ਘਰਵਾਲੀ ਤੋਂ ਦੁਖੀ ਫ਼ੌਜੀ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਕੀਤੀ ਖ਼ੁਦਕੁਸ਼ੀ, ਵਿਆਹ ਦੇ ਦੋ ਮਹੀਨੇ ਬਾਅਦ ਹੀ ਉੱਜੜਿਆ ਘਰ; ਪਤਨੀ 'ਤੇ ਲੱਗੇ ਗੰਭੀਰ ਦੋਸ਼
ਪਤਨੀ ਵੱਲੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤੇ ਜਾਣ ਕਾਰਨ ਇੱਕ ਫ਼ੌਜੀ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਬਟਾਲਾ ਦੇ ਪਿੰਡ ਛਿੱਤ ਦੇ ਰਹਿਣ ਵਾਲੇ ਕੰਵਲਜੀਤ ਸਿੰਘ ਕਰੀਬ ਤਿੰਨ ਸਾਲ ਪਹਿਲਾਂ ਫ਼ੌਜ 'ਚ ਭਰਤੀ ਹੋਇਆ ਸੀ। ਉਹ ਇਸ ਸਮੇਂ 17 ਸਿੱਖ ਰੈਜੀਮੈਂਟ ਜੈਪੁਰ 'ਚ ਤਾਇਨਾਤ ਸੀ ਅਤੇ ਉਸ ਨੂੰ ਆਰਜ਼ੀ ਨਿਯੁਕਤੀ 'ਤੇ ਜਬਲਪੁਰ ਭੇਜਿਆ ਗਿਆ ਸੀ।
Publish Date: Sat, 23 May 2026 01:17 PM (IST)
Updated Date: Sat, 23 May 2026 01:20 PM (IST)

ਜਾਗਰਣ ਸੰਵਾਦਦਾਤਾ, ਬਟਾਲਾ: ਪਤਨੀ ਵੱਲੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤੇ ਜਾਣ ਕਾਰਨ ਇੱਕ ਫ਼ੌਜੀ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਬਟਾਲਾ ਦੇ ਪਿੰਡ ਛਿੱਤ ਦੇ ਰਹਿਣ ਵਾਲੇ ਕੰਵਲਜੀਤ ਸਿੰਘ ਕਰੀਬ ਤਿੰਨ ਸਾਲ ਪਹਿਲਾਂ ਫ਼ੌਜ 'ਚ ਭਰਤੀ ਹੋਇਆ ਸੀ। ਉਹ ਇਸ ਸਮੇਂ 17 ਸਿੱਖ ਰੈਜੀਮੈਂਟ ਜੈਪੁਰ 'ਚ ਤਾਇਨਾਤ ਸੀ ਅਤੇ ਉਸ ਨੂੰ ਆਰਜ਼ੀ ਨਿਯੁਕਤੀ 'ਤੇ ਜਬਲਪੁਰ ਭੇਜਿਆ ਗਿਆ ਸੀ।
ਪਤਨੀ ਵਲੋਂ ਪਰੇਸ਼ਾਨ ਫ਼ੌਜੀ ਨੇ ਚੁੱਕਿਆ ਖ਼ੌਫਨਾਕ ਕਦਮ
ਸ਼ੁੱਕਰਵਾਰ ਨੂੰ ਗੱਡੀ 'ਚ ਜਾਂਦੇ ਸਮੇਂ ਕੰਵਲਜੀਤ ਸਿੰਘ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਆਪਣੀ ਪਤਨੀ 'ਤੇ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਅਤੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਬਾਅਦ 'ਚ ਕੰਵਲਜੀਤ ਦੀ ਮੌਤ ਹੋ ਗਈ। ਉਸ ਦੀ ਮੌਤ ਦੀ ਖ਼ਬਰ ਫੈਲਦਿਆਂ ਹੀ ਇਲਾਕੇ ਅਤੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ।
ਮਾਂ ਦਾ ਇਕਲੌਤਾ ਪੁੱਤਰ ਸੀ ਕੰਵਲਜੀਤ ਸਿੰਘ
ਮਾਂ ਸੁਰਜੀਤ ਕੌਰ ਨੇ ਦੋਸ਼ ਲਗਾਇਆ ਕਿ ਉਸ ਦੇ ਇਕਲੌਤੇ ਪੁੱਤਰ ਕੰਵਲਜੀਤ ਸਿੰਘ ਦਾ ਵਿਆਹ ਫਰਵਰੀ 2026 'ਚ ਸਰਬਜੀਤ ਕੌਰ ਨਾਲ ਹੋਇਆ ਸੀ। ਵਿਆਹ ਦੇ ਦੋ ਮਹੀਨੇ ਬਾਅਦ ਹੀ ਸਰਬਜੀਤ ਕੌਰ ਰਾਤ ਕਰੀਬ ਤਿੰਨ ਵਜੇ ਆਪਣੇ ਪ੍ਰੇਮੀ ਨਾਲ ਘਰੋਂ ਫਰਾਰ ਹੋ ਗਈ ਸੀ। ਇਸ ਦੀ ਸ਼ਿਕਾਇਤ ਕੰਵਲਜੀਤ ਸਿੰਘ ਨੇ ਥਾਣਾ ਸਦਰ ਦੀ ਪੁਲਿਸ ਨੂੰ ਕੀਤੀ ਸੀ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਸ਼ੁੱਕਰਵਾਰ ਸਵੇਰੇ ਕੰਵਲਜੀਤ ਦੀ ਯੂਨਿਟ ਤੋਂ ਫ਼ੋਨ ਆਉਣ 'ਤੇ ਪਤਾ ਲੱਗਾ ਕਿ ਉਸ ਨੇ ਖ਼ੁਦਕੁਸ਼ੀ ਕਰ ਲਈ ਹੈ ਅਤੇ ਫੇਸਬੁੱਕ ਲਾਈਵ 'ਚ ਆਪਣੀ ਪਤਨੀ ਸਮੇਤ ਕਈ ਹੋਰਾਂ 'ਤੇ ਇਲਜ਼ਾਮ ਲਗਾਏ ਹਨ। ਮਾਂ ਸੁਰਜੀਤ ਕੌਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ ਅਤੇ ਮੰਗ ਕੀਤੀ ਹੈ ਕਿ ਸਰਬਜੀਤ ਕੌਰ ਖ਼ਿਲਾਫ਼ ਮਾਮਲਾ ਦਰਜ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ।
ਪਤਨੀ ਦੇ ਬਾਹਰ ਸਨ ਨਜਾਇਜ਼ ਸਬੰਧ
ਮ੍ਰਿਤਕ ਦੀ ਭੈਣ ਸੰਦੀਪ ਕੌਰ ਨੇ ਵੀ ਇਲਜ਼ਾਮ ਲਗਾਇਆ ਕਿ ਉਸ ਦਾ ਭਰਾ ਆਪਣੀ ਪਤਨੀ ਅਤੇ ਸਹੁਰੇ ਤੋਂ ਬਹੁਤ ਦੁਖੀ ਸੀ। ਕੰਵਲਜੀਤ ਨੇ ਕਈ ਵਾਰ ਆਪਣੇ ਸਹੁਰੇ ਨੂੰ ਫ਼ੋਨ ਕਰਕੇ ਦੱਸਿਆ ਸੀ ਕਿ ਸਰਬਜੀਤ ਦੇ ਕਿਸੇ ਹੋਰ ਨਾਲ ਗਲਤ ਸਬੰਧ ਹਨ ਪਰ ਉਸ ਦੇ ਪਿਤਾ ਨੇ ਕੋਈ ਗੱਲ ਨਹੀਂ ਮੰਨੀ। ਦੂਜੇ ਪਾਸੇ ਥਾਣਾ ਸਦਰ ਦੀ ਚੌਕੀ ਸ਼ੇਖੂਪੁਰ ਦੇ ਏ.ਐੱਸ.ਆਈ. ਰਮੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਕੰਵਲਜੀਤ ਦੀ ਸ਼ਿਕਾਇਤ ਦੇ ਅਧਾਰ 'ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਸੀ। ਕਿਉਂਕਿ ਖ਼ੁਦਕੁਸ਼ੀ ਜਬਲਪੁਰ 'ਚ ਹੋਈ ਹੈ, ਇਸ ਲਈ ਪੁਲਿਸ ਕਾਰਵਾਈ ਵੀ ਉੱਥੇ ਹੀ ਕੀਤੀ ਜਾਵੇਗੀ।