ਬਟਾਲਾ ਪੁਲਿਸ ਦੀ ਵੱਡੀ ਸਫਲਤਾ: ਗਾਂਧੀ ਚੌਂਕ 'ਚ ਨਾਕੇ ਦੌਰਾਨ ਕਾਰ ਵਿੱਚੋਂ 52 ਲੱਖ ਤੋਂ ਵੱਧ ਦੀ ਨਕਦੀ ਬਰਾਮਦ, ਕਾਰ ਚਾਲਕ ਕੋਲੋਂ ਪੁੱਛਗਿੱਛ ਜਾਰੀ
ਬਰਾਮਦ ਨਕਦੀ ਬਾਰੇ ਪੁਲਿਸ ਬਾਰੀਕੀ ਨਾਲ ਤਫ਼ਤੀਸ਼ ਕਰ ਰਹੀ ਹੈ ਕਿ ਇਹ ਨਕਦੀ ਕਿੱਥੋਂ ਆਈ ਅਤੇ ਕਿੱਥੇ ਪਹੁੰਚਾਈ ਜਾ ਰਹੀ ਸੀ। ਐੱਸਪੀ ਹੈਡ ਕੁਆਰਟਰ ਖੁਸ਼ਬੀਰ ਕੌਰ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਬਰਾਮਦ ਹੋਈ ਨਕਦੀ ਨੂੰ ਲੈ ਕੇ ਕਾਰ ਚਾਲਕ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।
Publish Date: Sat, 21 Mar 2026 08:34 AM (IST)
Updated Date: Sat, 21 Mar 2026 08:39 AM (IST)
ਸੁਖਦੇਵ ਸਿੰਘ/ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਸ਼ੁੱਕਰਵਾਰ ਦੀ ਸ਼ਾਮ ਨੂੰ ਬਟਾਲਾ ਪੁਲਿਸ ਨੇ ਗਾਂਧੀ ਚੌਂਕ ਵਿਚ ਨਾਕਾ ਲਗਾਇਆ ਹੋਇਆ ਸੀ ਕਿ ਇਸ ਦੌਰਾਨ ਇਕ ਕਾਰ ਚਾਲਕ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਵਿੱਚੋਂ 52 ਲੱਖ 66 ਹਜ਼ਾਰ ਦੇ ਕਰੀਬ ਨਕਦੀ ਬਰਾਮਦ ਹੋਈ। ਨਾਕੇ ਦੀ ਨਿਗਰਾਨੀ ਐੱਸਪੀ ਹੈਡ ਕੁਆਰਟਰ ਖੁਸ਼ਬੀਰ ਕੌਰ ਕਰ ਰਹੇ ਸਨ। ਪੁਲਿਸ ਨੇ ਕਾਰ ਨੂੰ ਕਬਜ਼ੇ ’ਚ ਲੈ ਲਿਆ ਹੈ। ਬਰਾਮਦ ਨਕਦੀ ਬਾਰੇ ਪੁਲਿਸ ਬਾਰੀਕੀ ਨਾਲ ਤਫ਼ਤੀਸ਼ ਕਰ ਰਹੀ ਹੈ ਕਿ ਇਹ ਨਕਦੀ ਕਿੱਥੋਂ ਆਈ ਅਤੇ ਕਿੱਥੇ ਪਹੁੰਚਾਈ ਜਾ ਰਹੀ ਸੀ। ਐੱਸਪੀ ਹੈਡ ਕੁਆਰਟਰ ਖੁਸ਼ਬੀਰ ਕੌਰ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਬਰਾਮਦ ਹੋਈ ਨਕਦੀ ਨੂੰ ਲੈ ਕੇ ਕਾਰ ਚਾਲਕ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਇਸ ਮੌਕੇ ਡੀਐੱਸਪੀ ਕਸਤੂਰੀ ਲਾਲ ਅਤੇ ਪੁਲਿਸ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।