ਮੌੜ ਮੰਡੀ ਦੇ ਸੈਂਟਰਲ ਬੈਂਕ ਆਫ ਇੰਡੀਆ 'ਚ ਲੱਗੀ ਭਿਆਨਕ ਅੱਗ, ਰਿਕਾਰਡ ਸੜ ਕੇ ਹੋਇਆ ਸੁਆਹ
ਅੱਗ ਲੱਗਣ ਕਾਰਨ ਬੈਂਕ ਦਾ ਕਾਫੀ ਰਿਕਾਰਡ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਹਾਲਾਂਕਿ ਮੌੜ ਮੰਡੀ ਵਿੱਚ ਫਾਇਰ ਬ੍ਰਿਗੇਡ ਤਾਇਨਾਤ ਹੈ ਪਰ ਗੱਡੀ ਖਰਾਬ ਹੋਣ ਕਾਰਨ ਮੌਕੇ 'ਤੇ ਨਹੀਂ ਪੁੱਜ ਸਕੀ।
Publish Date: Mon, 12 Jan 2026 10:54 AM (IST)
Updated Date: Mon, 12 Jan 2026 11:04 AM (IST)
ਪੱਤਰ ਪ੍ਰੇਰਕ , ਮੌੜ ਮੰਡੀ: ਅੱਜ ਸਵੇਰੇ ਮੌੜ ਮੰਡੀ ਵਿੱਚ ਸੈਂਟਰਲ ਬੈਂਕ ਆਫ ਇੰਡੀਆ ਦੀ ਬ੍ਰਾਂਚ ਵਿੱਚ ਅੱਗ ਲੱਗ ਗਈ। ਅੱਗ ਦਾ ਪਤਾ ਲੱਗਦਿਆਂ ਹੀ ਵੱਡੀ ਗਿਣਤੀ ਲੋਕ ਇਕੱਠੇ ਹੋ ਗਏ ਤੇ ਫਾਇਰ ਬ੍ਰਿਗੇਡ ਨੇ ਅੱਗ ਨੂੰ ਬੁਝਾਉਣਾ ਸ਼ੁਰੂ ਕੀਤਾ। ਅੱਗ ਲੱਗਣ ਕਾਰਨ ਬੈਂਕ ਦਾ ਕਾਫੀ ਰਿਕਾਰਡ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਹਾਲਾਂਕਿ ਮੌੜ ਮੰਡੀ ਵਿੱਚ ਫਾਇਰ ਬ੍ਰਿਗੇਡ ਤਾਇਨਾਤ ਹੈ ਪਰ ਗੱਡੀ ਖਰਾਬ ਹੋਣ ਕਾਰਨ ਮੌਕੇ 'ਤੇ ਨਹੀਂ ਪੁੱਜ ਸਕੀ।