ਸਫ਼ਾਈ ਕਾਮਿਆਂ ਦੀ ਹੜਤਾਲ ਕਾਰਨ ਸੜਕਾਂ ’ਤੇ ਚੱਲਣ ਲੱਗਿਆ ਪਾਣੀ
ਸਫਾਈ ਕਾਮਿਆਂ ਦੀ ਹੜਤਾਲ ਕਾਰਨ ਸੜਕਾਂ ਤੇ ਚੱਲਣ ਲੱਗਿਆ ਪਾਣੀ
Publish Date: Wed, 13 May 2026 03:27 PM (IST)
Updated Date: Wed, 13 May 2026 03:30 PM (IST)
ਲਹਿਰਾਗਾਗਾ : ਹਫਤੇ ਭਰ ਤੋ ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਲਹਿਰਾਗਾਗਾ ਸ਼ਹਿਰ ਅੰਦਰ ਜਿੱਥੇ ਕੂੜੇ ਕਰਕਟ ਦੇ ਢੇਰ ਲੱਗਣ ਲੱਗ ਪਏ ਹਨ, ਉੱਥੇ ਹੀ ਨਾਲੀਆਂ ਵੀ ਓਵਰ ਫਲੋਅ ਹੋ ਕੇ ਉਨ੍ਹਾਂ ਦਾ ਪਾਣੀ ਸੜਕਾਂ ਤੇ ਹਿ ਰਿਹਾ ਹੈ। ਜ਼ਿਕਰ ਕਰਨਾ ਬਣਦਾ ਹੈ ਕਿ ਸਫਾਈ ਸੇਵਕ ਕਰਮਚਾਰੀ ਪੂਰੇ ਪੰਜਾਬ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਹਫਤੇ ਭਰ ਤੋਂ ਹੜਤਾਲ ਤੇ ਬੈਠੇ ਹਨ। ਜਿਸ ਕਾਰਨ ਘਰਾਂ ਵਿੱਚ ਲੱਗੇ ਡਸਟਬਿਨ ਵੀ ਕੂੜੇ ਨਾਲ ਭਰ ਚੁੱਕੇ ਹਨ। ਜਿਸ ਕਰਕੇ ਲੋਕ ਇਹਨਾਂ ਡਸਟਬਿੰਨਾ ਨੂੰ ਸੜਕ ਕਿਨਾਰੇ ਹੀ ਖਾਲੀ ਕਰਨ ਲਈ ਮਜਬੂਰ ਹਨ। ਇਨਾਂ ਤੋਂ ਇਲਾਵਾ ਨਾਲੀਆਂ ਵਿੱਚ ਪਲਾਸਟਿਕ ਦੇ ਲਿਫਾਫੇ ਆਦੀ ਫਸਣ ਕਾਰਨ ਪਾਣੀ ਦੀ ਨਿਕਾਸੀ ਰੁਕਣ ਲੱਗ ਪਈ ਗਈ ਹੈ। ਜਿਸਦੇ ਚਲਦਿਆਂ ਗੰਦਾ ਪਾਣੀ ਸੜਕਾਂ ਉੱਤੇ ਬਹਿਣ ਲੱਗ ਪਿਆ ਹੈ। ਇਸ ਪਾਣੀ ਵਿੱਚੋਂ ਵਾਹਣ ਲੰਘਾਉਣ ਕਾਰਨ ਆਉਣ ਜਾਣ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਸਫਾਈ ਸੇਵਕ ਕਰਮਚਾਰੀ ਯੂਨੀਅਨ ਲਹਿਰਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ, ਕਿ ਸਫਾਈ ਕਰਮਚਾਰੀ ਨਗੂਣੀਆਂ ਤਨਖਾਹਾਂ ਤੇ ਸਾਰੇ ਸ਼ਹਿਰ ਨੂੰ ਸਾਫ ਰੱਖਣ ਦੀ ਜਿੰਮੇਵਾਰੀ ਸੰਭਾਲ ਰਹੇ ਹਨ, ਪਰ ਸਰਕਾਰ ਸਾਡੀ ਗੱਲ ਨਹੀਂ ਸੁਣ ਰਹੀ। ਉਨਾਂ ਕਿਹਾ ਕਿ ਸਾਡੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ, ਜੇਕਰ ਸਾਡੀਆਂ ਮੰਗਾਂ ਜਲਦੀ ਨਾਂ ਮੰਨੀਆਂ ਤਾਂ ਅਸੀਂ ਤਕੜੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਾਂਗੇ।