ਕਰਨਲ ਸਕੂਲ ’ਚ ਮਨਾਇਆ ਨਰਸ ਦਿਵਸ
ਕਰਨਲ ਸਕੂਲ ’ਚ ਮਨਾਇਆ ਨਰਸ ਦਿਵਸ
Publish Date: Wed, 13 May 2026 04:00 PM (IST)
Updated Date: Wed, 13 May 2026 04:03 PM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ ਲਹਿਰਾਗਾਗਾ : ਕਰਨਲ ਸਕੂਲ ਆਫ ਨਰਸਿੰਗ, ਚੂੜਲ ਕਲਾਂ ਵਿੱਖੇ ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ ਗਿਆ।ਇਸ ਵਿੱਚ ਲੈਂਪ ਲਾਇਟਟਿੰਗ ਅਤੇ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਸਮੂਹ ਵਿਦਆਰਥੀਆਂ ਅਤੇ ਸਟਾਫ ਨੇ ਭਾਗ ਲਿਆ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਨਰੇਸ਼ ਰਾਠੀ ਪ੍ਰਿੰਸੀਪਲ ਹਰਜੀਤ ਕੌਰ, ਸਮੂਹ ਸਟਾਫ ਅਤੇ ਵਿਦਆਰਥੀ ਵੀ ਸ਼ਾਮਲ ਰਹੇ। ਇਸ ਸਮੇਂ ਐਮਡੀ ਨਰੇਸ਼ ਰਾਠੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ, ਕਿ ਨਰਸਿੰਗ ਦੇ ਕਿੱਤੇ ਨੂੰ ਜਿੱਥੇ ਇੱਕ ਸਨਮਾਨ ਜਨਕ ਸੇਵਾ ਵਜੋਂ ਜਾਣਿਆ ਜਾਂਦਾ ਹੈ। ਉਥੇ ਹੀ ਮਨੁੱਖਾਂ ਦੀ ਸੇਵਾ ਕਰਨ ਵਾਲਾ ਸੂਤਰ ਵੀ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਨਰਸਿੰਗ ਦਾ ਕੋਰਸ ਪਾਸ ਕਰਨ ਸਬੰਧੀ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ, ਤਾਂ ਜੋ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ। ਨਰੇਸ਼ ਰਾਠੀ ਨੇ ਕਿਹਾ ਕਿ ਬਾਹਰਲੇ ਦੇਸ਼ਾਂ ਵਿੱਚ ਨਰਸਿੰਗ ਖੇਤਰ ਦੀ ਬਹਤ ਭਾਰੀ ਮੰਗ ਹੈ। ਇਸ ਲਈ ਵਿਦਿਆਰਥਣਾਂ ਵੱਧ ਤੋਂ ਵੱਧ ਨਰਸਿੰਗ ਕੋਰਸਾਂ ਵਿੱਚ ਦਾਖਲਾ ਲੈ ਕੇ ਆਪਣੀ ਜ਼ਿੰਦਗੀ ਸਫਲ ਬਣਾਉਣ।