ਗਣਿਤ ਦਾ ਨੰਨ੍ਹਾ ਜਿਨੀਅਸ : 8 ਸਾਲਾ ਆਰੇਨ ਸਿੰਘ ਨੇ 1 ਮਿੰਟ 'ਚ ਬਣਾਇਆ ਇਤਿਹਾਸਕ ਰਿਕਾਰਡ, SSP ਡਾ. ਜੋਤੀ ਯਾਦਵ ਬੈਂਸ ਨੇ ਕੀਤਾ ਸਨਮਾਨਿਤ
ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਨੇ ਇਸ ਨੂੰ ਨਵਾਂ ਵਰਲਡ ਰਿਕਾਰਡ ਐਲਾਨਦਿਆਂ ਆਰੇਨ ਨੂੰ ਸਰਟੀਫਿਕੇਟ ਤੇ ਮੈਡਲ ਦਿੱਤਾ ਹੈ। ਬਠਿੰਡਾ ਦੀ ਐਸਐਸਪੀ ਡਾ. ਜੋਤੀ ਯਾਦਵ ਨੇ ਆਪਣੇ ਦਫਤਰ ਵਿਚ ਉਚੇਚੇ ਤੌਰ ’ਤੇ ਵਿਦਿਆਰਥੀ ਦੇ ਨਾਲ ਮੁਲਾਕਾਤ ਕਰ ਕੇ ਉਸ ਨੂੰ ਸਨਮਾਨਿਤ ਕੀਤਾ।
Publish Date: Wed, 04 Feb 2026 03:36 PM (IST)
Updated Date: Wed, 04 Feb 2026 03:47 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਪੁਰਾ ਫੂਲ : ਰਾਮਪੁਰਾ ਫੂਲ ਦੇ 8 ਸਾਲਾਂ ਦੇ ਵਿਦਿਆਰਥੀ ਆਰੇਨ ਸਿੰਘ ਗਰੋਵਰ ਵੱਲੋਂ 1 ਮਿੰਟ 'ਚ ਗੁਣਾ ਦੇ 50 ਸਵਾਲ ਹੱਲ ਕਰ ਕੇ ਇਕ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਗਿਆ ਹੈ। ਬਠਿੰਡਾ ਜ਼ਿਲ੍ਹੇ ਦੀ ਐਸਐਸਪੀ ਡਾ. ਜੋਤੀ ਯਾਦਵ ਬੈਂਸ ਤੇ ਐਸਪੀ ਹੈੱਡਕੁਆਰਟਰ ਜਗਦੀਸ਼ ਬਿਸ਼ਨੋਈ ਵੱਲੋਂ ਉਕਤ ਬੱਚੇ ਨੂੰ ਸਨਮਾਨਿਤ ਕਰਦਿਆਂ ਉਸਦੀ ਹੌਸਲਾ ਅਫਜ਼ਾਈ ਕੀਤੀ ਹੈ। ਆਰੇਨ ਦੀ ਇਸ ਪ੍ਰਾਪਤੀ ’ਤੇ ਸ਼ਹਿਰ ਅੰਦਰ ਖੁਸ਼ੀ ਦਾ ਮਾਹੌਲ ਹੈ ਅਤੇ ਉਸ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
ਸ਼ਾਰਪ ਬ੍ਰੇਨਸ ਐਜੂਕੇਸ਼ਨ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਕਿ ਸਥਾਨਕ ਮਾਊਟ ਲਿਟਰਾ ਜੀ ਸਕੂਲ 'ਚ ਤੀਜੀ ਕਲਾਸ 'ਚ ਪੜ੍ਹਨ ਵਾਲੇ ਆਰੇਨ ਸਿੰਘ ਗਰੋਵਰ ਸਪੁੱਤਰ ਡਾ. ਨਰਿੰਦਰ ਸਿੰਘ ਗਰੋਵਰ ਵੱਲੋਂ ਅਬੈਕਸ ਵਿਧੀ ਦੇ ਨਾਲ ਇਸ ਰਿਕਾਰਡ ਦੀ ਤਿਆਰੀ ਕੀਤੀ ਗਈ ਹੈ। ਉਸ ਨੇ ਲਿਖਤੀ ਰੂਪ ਵਿਚ 2 ਅੰਕਾਂ ਨੂੰ 1 ਅੰਕ ਨਾਲ ਗੁਣਾ ਕਰਨ ਦੇ 50 ਸਵਾਲ ਸਿਰਫ 1 ਮਿੰਟ ਵਿਚ ਹੱਲ ਕਰ ਕੇ ਇਹ ਪ੍ਰਾਪਤੀ ਹਾਸਿਲ ਕੀਤੀ ਹੈ। ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਨੇ ਇਸ ਨੂੰ ਨਵਾਂ ਵਰਲਡ ਰਿਕਾਰਡ ਐਲਾਨਦਿਆਂ ਆਰੇਨ ਨੂੰ ਸਰਟੀਫਿਕੇਟ ਤੇ ਮੈਡਲ ਦਿੱਤਾ ਹੈ। ਬਠਿੰਡਾ ਦੀ ਐਸਐਸਪੀ ਡਾ. ਜੋਤੀ ਯਾਦਵ ਨੇ ਆਪਣੇ ਦਫਤਰ ਵਿਚ ਉਚੇਚੇ ਤੌਰ ’ਤੇ ਵਿਦਿਆਰਥੀ ਦੇ ਨਾਲ ਮੁਲਾਕਾਤ ਕਰ ਕੇ ਉਸ ਨੂੰ ਸਨਮਾਨਿਤ ਕੀਤਾ।