Batala News : ਪਰਿਵਾਰ 'ਤੇ ਡਿੱਗਿਆ ਦੁੱਖਾਂ ਦਾ ਪਹਾੜ, ਅਕਰਪੁਰਾ ਦੇ ਕਿਰਤੀ ਨੌਜਵਾਨ ਦੀ ਅਰਮੀਨੀਆ ’ਚ ਮੌਤ
ਪਿੰਡ ਅਕਰਪੁਰਾ ਦੇ ਵਿਅਕਤੀ ਦੀ ਅਰਮੀਨੀਆ ਵਿਚ ਕੰਮ ਕਰਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਦੱਸਿਆ ਗਿਆ ਹੈ ਕਿ ਪਿੰਡ ਅਕਰਪੁਰਾ ਦਾ ਰਬਿੰਦਰ ਸਿੰਘ ਦੋ ਸਾਲ ਪਹਿਲਾਂ ਕਰਜ਼ਾ ਚੁੱਕ ਕੇ ਪਰਿਵਾਰ ਦੇ ਭਵਿੱਖ ਨੂੰ ਸਵਾਰਨ ਲਈ ਅਰਮੀਨੀਆ ਗਿਆ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ, ਧੀ ਅਤੇ ਪੁੱਤਰ ਛੱਡ ਗਿਆ ਹੈ।
Publish Date: Sat, 13 Dec 2025 06:56 PM (IST)
Updated Date: Sat, 13 Dec 2025 07:00 PM (IST)
ਸੁਖਦੇਵ ਸਿੰਘ/ਕੁਲਦੀਪ ਸਲਗਾਨੀਆ, ਪੰਜਾਬੀ ਜਾਗਰਣ, ਬਟਾਲਾ/ਕਿਲ੍ਹਾ ਲਾਲ ਸਿੰਘ : ਪਿੰਡ ਅਕਰਪੁਰਾ ਦੇ ਵਿਅਕਤੀ ਦੀ ਅਰਮੀਨੀਆ ਵਿਚ ਕੰਮ ਕਰਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਦੱਸਿਆ ਗਿਆ ਹੈ ਕਿ ਪਿੰਡ ਅਕਰਪੁਰਾ ਦਾ ਰਬਿੰਦਰ ਸਿੰਘ ਦੋ ਸਾਲ ਪਹਿਲਾਂ ਕਰਜ਼ਾ ਚੁੱਕ ਕੇ ਪਰਿਵਾਰ ਦੇ ਭਵਿੱਖ ਨੂੰ ਸੰਵਾਰਨ ਲਈ ਅਰਮੀਨੀਆ ਗਿਆ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ, ਧੀ ਅਤੇ ਪੁੱਤਰ ਛੱਡ ਗਿਆ ਹੈ।
ਮ੍ਰਿਤਕ ਦੀ ਪਤਨੀ ਤੇ ਰਿਸ਼ਤੇਦਾਰਾਂ ਨੇ ਦੱਸਿਆ ਹੈ ਕਿ ਘਰ ਦੀ ਮਾਲੀ ਹਾਲਤ ਬਹੁਤ ਮਾੜੀ ਹੈ ਅਤੇ ਰਬਿੰਦਰ ਸਿੰਘ ਦੇ ਭਰਾ ਦਾ ਵੀ ਦੇਹਾਂਤ ਹੋ ਚੁੱਕਾ ਸੀ। ਦੋ ਪਰਿਵਾਰਾਂ ਦਾ ਬੋਝ ਹੋਣ ਕਾਰਨ ਇਹ ਨੌਜਵਾਨ ਰੋਜ਼ੀ ਰੋਟੀ ਕਮਾਉਣ ਖ਼ਾਤਰ ਉਹ ਦੋ ਸਾਲ ਪਹਿਲਾਂ ਕਰਜ਼ਾ ਚੁੱਕ ਅਮਰੀਨੀਆ ਗਿਆ ਸੀ ਅਤੇ ਉਥੇ ਮਜ਼ਦੂਰੀ ਕਰਦਾ ਸੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਉਸ ਦੇ ਸਾਥੀ ਦਾ ਫੋਨ ਆਇਆ ਕਿ ਕੰਮ ਕਰਦਿਆਂ ਰਬਿੰਦਰ ਸਿੰਘ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਹੈ ਤੇ ਉਸ ਦੀ ਮੌਤ ਹੋ ਗਈ ਹੈ। ਇਸ ਸੁਨੇਹੇ ਤੋਂ ਬਾਅਦ ਪਰਿਵਾਰ ਦਾ ਰੋਅ-ਰੋਅ ਕੇ ਬੁਰਾ ਹਾਲ ਹੈ।
ਇਸ ਸਬੰਧੀ ਲੋਕਾਂ ਨੇ ਦੱਸਿਆ ਹੈ ਕਿ ਮਰਹੂਮ ਰਬਿੰਦਰ ਸਿੰਘ ਨੇ ਆਪਣੇ ਤੇ ਭਰਾ ਦੇ ਪਰਿਵਾਰ ਦੀ ਜ਼ਿੰਮੇਵਾਰੀ ਆਪਣੇ ਉੱਪਰ ਲਈ ਹੋਈ ਸੀ। ਪਿੰਡ ਵਾਸੀਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਗੁਹਾਰ ਲਗਾਈ ਹੈ ਕਿ ਕਿਰਤੀ ਨੌਜਵਾਨ ਦੀ ਦੇਹ ਜਲਦੀ ਤੋਂ ਜਲਦੀ ਉਸ ਦੇ ਪਿੰਡ ਲਿਆਂਦੀ ਜਾਵੇ ਤੇ ਸਰਕਾਰ ਇਸ ਪਰਿਵਾਰ ਦੀ ਮਾਲੀ ਮਦਦ ਕਰੇ। ਇਸ ਖ਼ਬਰ ਨਾਲ ਪਿੰਡ ਅਕਰਪੁਰਾ ਹੀ ਨਹੀਂ ਸਗੋਂ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।