ਤਪਾ ਮੰਡੀ ਨੇੜੇ ਭਿਆਨਕ ਸੜਕ ਹਾਦਸਾ: ਇੱਕ ਵਿਅਕਤੀ ਦੀ ਮੌਤ ਇੱਕ ਜ਼ਖ਼ਮੀ
ਤਕ ਵਿਅਕਤੀ ਦਾ ਨਾਂ ਗੁਰਮੀਤ ਸਿੰਘ ਅਤੇ ਜ਼ਖ਼ਮੀ ਵਿਅਕਤੀ ਦਾ ਨਾਂ ਹਾਕਮ ਸਿੰਘ ਪੁੱਤਰ ਭੋਲਾ ਸਿੰਘ ਹੈ। ਜ਼ਖ਼ਮੀ ਵਿਅਕਤੀ ਨੂੰ ਮਿੰਨੀ ਸਹਾਰਾ ਕਲੱਬ ਤਪਾ ਦੀ ਐਂਬੂਲੈਂਸ ਰਾਹੀ ਸਰਕਾਰੀ ਹਸਪਤਾਲ ਤਪਾ ਵਿਖੇ ਪਹੁੰਚਾਇਆ ਗਿਆ।
Publish Date: Mon, 02 Mar 2026 07:53 AM (IST)
Updated Date: Mon, 02 Mar 2026 07:58 AM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ: ਬੀਤੀ ਰਾਤ ਬਰਨਾਲਾਬਠਿੰਡਾ ਮੁੱਖ ਸੜਕ 'ਤੇ ਤਪਾ ਮੰਡੀ ਦੇ ਨਜ਼ਦੀਕ ਡੇਰਾ ਬਾਬਾ ਇੰਦਰ ਦਾਸ ਦੇ ਬਿਲਕੁਲ ਸਾਹਮਣੇ ਹੋਏ ਇੱਕ ਭਿਆਨਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ।ਦੋਵੇਂ ਵਿਅਕਤੀ ਨਜ਼ਦੀਕ ਪਿੰਡ ਢਿੱਲਵਾਂ ਦੇ ਰਹਿਣ ਵਾਲੇ ਹਨ। ਮ੍ਰਿਤਕ ਵਿਅਕਤੀ ਦਾ ਨਾਂ ਗੁਰਮੀਤ ਸਿੰਘ ਅਤੇ ਜ਼ਖ਼ਮੀ ਵਿਅਕਤੀ ਦਾ ਨਾਂ ਹਾਕਮ ਸਿੰਘ ਪੁੱਤਰ ਭੋਲਾ ਸਿੰਘ ਹੈ। ਜ਼ਖ਼ਮੀ ਵਿਅਕਤੀ ਨੂੰ ਮਿੰਨੀ ਸਹਾਰਾ ਕਲੱਬ ਤਪਾ ਦੀ ਐਂਬੂਲੈਂਸ ਰਾਹੀ ਸਰਕਾਰੀ ਹਸਪਤਾਲ ਤਪਾ ਵਿਖੇ ਪਹੁੰਚਾਇਆ ਗਿਆ। ਜਿਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਬਾਹਰ ਰੈਫਰ ਕਰ ਦਿੱਤਾ ਗਿਆ ਅਤੇ ਮ੍ਰਿਤਕ ਵਿਅਕਤੀ ਦੀ ਲਾਸ਼ ਸੜਕ ਸੁਰੱਖਿਆ ਫੋਰਸ ਦੇ ਨੌਜਵਾਨਾਂ ਨੇ ਸਰਕਾਰੀ ਹਸਪਤਾਲ ਤਪਾ ਵਿਖੇ ਪਹੁੰਚਾਈ। ਘਟਨਾ ਦਾ ਪਤਾ ਚੱਲਦਿਆ ਹੀ ਢਿਲਮਾ ਪਿੰਡ ਦੇ ਵਿਅਕਤੀ ਅਤੇ ਪਰਿਵਾਰਿਕ ਮੈਂਬਰ ਹਸਪਤਾਲ ਪਹੁੰਚ ਗਏ। ਪਰਿਵਾਰ 'ਚ ਸੋਗ ਦੀ ਲਹਿਰ ਹੈ।