ਗੁਰਦੁਆਰਾ ਸਾਹਿਬ ਦੇ ਸਾਹਮਣੇ ਠੇਕਾ ਖੋਲ੍ਹਣ ਦਾ ਵਿਰੋਧ: ਸੰਗਤਾਂ ਨੇ ਚਿਕਨ ਕਾਰਨਰ ਤੇ ਸ਼ਰਾਬ ਦੇ ਠੇਕੇ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਬਰਨਾਲਾ ਦੇ ਗੱਡਾਖਾਨਾ ਚੌਂਕ ਨੇੜੇ ਅਗਰਸੈਨ ਚੌਕ ਦੇ ਕੋਲ ਗੁਰਦੁਆਰਾ ਗੁਰੂ ਨਾਨਕਪੁਰਾ ਸਾਹਿਬ ਦੇ ਸਾਹਮਣੇ ਸ਼ਰਾਬ ਦਾ ਠੇਕਾ ਅਤੇ ਚਿਕਨ ਕਾਰਨਰ ਖੋਲ੍ਹਿਆ ਗਿਆ ਹੈ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਹੋਰ ਧਾਰਮਿਕ ਜਥੇਬੰਦੀਆਂ ਨੇ ਇਸਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ। ਉਨ੍ਹਾਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਗੁਰਦੁਆਰਾ ਸਾਹਿਬ ਦੇ ਸਾਹਮਣੇ ਠੇਕਾ ਅਤੇ ਚਿਕਨ ਕਾਰਨਰ ਨਹੀਂ ਖੁੱਲਣਾ ਚਾਹੀਦਾ ਕਿਉਂਕਿ ਸਾਰੀ ਸੰਗਤ ਇਸਦਾ ਵਿਰੋਧ ਕਰਦੀ ਹੈ।
Publish Date: Mon, 04 May 2026 03:11 PM (IST)
Updated Date: Mon, 04 May 2026 03:14 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਬਰਨਾਲਾ ਦੇ ਗੱਡਾਖਾਨਾ ਚੌਂਕ ਨੇੜੇ ਅਗਰਸੈਨ ਚੌਕ ਦੇ ਕੋਲ ਗੁਰਦੁਆਰਾ ਗੁਰੂ ਨਾਨਕਪੁਰਾ ਸਾਹਿਬ ਦੇ ਸਾਹਮਣੇ ਸ਼ਰਾਬ ਦਾ ਠੇਕਾ ਅਤੇ ਚਿਕਨ ਕਾਰਨਰ ਖੋਲ੍ਹਿਆ ਗਿਆ ਹੈ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਹੋਰ ਧਾਰਮਿਕ ਜਥੇਬੰਦੀਆਂ ਨੇ ਇਸਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ। ਉਨ੍ਹਾਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਗੁਰਦੁਆਰਾ ਸਾਹਿਬ ਦੇ ਸਾਹਮਣੇ ਠੇਕਾ ਅਤੇ ਚਿਕਨ ਕਾਰਨਰ ਨਹੀਂ ਖੁੱਲਣਾ ਚਾਹੀਦਾ ਕਿਉਂਕਿ ਸਾਰੀ ਸੰਗਤ ਇਸਦਾ ਵਿਰੋਧ ਕਰਦੀ ਹੈ।
ਉਨ੍ਹਾਂ ਜ਼ੋਰਦਾਰ ਮੰਗ ਕੀਤੀ ਕਿ ਗੁਰਦੁਆਰਾ ਸਾਹਿਬ ਦੇ ਸਾਹਮਣੇ ਖੋਲ੍ਹਿਆ ਗਿਆ ਸ਼ਰਾਬ ਦਾ ਠੇਕਾ ਅਤੇ ਚਿਕਨ ਕਾਰਨਰ ਚੁੱਕਿਆ ਜਾਵੇ, ਨਹੀਂ ਤਾਂ ਸਾਰੀ ਸੰਗਤ ਇਕੱਠੇ ਹੋ ਕੇ ਹਿੰਦੂ ਸਿੱਖ ਭਾਈਚਾਰਾ ਇਸਦਾ ਸਖ਼ਤ ਵਿਰੋਧ ਕਰੇਗਾ।
ਉਨ੍ਹਾਂ ਲਿਖਤੀ ਰੂਪ ’ਚ ਡੀਸੀ ਬਰਨਾਲਾ ਨੂੰ ਲੈਟਰ ਵੀ ਲਿਖਕੇ ਦਿੱਤਾ ਅਤੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਹ ਠੇਕਾ ਅਤੇ ਚਿਕਨ ਕਾਰਨਰ ਇੱਥੋਂ ਚੁਕਾਇਆ ਜਾਵੇ ਤਾਂ ਕਿ ਸੰਗਤਾਂ ਦੀ ਆਸਥਾਂ ਨੂੰ ਠੇਸ ਨਾ ਪਹੁੰਚੇ। ਗੁਰਦੁਆਰਾ ਨਾਨਕਪੁਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਅਤੇ ਵਿਸ਼ਵ ਹਿੰਦੂ ਪਰਿਸ਼ਦ ਬਜਰੰਗ ਦਲ ਅਤੇ ਹੋਰ ਜਥੇਬੰਦੀਆਂ ਨੇ ਠੇਕੇ ਅਤੇ ਚਿਕਨ ਕਾਰਨਰ ਖੋਲ੍ਹਣ ਦਾ ਵਿਰੋਧ ਕੀਤਾ ਹੈ ਅਤੇ ਸਖ਼ਤ ਚਿਤਾਵਨੀ ਵੀ ਦਿੱਤੀ ਕਿ ਸਾਨੂੰ ਕੋਈ ਅੰਦੋਲਨ ਕਰਨ ਵਾਸਤੇ ਮਜ਼ਬੂਰ ਨਾ ਕੀਤਾ ਜਾਵੇ। ਠੇਕਾ ਅਤੇ ਚਿਕਨ ਕਾਰਨ ਗੁਰਦੁਆਰਾ ਸਾਹਿਬ ਦੇ ਸਾਹਮਣੇ ਤੋਂ ਜਲਦੀ ਤੋਂ ਜਲਦੀ ਚੁੱਕਵਾਇਆ ਜਾਵੇ।
ਇਸ ਮੌਕੇ ਗੁਰਦੁਆਰਾ ਸਾਹਿਬ ਕਮੇਟੀ ਦੇ ਪ੍ਰਧਾਨ ਮਲਕੀਤ ਐੱਮ.ਸੀ. ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਿਭਾਗ ਮੰਤਰੀ ਨੀਲਮਣੀ ਸਮਾਧੀਆ ਤੇ ਹੋਰ ਸੰਗਤ ਹਾਜ਼ਰ ਸੀ।