ਵਿਧਾਨ ਸਭਾ ਹਲਕਾ ਮਹਿਲਕਲਾਂ ਦੇ ਪਿੰਡ ਕਲਾਲਮਾਜਰਾ ਦਾ ਸਰਪੰਚ ਆਪਣੇ ਕੁਝ ਪੰਚਾਇਤ ਮੈਂਬਰਾਂ ਸਮੇਤ ਪਿੰਡ ’ਚ ਬਣੀ ਪਾਣੀ ਵਾਲੀ ਟੈਂਕੀ ’ਤੇ ਚੜ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦਾ ਸਰਪੰਚ ਜਗਜੀਵਨ ਸਿੰਘ ਸੁਮੇਤ ਤਿੰਨ ਪੰਚਾਇਤ ਮੈਂਬਰ ਹਰਜਿੰਦਰ ਸਿੰਘ, ਭਰਪੂਰ ਸਿੰਘ, ਗੁਰਚਰਨ ਸਿੰਘ ਆਪਣੇ ਪਿੰਡ ਟੈਂਕੀ ਉੱਪਰ ਚੜ ਗਏ ਹਨ। ਇਸ ਸਬੰਧੀ ਸਰਪੰਚ ਜਗਜੀਵਨ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਮਹਿਲਕਲਾਂ ਦਾ ਐੱਮ.ਐੱਲ.ਏ. ਕੁਲਵੰਤ ਸਿੰਘ ਪੰਡੋਰੀ ਉਨ੍ਹਾਂ ਦੇ ਪਿੰਡ ਦੀ ਪੰਚਾਇਤ ਦੇ ਕੰਮਾਂ ’ਚ ਨਾਜਾਇਜ਼ ਦਖਲ ਅੰਦਾਜੀ ਕਰ ਰਿਹਾ ਹੈ।

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲਕਲਾਂ। ਵਿਧਾਨ ਸਭਾ ਹਲਕਾ ਮਹਿਲਕਲਾਂ ਦੇ ਪਿੰਡ ਕਲਾਲਮਾਜਰਾ ਦਾ ਸਰਪੰਚ ਆਪਣੇ ਕੁਝ ਪੰਚਾਇਤ ਮੈਂਬਰਾਂ ਸਮੇਤ ਪਿੰਡ ’ਚ ਬਣੀ ਪਾਣੀ ਵਾਲੀ ਟੈਂਕੀ ’ਤੇ ਚੜ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦਾ ਸਰਪੰਚ ਜਗਜੀਵਨ ਸਿੰਘ ਸੁਮੇਤ ਤਿੰਨ ਪੰਚਾਇਤ ਮੈਂਬਰ ਹਰਜਿੰਦਰ ਸਿੰਘ, ਭਰਪੂਰ ਸਿੰਘ, ਗੁਰਚਰਨ ਸਿੰਘ ਆਪਣੇ ਪਿੰਡ ਟੈਂਕੀ ਉੱਪਰ ਚੜ ਗਏ ਹਨ। ਇਸ ਸਬੰਧੀ ਸਰਪੰਚ ਜਗਜੀਵਨ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਮਹਿਲਕਲਾਂ ਦਾ ਐੱਮ.ਐੱਲ.ਏ. ਕੁਲਵੰਤ ਸਿੰਘ ਪੰਡੋਰੀ ਉਨ੍ਹਾਂ ਦੇ ਪਿੰਡ ਦੀ ਪੰਚਾਇਤ ਦੇ ਕੰਮਾਂ ’ਚ ਨਾਜਾਇਜ਼ ਦਖਲ ਅੰਦਾਜੀ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਵਿਧਾਇਕ ਨੇ ਸੱਤਾ ਦੇ ਜ਼ੋਰ ’ਤੇ ਉਨ੍ਹਾਂ ਦੇ ਪਿੰਡ ’ਚ ਪਹਿਲਾਂ ਵੀ ਪ੍ਰਬੰਧਕ ਲਗਵਾ ਦਿੱਤਾ, ਜਿਸ ਨੂੰ ਹਾਈਕੋਰਟ ’ਚ ਚੈਲੇਂਜ ਕਰਕੇ ਸਟੇਅ ਲਈ ਗਈ ਸੀ ਪਰ ਹੁਣ ਫੇਰ ਪਿੰਡ ’ਚ ਪ੍ਰਬੰਧਕ ਲਗਾ ਦਿੱਤਾ ਗਿਆ ਹੈ ਜਦਕਿ ਉਹ ਸਾਰੇ ਪਿੰਡ ਦੀ ਸਹਿਮਤੀ ਨਾਲ ਪਿੰਡ ਦੇ ਕੰਮ ਕਰ ਰਹੇ ਹਨ ਅਤੇ ਪਿੰਡ ’ਚ ਉਨ੍ਹਾਂ ਦੀ ਪੰਚਾਇਤ ਨਾਲ ਕਿਸੇ ਨੂੰ ਕੋਈ ਗਿਲਾ ਸ਼ਿਕਵਾ ਨਹੀਂ ਹੈ।