- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਕਰਯੋਗ ਹੈ ਕਿ ਮਨਾਲ ਦੇ ਖੇਤਾਂ ’ਚ ਸਾਢੇ 13 ਏਕੜ ’ਚ ਬਣੀ ਇਸ ਗਊਸ਼ਾਲਾ ’ਚ ਮੌਜੂਦਾ ਸਮੇਂ 500 ਤੋਂ ਵੱਧ ਗਊਵੰਸ਼ ਮੌਜੂਦ ਹਨ। ਜਿਹਨਾਂ ਦੀ ਸੰਭਾਲ ਲਈ ਕੇਵਲ ਇੱਕ ਮੈਨੇਜਰ ਤੇ 3 ਮਜ਼ਦੂਰ ਰੱਖੇ ਹੋਏ ਹਨ। ਇਨ੍ਹਾਂ ’ਚੋਂ ਰਾਤ ਸਮੇਂ ਸਿਰਫ਼ ਦੋ ਵਿਅਕਤੀ ਹੀ ਮੌਜੂਦ ਰਹਿੰਦੇ ਹਨ। ਜਦਕਿ 2 ਮਜ਼ਦੂਰ ਪ੍ਰਸ਼ਾਸ਼ਨ ਵਲੋਂ ਸਮੇਂ ਸਿਰ ਤਨਖ਼ਾਹਾਂ ਨਾ ਦਿੱਤੇ ਜਾਣ ਤੋ ਪ੍ਰੇਸ਼ਾਨ ਹੋ ਕੇ ਕੰਮ ਛੱਡ ਗਏ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪਿੰਡ ਮਨਾਲ ਵਿਖੇ ਸਥਿੱਤ ਸਰਕਾਰੀ ਗਊਸ਼ਾਲਾ ’ਚ ਮਾੜੇ ਪ੍ਰਬੰਧਾਂ ਦੀ ਪੋਲ ਖੁੱਲ੍ਹੀ ਹੈ। ਗਊਸ਼ਾਲਾ ਅੰਦਰ ਗਊਵੰਸ਼ਾਂ ਨੂੰ ਆਵਾਰਾ ਕੁੱਤਿਆ ਵਲੋਂ ਨੋਚ ਨੋਚ ਖਾਧੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਆਵਾਰਾ ਕੁੱਤਿਆਂ ਵਲੋਂ ਛੋਟੇ ਵਛੇਰਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਗਿਆ ਹੈ। ਗਊਸ਼ਾਲਾ ’ਚ ਰੋਜ਼ਾਨਾ 2 ਤੋਂ 3 ਗਊਵੰਸ਼ਾਂ ਦੀ ਮੌਤ ਹੋ ਰਹੀ ਹੈ। ਇਸ ਸਬੰਧੀ ਕੁਝ ਵੀਡੀਓਜ਼ ਵੀ ਵਾਇਰਲ ਹੋਈਆਂ ਹਨ। ਜਿਸ ’ਚ ਬਾਊਂਡਰੀ ਟੱਪ ਕੇ ਆਏ ਕੁੱਤੇ ਗਊਵੰਸ਼ਾਂ ਨੂੰ ਜਿਉਂਦੇ ਜੀਅ ਨੋਚਦੇ ਦਿਖਾਈ ਦੇ ਰਹੇ ਹਨ। ਜਦਕਿ ਉਹਨਾਂ ਨੂੰ ਇਹਨਾਂ ਕੁੱਤਿਆਂ ਤੋਂ ਬਚਾਉਣ ਵਾਲਾ ਕੋਈ ਨਹੀਂ ਦਿਖਾਈ ਦੇ ਰਿਹਾ। ਗਊਸ਼ਾਲਾ ਦੇ ਹੀ ਇੱਕ ਬਰਾਂਡੇ ’ਚ 6-7 ਗਊਵੰਸ਼ਾਂ ਦੇ ਪਿੰਜਰ ਪਏ ਦਿਖਾਈ ਦਿੱਤੇ ਹਨ। ਜਿਸਤੋਂ ਪ੍ਰਸ਼ਾਸਨ ਦੇ ਨਾਕਾਮ ਪ੍ਰਬੰਧਾਂ ਦੀ ਪੋਲ ਖੁੱਲ੍ਹ ਰਹੀ ਹੈ।
ਜ਼ਿਕਰਯੋਗ ਹੈ ਕਿ ਮਨਾਲ ਦੇ ਖੇਤਾਂ ’ਚ ਸਾਢੇ 13 ਏਕੜ ’ਚ ਬਣੀ ਇਸ ਗਊਸ਼ਾਲਾ ’ਚ ਮੌਜੂਦਾ ਸਮੇਂ 500 ਤੋਂ ਵੱਧ ਗਊਵੰਸ਼ ਮੌਜੂਦ ਹਨ। ਜਿਹਨਾਂ ਦੀ ਸੰਭਾਲ ਲਈ ਕੇਵਲ ਇੱਕ ਮੈਨੇਜਰ ਤੇ 3 ਮਜ਼ਦੂਰ ਰੱਖੇ ਹੋਏ ਹਨ। ਇਨ੍ਹਾਂ ’ਚੋਂ ਰਾਤ ਸਮੇਂ ਸਿਰਫ਼ ਦੋ ਵਿਅਕਤੀ ਹੀ ਮੌਜੂਦ ਰਹਿੰਦੇ ਹਨ। ਜਦਕਿ 2 ਮਜ਼ਦੂਰ ਪ੍ਰਸ਼ਾਸ਼ਨ ਵਲੋਂ ਸਮੇਂ ਸਿਰ ਤਨਖ਼ਾਹਾਂ ਨਾ ਦਿੱਤੇ ਜਾਣ ਤੋ ਪ੍ਰੇਸ਼ਾਨ ਹੋ ਕੇ ਕੰਮ ਛੱਡ ਗਏ। ਗਊਸ਼ਾਲਾ ਦੀ ਬਾਊਂਡਰੀ ਵੀ ਤਾਰਾਂ ਨਾਲ ਮਾਰੀ ਹੋਣ ਕਰਕੇ ਆਵਾਰਾ ਕੁੱਤੇ ਅਕਸਰ ਤਾਰਾਂ ਟੱਪ ਕੇ ਗਊਸ਼ਾਲਾ ’ਚ ਆ ਜਾਂਦੇ ਹਨ ਅਤੇ ਗਊਵੰਸ਼ਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਕਈ ਦਫ਼ਾ ਗਊ ਭਗਤਾਂ ਵਲੋਂ ਇਸ ਬਾਰੇ ਪ੍ਰਸ਼ਾਸ਼ਨ ਨੂੰ ਜਾਣੂ ਕਰਵਾਉਣ ਦੇ ਬਾਵਜੂਦ ਇਸਦਾ ਹੱਲ ਨਹੀਂ ਕੀਤਾ ਗਿਆ। ਜਿਸਦਾ ਖ਼ਮਿਆਜ਼ਾ ਗਊਸ਼ਾਲਾ ਵਿੱਚ ਮੌਜੂਦ ਗਊਆਂ ਤੇ ਵੱਛੜੇ ਭੁਗਤ ਰਹੇ ਹਨ।
ਗਊਸ਼ਾਲਾ ’ਚ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਨੌਜਵਾਨ ਯਿਸ਼ੂ ਨੇ ਕਿਹਾ ਕਿ ਗਊਵੰਸ਼ਾਂ ਦੀ ਹੋ ਰਹੀ ਦੁਰਦਸ਼ਾਂ ਬਹੁਤ ਦੁੱਖਦਾਈ ਹੈ।
ਉਨ੍ਹਾਂ ਮੰਗ ਕੀਤੀ ਕਿ ਇਸ ਸਮੱਸਿਆ ਦੇ ਹੱਲ ਲਈ ਇਹਨਾਂ ਆਵਾਰਾ ਕੁੱਤਿਆਂ ਨੂੰ ਤੁਰੰਤ ਫੜ ਕੇ ਕਿਸੇ ਸ਼ੈਲਟਰ ਵਿੱਚ ਛੱਡਿਆ ਜਾਵੇ ਤਾਂ ਕਿ ਇਸ ਸਮੱਸਿਆ ਦਾ ਤੁਰੰਤ ਹੋਵੇ। ਇਸ ਸਬੰਧੀ ਜਦੋਂ ਮਹਿਲ ਕਲਾਂ ਦੀ ਐਸਡੀਐਮ ਕਿ੍ਤਕਾ ਗੋਇਲ ਨਾਲ ਗੱਲਬਾਤ ਕੀਤੀ ਤਾਂ ਉਨਾਂ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਪਹਿਲਾਂ ਧਿਆਨ ’ਚ ਨਹੀਂ ਸੀ। ਉਹ ਤੁਰੰਤ ਇਸਦੇ ਹੱਲ ਲਈ ਗਊਸ਼ਾਲਾ ਦੇ ਸਟਾਫ਼ ਤੇ ਸਬੰਧਤ ਅਧਿਕਾਰੀਆਂ ਨਾਲ ਗੱਲ ਕਰਨਗੇ। ਉਨ੍ਹਾਂ ਦੱਸਿਆ ਕਿ ਗਊਸ਼ਾਲਾ ’ਚ ਲੋੜੀਂਦੇ ਹੋਰ ਮਜ਼ਦੂਰਾਂ ਤੇ ਚੌਂਕੀਦਾਰ ਦਾ ਵੀ ਪ੍ਰਬੰਧ ਕੀਤਾ ਜਾਵੇਗਾ।