ਬਟਾਲਾ ਤੇ ਆਸ-ਪਾਸ ਦੇ ਚਾਰ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਕਰ ਰਹੀ ਹੈ ਜਾਂਚ
ਮਿਲੀ ਜਾਣਕਾਰੀ ਅਨੁਸਾਰ ਬਟਾਲਾ ਦੇ ਸਕੂਲ ਤੋਂ ਇਲਾਵਾ ਆਸ-ਪਾਸ ਦੇ ਤਿੰਨ ਹੋਰ ਸਕੂਲਾਂ ਨੂੰ ਵੀ ਧਮਕੀ ਮਿਲੀ ਹੈ । ਸਿੱਖਿਆ ਖੇਤਰ ਦਾ ਮੋਹਰੀ ਸਕੂਲ ਦੇਸਰਾਜ ਹੈਰੀਟੇਜ ਪਬਲਿਕ ਸਕੂਲ ਵਿਖੇ ਧਮਕੀ ਮਿਲਣ ਤੋਂ ਬਾਅਦ ਇਕ ਦਮ ਹਫੜਾ-ਦਫ਼ੜੀ ਮੱਚ ਗਈ।
Publish Date: Mon, 16 Mar 2026 02:24 PM (IST)
Updated Date: Mon, 16 Mar 2026 02:28 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ: ਸੋਮਵਾਰ ਦੀ ਦੁਪਹਿਰ ਨੂੰ ਬਟਾਲਾ ਦੇ ਇੱਕ ਨਾਮੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸਕੂਲ ਨੂੰ ਧਮਕੀ ਈਮੇਲ ਰਾਹੀਂ ਪ੍ਰਾਪਤ ਹੋਈ। ਸਕੂਲ ਪ੍ਰਬੰਧਕਾਂ ਨੇ ਇਸ ਦੀ ਸੂਚਨਾ ਤੁਰੰਤ ਬਟਾਲਾ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਸਕੂਲ 'ਚ ਛੁੱਟੀ ਕਰ ਦਿੱਤੀ ਗਈ ਅਤੇ ਵਿਦਿਆਰਥੀਆਂ ਨੂੰ ਘਰਾਂ 'ਚ ਭੇਜਿਆ ਗਿਆ। ਉਧਰ ਬਟਾਲਾ ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪੁੱਜੇ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਬਟਾਲਾ ਦੇ ਸਕੂਲ ਤੋਂ ਇਲਾਵਾ ਆਸ-ਪਾਸ ਦੇ ਤਿੰਨ ਹੋਰ ਸਕੂਲਾਂ ਨੂੰ ਵੀ ਧਮਕੀ ਮਿਲੀ ਹੈ । ਸਿੱਖਿਆ ਖੇਤਰ ਦਾ ਮੋਹਰੀ ਸਕੂਲ ਦੇਸਰਾਜ ਹੈਰੀਟੇਜ ਪਬਲਿਕ ਸਕੂਲ ਵਿਖੇ ਧਮਕੀ ਮਿਲਣ ਤੋਂ ਬਾਅਦ ਇਕ ਦਮ ਹਫੜਾ-ਦਫ਼ੜੀ ਮੱਚ ਗਈ। ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।