Bathinda News : ਪਿੰਡ ਫੂਲੇਵਾਲਾ 'ਚੋਂ ਮੁੜ ਮਿਲੇ ਧਾਰਮਿਕ ਪੁਸਤਕਾਂ ਦੇ ਅੰਗ, ਸ੍ਰੀ ਗੁਰੂ ਰਵਿਦਾਸ ਜੀ ਦੇ ਸਲੋਕ ਪਾੜ ਕੇ ਸੁੱਟੇ
ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਟੇਕ ਸਿੰਘ ਧਨੌਲਾ ਵੱਲੋਂ ਪਿੰਡ ਦਾ ਦੌਰਾ ਕੀਤਾ ਗਿਆ ਸੀ। ਥਾਣਾ ਫੂਲ ਪੁਲਿਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਸੀ, ਪਰ ਅੱਜ ਫੇਰ ਪਿੰਡ ਵਿੱਚੋਂ ਸ੍ਰੀ ਗੁਰੂ ਰਵਿਦਾਸ ਜਿਹਦੇ ਸਲੋਕਾਂ ਦੇ ਪਾੜੇ ਹੋਏ ਅੰਗ ਮਿਲੇ ਹਨ।
Publish Date: Tue, 10 Feb 2026 12:22 PM (IST)
Updated Date: Tue, 10 Feb 2026 12:27 PM (IST)
ਸਟਾਫ ਰਿਪੋਰਟਰ, ਬਠਿੰਡਾ : ਜ਼ਿਲ੍ਹੇ ਦੇ ਪਿੰਡ ਫੂਲੇਵਾਲਾ ਵਿੱਚ ਮੰਗਲਵਾਰ ਨੂੰ ਫਿਰ ਧਾਰਮਿਕ ਪੁਸਤਕਾਂ ਦੇ ਅੰਗ ਮਿਲੇ ਹਨ। ਪਿੰਡ ਵਾਸੀਆਂ ਵੱਲੋਂ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਗਈ। ਥਾਣਾ ਫੂਲ ਦੇ ਐਸਐਚਓ ਜੋਗਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜ ਗਏ ਹਨ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਵੀ ਪਿੰਡ ਦੇ ਬੱਸ ਅੱਡੇ ਕੋਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਸਲੋਕਾਂ ਦੇ ਅੰਗ ਮਿਲੇ ਸਨ, ਜਿਸ ਕਾਰਨ ਲੋਕਾਂ ਵਿੱਚ ਸਖਤ ਰੋਸ ਦੀ ਲਹਿਰ ਦੌੜ ਗਈ ਸੀ। ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਟੇਕ ਸਿੰਘ ਧਨੌਲਾ ਵੱਲੋਂ ਪਿੰਡ ਦਾ ਦੌਰਾ ਕੀਤਾ ਗਿਆ ਸੀ। ਥਾਣਾ ਫੂਲ ਪੁਲਿਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਸੀ, ਪਰ ਅੱਜ ਫੇਰ ਪਿੰਡ ਵਿੱਚੋਂ ਸ੍ਰੀ ਗੁਰੂ ਰਵਿਦਾਸ ਜਿਹਦੇ ਸਲੋਕਾਂ ਦੇ ਪਾੜੇ ਹੋਏ ਅੰਗ ਮਿਲੇ ਹਨ।