ ਕੌਰ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ। ਪਰਿਵਾਰ ਨੇ ਇਸ ਨੂੰ ਕੁਦਰਤੀ ਮੌਤ ਸਮਝਦਿਆਂ ਉਸਦਾ ਸਸਕਾਰ ਕਰ ਦਿੱਤਾ। ਹੁਣ ਸ਼ੁੱਕਰਵਾਰ ਰਾਤ ਨੂੰ ਬੁੱਧ ਸਿੰਘ ਦੇ ਛੇ ਸਾਲਾਂ ਪੁੱਤਰ ਫ਼ਤਿਹਵਰ ਸਿੰਘ ਦੀ ਅਚਾਨਕ ਮੌਤ ਹੋ ਗਈ।

ਗੁਰਤੇਜ ਸਿੰਘ ਸਿੱਧੂ, ਬਠਿੰਡਾ: ਪ੍ਰੇਮ ਸਬੰਧਾਂ ’ਚ 12 ਸਾਲ ਦੀ ਧੀ ਤੇ ਅੱਠ ਸਾਲ ਦੇ ਪੁੱਤਰ ਨੂੰ ਰੋੜਾ ਸਮਝ ਕੇ ਇਕ ਮਾਂ ਨੇ ਇਕ-ਇਕ ਕਰ ਕੇ ਦੋਵਾਂ ਨੂੰ ਜ਼ਹਿਰ ਦੇ ਦਿੱਤਾ। ਘਟਨਾ ਤੋਂ ਪਰਦਾ ਤਦ ਉੱਠਿਆ ਜਦ ਪਿੰਡ ਦੇ ਲੋਕਾਂ ਨੇ ਦਸ ਦਿਨ ’ਚ ਹੀ ਇਕ ਘਰ ’ਚ ਦੋ ਬੱਚਿਆਂ ਦੀ ਮੌਤ ’ਤੇ ਸ਼ੱਕ ਜ਼ਾਹਰ ਕਰਦੇ ਹੋਏ ਪੁਲਿਸ ਨੂੰ ਸ਼ਿਕਾਇਤ ਦਿੱਤੀ। ਉਥੇ, ਪੁਲਿਸ ਨੇ ਬੱਚਿਆਂ ਦੇ ਪਿਤਾ ਦੀ ਸ਼ਿਕਾਇਤ ’ਤੇ ਜਦ ਮਾਂ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਅਪਰਾਧ ਸਵੀਕਾਰ ਕਰ ਲਿਆ। ਮਰਨ ਵਾਲੇ ਬੱਚਿਆਂ ਦੀ ਪਛਾਣ ਪਿੰਡ ਫੂਲੇਵਾਲ ਨਿਵਾਸੀ ਸੁਖਪ੍ਰੀਤ ਕੌਰ ਤੇ ਫ਼ਤਹਿਬੀਰ ਸਿੰਘ ਦੇ ਰੂਪ ’ਚ ਹੋਈ ਹੈ। ਪੁਲਿਸ ਨੇ ਇਸ ਮਾਮਲੇ ’ਚ ਬੱਚਿਆਂ ਦੀ ਮਾਂ ਜੱਸੀ ਕੌਰ, ਉਸ ਦੀ ਭੈਣ ਮੋਟੂ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਪਿੰਡ ਮਹਿਲ ਕਲਾਂ ਨਿਵਾਸੀ ਲੱਖੀ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ ’ਚ ਰਖਵਾ ਦਿੱਤਾ ਹੈ।
ਫੂਲ ਥਾਣਾ ਦੀ ਪੁਲਿਸ ਮੁਤਾਬਕ ਮ੍ਰਿਤ ਬੱਚਿਆਂ ਦੇ ਪਿਤਾ ਬੁੱਧ ਸਿੰਘ ਨੇ ਸ਼ਿਕਾਇਤ ਦਿੱਤੀ ਕਿ ਲਗਪਗ 10 ਦਿਨ ਪਹਿਲਾਂ ਉਨ੍ਹਾਂ ਦੀ 12 ਸਾਲਾ ਧੀ ਸੁਖਪ੍ਰੀਤ ਕੌਰ ਦੀ ਰਾਤ ਨੂੰ ਤਬੀਅਤ ਵਿਗੜਨ ਤੋਂ ਬਾਅਦ ਮੌਤ ਹੋ ਗਈ ਸੀ। ਉਸ ਸਮੇਂ ਪਰਿਵਾਰ ਨੇ ਇਸ ਨੂੰ ਆਮ ਘਟਨਾ ਮੰਨਦੇ ਹੋਏ ਬੱਚੀ ਦਾ ਸਸਕਾਰ ਕਰ ਦਿੱਤਾ। ਇਸ ਤੋਂ ਬਾਅਦ 13 ਫਰਵਰੀ ਦੀ ਰਾਤ ਪਰਿਵਾਰ ਦੇ ਅੱਠ ਸਾਲਾ ਪੁੱਤਰ ਫ਼ਤਹਿਬੀਰ ਸਿੰਧ ਵੀ ਤਬੀਅਤ ਵਿਗੜੀ ਤੇ ਉਸ ਦੀ ਮੌਤ ਹੋ ਗਈ।
ਪੁਲਿਸ ਮੁਤਾਬਕ ਘੱਟ ਸਮੇਂ ਦੇ ਅੰਦਰ ਦੋਵਾਂ ਬੱਚਿਆਂ ਦੀ ਮੌਤ ਹੋਣ ਨਾਲ ਪਿੰਡ ’ਚ ਸ਼ੱਕ ਦਾ ਮਾਹੌਲ ਬਣ ਗਿਆ। ਸ਼ਨਿਚਰਵਾਰ ਸਵੇਰੇ ਪਿੰਡ ਦੇ ਸਰਪੰਚ ਸਮੇਤ ਵੱਡੀ ਗਿਣਤੀ ’ਚ ਪਿੰਡ ਦੇ ਲੋਕ ਫੂਲ ਥਾਣਾ ਪੁੱਜੇ ਤੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਪਿੰਡ ਦੇ ਲੋਕਾਂ ਦਾ ਕਹਿਣਾ ਸੀ ਕਿ ਦੋਵੇਂ ਮੌਤਾਂ ਆਮ ਨਹੀਂ ਹਨ ਤੇ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ’ਚ ਦੁੱਖ ਤੇ ਗੁੱਸੇ ਦਾ ਮਾਹੌਲ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇੰਨੀ ਛੋਟੀ ਉਮਰ ਦੇ ਬੱਚਿਆਂ ਦੀ ਇਸ ਤਰ੍ਹਾਂ ਮੌਤ ਨਾਲ ਲੋਕ ਹੈਰਾਨ ਹਨ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਈ ਜਾਵੇ।
ਮਾਂ ਨੇ ਪੁੱਛਗਿੱਛ ’ਚ ਸਵੀਕਾਰ ਕੀਤਾ ਆਪਣਾ ਅਪਰਾਧ
ਪਿੰਡ ਦੇ ਲੋਕਾਂ ਦੀ ਸ਼ਿਕਾਇਤ ਤੇ ਪਿਤਾ ਦੇ ਬਿਆਨ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਬੱਚਿਆਂ ਦੀ ਮਾਂ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ। ਪੁਲਿਸ ਅਧਿਕਾਰੀਆਂ ਮੁਤਾਬਕ ਪੁੱਛਗਿੱਛ ਦੌਰਾਨ ਔਰਤ ਨੇ ਸਵੀਕਾਰ ਕੀਤਾ ਕਿ ਉਸ ਨੇ ਬੱਚਿਆਂ ਨੂੰ ਚੂਹੇ ਮਾਰਨ ਵਾਲੀਆਂ ਗੋਲੀਆਂ ਦਿੱਤੀਆਂ ਸਨ। ਪੁਲਿਸ ਦਾ ਕਹਿਣਾ ਹੈ ਕਿ ਔਰਤ ਦੇ ਪਿੰਡ ਮਹਿਰਾਜ ਦੇ ਇਕ ਵਿਅਕਤੀ ਦੇ ਨਾਲ ਸਬੰਧ ਸਨ ਤੇ ਉਸ ਨੂੰ ਲੱਗਦਾ ਸੀ ਕਿ ਬੱਚੇ ਉਸ ਦੇ ਨਿੱਜੀ ਜੀਵਨ ’ਚ ਅੜਿੱਕਾ ਬਣ ਰਹੇ ਸਨ। ਇਸੇ ਕਾਰਨ ਉਸ ਨੇ ਆਪਣੀ ਭੈਣ ਤੇ ਜਾਣ-ਪਛਾਣ ਦੇ ਵਿਅਕਤੀ ਨਾਲ ਮਿਲ ਕੇ ਸਾਜ਼ਿਸ਼ ਰਚੀ।