ਵਿਆਹ ਦਾ ਝਾਂਸਾ ਦੇ ਕੇ ਕੀਤਾ ਗੈਂਗ ਰੇਪ, ਇਕ ਨਾਬਾਲਗ ਸਮੇਤ ਤਿੰਨ ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਇਸ ਤਰ੍ਹਾਂ ਮੁਲਜਮ ਔਰਤ ਨੂੰ ਆਪਣੇ ਖੇਤਾਂ ’ਚ ਬਣੇ ਕਮਰੇ ਵਿਚ ਲੈ ਗਿਆ, ਜਿੱਥੇ ਪਹਿਲਾਂ ਹੀ ਉਸ ਦਾ ਸਾਥੀ ਜਸਪ੍ਰੀਤ ਸਿੰਘ ਅਤੇ ਇਕ ਨਾਬਾਲਗ ਮੌਜੂਦ ਸੀ। ਇਸ ਦੌਰਾਨ ਮੁਲਜਮਾਂ ਨੇ ਗੈਂਗ ਰੇਪ ਕੀਤਾ ਅਤੇ ਬਾਅਦ ’ਚ ਔਰਤ ਨੂੰ ਪਿੰਡ ਨੇੜੇ ਛੱਡ ਕੇ ਫਰਾਰ ਹੋ ਗਏ।
Publish Date: Wed, 04 Mar 2026 09:17 AM (IST)
Updated Date: Wed, 04 Mar 2026 09:18 AM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਜ਼ਿਲ੍ਹੇ ’ਚ ਇਕ ਔਰਤ ਨਾਲ ਜਬਰ ਜਨਾਹ ਕਰਨ ਦੇ ਦੋਸ਼ ਹੇਠ ਤਿੰਨ ਨੌਜਵਾਨਾਂ ਖਿਲਾਫ਼ ਪੁਲਿਸ ਨੇ ਕੇਸ ਦਰਜ ਕੀਤਾ ਹੈ। ਇਸ ਮਾਮਲੇ ’ਚ ਇਕ ਨਬਾਲਕ ਵੀ ਸ਼ਾਮਲ ਹੈ। ਪੁਲਿਸ ਅਨੁਸਾਰ ਪਿੰਡ ਦੀ ਔਰਤ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਦਾ ਗੁਆਂਢੀ ਜਸਕਰਨ ਸਿੰਘ ਰਾਤ ਸਮੇਂ ਘਰ ਤੋਂ ਬਾਹਰ ਲੈ ਗਿਆ।
ਇਸ ਤਰ੍ਹਾਂ ਮੁਲਜਮ ਔਰਤ ਨੂੰ ਆਪਣੇ ਖੇਤਾਂ ’ਚ ਬਣੇ ਕਮਰੇ ਵਿਚ ਲੈ ਗਿਆ, ਜਿੱਥੇ ਪਹਿਲਾਂ ਹੀ ਉਸ ਦਾ ਸਾਥੀ ਜਸਪ੍ਰੀਤ ਸਿੰਘ ਅਤੇ ਇਕ ਨਾਬਾਲਗ ਮੌਜੂਦ ਸੀ। ਇਸ ਦੌਰਾਨ ਮੁਲਜਮਾਂ ਨੇ ਗੈਂਗ ਰੇਪ ਕੀਤਾ ਅਤੇ ਬਾਅਦ ’ਚ ਔਰਤ ਨੂੰ ਪਿੰਡ ਨੇੜੇ ਛੱਡ ਕੇ ਫਰਾਰ ਹੋ ਗਏ।
ਹਾਲਾਂਕਿ ਇਹ ਘਟਨਾ 27 ਅਤੇ 28 ਫਰਵਰੀ ਦੀ ਰਾਤ ਨੂੰ ਵਾਪਰੀ ਦੱਸੀ ਜਾ ਰਹੀ ਹੈ, ਪਰ ਥਾਣਾ ਨਥਾਣਾ ਦੀ ਪੁਲਿਸ ਨੇ 3 ਮਾਰਚ ਨੂੰ ਉਕਤ ਤਿੰਨਾਂ ਨੌਜਵਾਨਾਂ ਖਿਲਾਫ ਕੇਸ ਦਰਜ ਕੀਤਾ ਹੈ। ਪੀੜਤ ਔਰਤ ਨਥਾਣਾ ਦੇ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਦੱਸੀ ਜਾ ਰਹੀ ਹੈ। ਪੁਲਿਸ ਨੇ ਕੇਸ ਦਰਜ ਕਰਨ ਤੋਂ ਬਾਅਦ ਤਿੰਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ।