Batala News : ਬਟਾਲਾ ਦੇ ਚਾਰ ਵਿਅਕਤੀ ਬਣੇ ਲੱਖਪਤੀ, ਪੰਜਾਬ ਸਟੇਟ ਮੰਥਲੀ ਡਰਾ ਨੇ ਬਣਾਇਆ ਧਨਵਾਨ
ਅੱਜ ਬਟਾਲਾ ਦੇ ਕਾਰਪੋਰੇਸ਼ਨ ਦਫਤਰ ਦੇ ਸਾਹਮਣੇ ਖੁੱਲ੍ਹੇ ਸਰਕਾਰੀ ਲਾਟਰੀ ਸਟਾਲ ਤੋਂ ਲਾਟਰੀ ਖਰੀਦ ਕੇ ਬਟਾਲਾ ਦੇ ਚਾਰ ਵਿਅਕਤੀ ਲੱਖਪਤੀ ਬਣੇ ਹਨ।
Publish Date: Mon, 04 May 2026 07:23 PM (IST)
Updated Date: Mon, 04 May 2026 07:25 PM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਅੱਜ ਬਟਾਲਾ ਦੇ ਕਾਰਪੋਰੇਸ਼ਨ ਦਫਤਰ ਦੇ ਸਾਹਮਣੇ ਖੁੱਲ੍ਹੇ ਸਰਕਾਰੀ ਲਾਟਰੀ ਸਟਾਲ ਤੋਂ ਲਾਟਰੀ ਖਰੀਦ ਕੇ ਬਟਾਲਾ ਦੇ ਚਾਰ ਵਿਅਕਤੀ ਲੱਖਪਤੀ ਬਣੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਜੇ ਲਾਟਰੀ ਸਟਾਲ ਦੇ ਮਾਲਕ ਸੰਜੇ ਕੁਮਾਰ ਨੇ ਦੱਸਿਆ ਕਿ ਉਹ ਪੰਜਾਬ ਸਟੇਟ ਲਾਟਰੀ ਦਾ ਕਾਰੋਬਾਰ ਕਰਦੇ ਹਨ। ਅਤੇ ਉਹਨਾਂ ਕੋਲੋਂ ਬਟਾਲਾ ਦੇ ਕੁਝ ਵਿਅਕਤੀਆਂ ਨੇ ਪੰਜਾਬ ਸਟੇਟ ਲਾਟਰੀ ਦੀਆਂ ਵੱਖ ਵੱਖ ਟਿਕਟਾਂ ਖਰੀਦੀਆਂ ਸਨ, ਜਿਨਾਂ ਦੇ ਬੀਤੇ 36 ਘੰਟਿਆਂ ਵਿੱਚ ਲੱਕੀ ਡਰਾਅ ਆਉਣ ਤੋਂ ਬਾਅਦ ਉਨਾਂ ਦੇ ਇਨਾਮ ਐਲਾਨੇ ਗਏ। ਉਹਨਾਂ ਦੱਸਿਆ ਕਿ ਪੰਜਾਬ ਸਟੇਟ ਡੇਲੀ ਡਰਾਅ ਤਹਿਤ ਬਟਾਲਾ ਦੇਖ ਕੇ ਵਿਅਕਤੀ ਵੱਲੋਂ ਖਰੀਦੀ ਗਈ ਲਾਟਰੀ ਵਿੱਚ ਉਸ ਦਾ ਪਹਿਲਾ ਨਾਮ 15 ਲੱਖ ਰੁਪਏ ਦਾ ਨਿਕਲਿਆ ਹੈ, ਜਦਕਿ ਪੰਜਾਬ ਸਟੇਟ ਮੰਥਲੀ ਡਰਾਅ ਦੂਜਾ ਇਨਾਮ ਦੂਸਰੇ ਵਿਅਕਤੀ ਦਾ 10 ਲੱਖ ਰੁਪਏ, ਨਾਲ ਲਾਟਰੀ ਖਰੀਦਣ ਵਾਲੇ ਦੋ ਵਿਅਕਤੀਆਂ ਦਾ ਪੰਜ-ਪੰਜ ਲੱਖ ਰੁਪਏ ਅਤੇ ਇੱਕ ਵਕਤੀ ਦਾ 3 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ ਜੋ ਕੁੱਲ 38 ਲੱਖ ਰੁਪਏ ਦੀ ਰਾਸ਼ੀ ਬਣਦੀ ਹੈ।
ਸੰਜੇ ਕੁਮਾਰ ਨੇ ਇਹਨਾਂ ਸਾਰੇ ਵਿਅਕਤੀਆਂ ਨੂੰ ਲੱਖਪਤੀ ਬਣਨ ਤੇ ਵਧਾਈ ਦਿੱਤੀ।