ਅਣਪਛਾਤਾ ਵਿਅਕਤੀ ਮੋਟਰਸਾਈਕਲ ਲੈ ਕੇ ਫ਼ਰਾਰ
ਅਣਪਛਾਤਾ ਵਿਅਕਤੀ ਮਰੀਜ ਦਾ ਮੋਟਰਸਾਇਕਲ ਲੈ ਕੇ ਫ਼ਰਾਰ
Publish Date: Wed, 13 May 2026 07:05 PM (IST)
Updated Date: Wed, 13 May 2026 07:06 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਇੱਕ ਅਣਪਛਾਤੇ ਵਿਅਕਤੀ ਵੱਲੋਂ ਮਰੀਜ਼ ਦਾ ਮੋਟਰਸਾਈਕਲ ਤੇ ਪੈਸੇ ਲੈ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇੱਕ ਲਿਆਕਤ ਅਲੀ ਦਾ ਮਰੀਜ਼ ਜਿਸ ਨੂੰ ਦਿਲ ਦੀ ਬਿਮਾਰੀ ਸੀ, ਜੋ ਰਸਤੇ ’ਚ ਮੋਟਰਸਾਈਕਲ ’ਤੇ ਜਾ ਰਿਹਾ ਸੀ, ਜਿਸ ਦੀ ਸਿਹਤ ਖ਼ਰਾਬ ਹੋ ਗਈ। ਜਿਸ ਨੂੰ ਆਸ-ਪਾਸ ਦੇ ਲੋਕਾਂ ਨੇ ਸਰਕਾਰੀ ਹਸਪਤਾਲ ਜਾਣ ਲਈ ਆਟੋ ’ਚ ਲਿਆ ਤਾਂ ਰਸਤੇ ’ਚ ਇੱਕ ਵਿਅਕਤੀ ਮਿਲ ਜੋ ਉਸ ਦਾ ਮੋਟਰਸਾਇਲ ਲੈ ਗਿਆ। ਜਦੋਂ ਉਹ ਹਸਪਤਾਲ ਪਹੁੰਚੇ ਤਾਂ ਪਰਿਵਾਰਕ ਮੈਂਬਰਾਂ ਤੋਂ ਉਸ ਵਿਅਕਤੀ ਨੇ 800 ਰੁਪਏ ਲਏ ਗਏ ਅਤੇ ਉਸ ਵਿਅਕਤੀ ਦਾ ਮੋਟਰਸਾਈਕਲ ਹਸਪਤਾਲ ’ਚੋ ਲੈ ਕੇ ਫ਼ਰਾਰ ਹੋ ਗਿਆ।