ਬਠਿੰਡਾ 'ਚ ਰੂਹ ਕੰਬਾਊ ਘਟਨਾ: ਸੁੱਤੇ ਪਏ ਬਿਮਾਰ ਮਜ਼ਦੂਰ ਨੂੰ ਚੂਹਿਆਂ ਨੇ ਜ਼ਿੰਦਾ ਨੋਚਿਆ; ਦਰਦਨਾਕ ਮੌਤ
ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਇੱਕ ਦਿਹਾੜੀਦਾਰ ਮਜ਼ਦੂਰ ਸੀ ਅਤੇ ਪੱਟਾ ਮਾਰਕੀਟ ਵਿੱਚ ਹੀ ਸੌਂਦਾ ਸੀ। ਪਿਛਲੇ ਦੋ-ਤਿੰਨ ਦਿਨਾਂ ਤੋਂ ਉਸ ਦੀ ਤਬੀਅਤ ਠੀਕ ਨਹੀਂ ਸੀ, ਜਿਸ ਕਾਰਨ ਸ਼ਾਇਦ ਉਹ ਚੂਹਿਆਂ ਦਾ ਵਿਰੋਧ ਨਹੀਂ ਕਰ ਸਕਿਆ। ਮ੍ਰਿਤਕ ਦੀ ਉਮਰ ਕਰੀਬ 30 ਸਾਲ ਜਾਪਦੀ ਹੈ। ਪੁਲਿਸ ਦੀ ਮੁੱਢਲੀ ਕਾਰਵਾਈ ਤੋਂ ਬਾਅਦ ਸੰਸਥਾ ਦੇ ਮੈਂਬਰਾਂ ਨੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਫਿਲਹਾਲ ਪੁਲਿਸ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਮ੍ਰਿਤਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Publish Date: Tue, 24 Feb 2026 03:13 PM (IST)
Updated Date: Tue, 24 Feb 2026 03:14 PM (IST)
ਜਾਸ, ਬਠਿੰਡਾ: ਬਠਿੰਡਾ ਦੀ ਪੱਟਾ ਮਾਰਕੀਟ ਵਿੱਚ ਰਾਤ ਨੂੰ ਸੁੱਤੇ ਹੋਏ ਇੱਕ ਬੇਸਹਾਰਾ ਵਿਅਕਤੀ ਨੂੰ ਚੂਹਿਆਂ ਵੱਲੋਂ ਨੋਚ-ਨੋਚ ਕੇ ਖਾ ਜਾਣ ਦਾ ਬੇਹੱਦ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਚੂਹਿਆਂ ਨੇ ਵਿਅਕਤੀ ਦੀਆਂ ਦੋਵੇਂ ਅੱਖਾਂ ਅਤੇ ਚਿਹਰਾ ਬੁਰੀ ਤਰ੍ਹਾਂ ਨੋਚ ਖਾਧਾ। ਸਵੇਰੇ ਜਿਵੇਂ ਹੀ ਇਸ ਘਟਨਾ ਦੀ ਸੂਚਨਾ ਮਿਲੀ, ਸਮਾਜ ਸੇਵੀ ਸੰਸਥਾ 'ਨੌਜਵਾਨ ਵੈਲਫੇਅਰ ਸੁਸਾਇਟੀ' ਬਠਿੰਡਾ ਦੇ ਵਾਲੰਟੀਅਰ ਆਕਾਸ਼ ਗਰਗ ਅਤੇ ਸਕਸ਼ਮ ਮਾਹੇਸ਼ਵਰੀ ਮੌਕੇ 'ਤੇ ਪਹੁੰਚੇ ਅਤੇ ਥਾਣਾ ਕੋਤਵਾਲੀ ਪੁਲਿਸ ਨੂੰ ਸੂਚਿਤ ਕਰਕੇ ਮੌਕੇ 'ਤੇ ਬੁਲਾਇਆ।