ਅੱਤ ਦੀ ਗਰਮੀ ਕਾਰਨ 12 ਵਜੇ ਤੱਕ ਵੀ ਨਾ ਭੁਗਤ ਸਕੀ 50 ਫ਼ੀਸਦ ਵੋਟ, ਜਾਣੋ ਹੁਣ ਤੱਕ ਦੀ ਵੋਟਿੰਗ
ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੋਟਰਾਂ 'ਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ, ਜਿਸ ਤਹਿਤ ਵਾਰਡ ਨੰਬਰ 15 ਦੇ ਬੂਥ ਨੰਬਰ 17 ਅਤੇ ਵਾਰਡ ਨੰਬਰ 8 ਦੇ ਬੂਥ ਨੰਬਰ 10 ਤੇ ਵੋਟਰਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।
Publish Date: Tue, 26 May 2026 10:55 AM (IST)
Updated Date: Tue, 26 May 2026 12:50 PM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ - ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੋਟਰਾਂ 'ਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ, ਜਿਸ ਤਹਿਤ ਵਾਰਡ ਨੰਬਰ 15 ਦੇ ਬੂਥ ਨੰਬਰ 17 ਅਤੇ ਵਾਰਡ ਨੰਬਰ 8 ਦੇ ਬੂਥ ਨੰਬਰ 10 ਤੇ ਵੋਟਰਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।
ਇਸ ਮੌਕੇ ਤੇ ਏ.ਆਰ.ਓ ਮਨਮੋਹਨ ਸਿੰਘ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਵੀ ਲਿਆ। ਇਸ ਦੌਰਾਨ ਉਨ੍ਹਾਂ ਨਾਲ ਜਗਸੀਰ ਸਿੰਘ, ਸੋਨੂ ਮਾਂਗਟ ਆਦਿ ਮੌਜੂਦ ਸਨ।
ਨਗਰ ਨਿਗਮ ਵਰਨਾਲਾ ਦੇ ਵਾਰਡ ਨੰਬਰ 44 ਤੋਂ ਉਮੀਦਵਾਰ ਤੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੇ ਓਐਸਡੀ ਹਸਨਪ੍ਰੀਤ ਭਾਰਤਵਾਜ ਪੋਲਿੰਗ ਬੂਥ ਖੁਸ਼ੀ ਪ੍ਰਗਟ ਕਰਦੇ ਹੋਏ। ਉਨਾਂ ਨਾਲ ਮੋਹਿਤ ਗਰਗ ਯੁਵਾ ਪ੍ਰਧਾਨ ਅਗਰਵਾਲ ਸਭਾ ਬਰਨਾਲਾ ਤੇ ਹੋਰ ਆਪ ਆਗੂ ਤੇ ਵਰਕਰ ਹਾਜ਼ਰ ਸਨ।
ਅੱਤ ਦੀ ਗਰਮੀ ਕਾਰਨ 12 ਵਜੇ ਤੱਕ ਵੀ ਨਾ ਭੁਗਤ ਸਕੀ 50 ਫ਼ੀਸਦ ਵੋਟ