ਮਨੀਸ਼ ਗਰਗ ਨੂੰ ਫਿਰ ਮਿਲਿਆ 'ਟਰੈਕਟਰ' ਚੋਣ ਨਿਸ਼ਾਨ; ਕੀ ਇਸ ਵਾਰ ਵੀ ਸਜੇਗਾ ਪ੍ਰਧਾਨਗੀ ਦਾ ਤਾਜ?
ਜ਼ਿਲ੍ਹਾ ਬਰਨਾਲਾ ਦੇ ਕਸਬਾ ਭਦੌੜ 'ਚ ਵੀ ਨਗਰ ਕੌਂਸਲ ਦੀਆਂ ਚੋਣਾਂ 26 ਮਈ ਨੂੰ ਹੋ ਰਹੀਆਂ ਹਨ। ਜਿਨ੍ਹਾਂ ਦੇ ਨਤੀਜੇ 29 ਮਈ ਨੂੰ ਆਉਣਗੇ। ਨਗਰ ਕੌਂਸਲ ਭਦੌੜ ਦੇ ਪ੍ਰਧਾਨ ਰਹੇ ਮਨੀਸ਼ ਗਰਗ ਇਸ ਵਾਰ ਵੀ ਆਪਣੀ ਕਿਸਮਤ ਪਹਿਲਾਂ ਵਾਂਗ ਆਜ਼ਾਦ ਤੌਰ 'ਤੇ ਅਜ਼ਮਾ ਰਹੇ ਹਨ। ਇਤਫਾਕ ਨਾਲ ਦੇਖੋ ਉਨਾਂ ਨੂੰ ਇਸ ਵਾਰ ਵੀ ਚੋਣ ਨਿਸ਼ਾਨ ਜੱਟਾਂ ਦਾ ਗੱਡਾ ਭਾਵ ਟਰੈਕਟਰ ਹੀ ਮਿਲਿਆ ਹੈ। ਪਿਛਲੀ ਵਾਰ ਉਹ ਵਾਰਡ ਨੰਬਰ ਛੇ ਤੋਂ ਆਜ਼ਾਦ ਉਮੀਦਵਾਰ ਤੌਰ ’ਤੇ ਚੋਣ ਲੜੇ ਸਨ ਤੇ ਇਸੇ ਚੋਣ ਨਿਸ਼ਾਨ ਟਰੈਕਟਰ ਤੇ ਜਿੱਤ ਦਰਜ ਕਰਦਿਆਂ ਉਹ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਬਣੇ ਸਨ। ਇਸ ਵਾਰ ਚੋਣਾਂ 'ਚ ਉਨ੍ਹਾਂ ਦੀ ਧਰਮ ਪਤਨੀ ਸਿਰਾਜ ਗਰਗ ਵਾਰਡ ਨੰ. 11 ਤੋਂ ਆ
Publish Date: Thu, 21 May 2026 02:07 PM (IST)
Updated Date: Thu, 21 May 2026 02:08 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਜ਼ਿਲ੍ਹਾ ਬਰਨਾਲਾ ਦੇ ਕਸਬਾ ਭਦੌੜ 'ਚ ਵੀ ਨਗਰ ਕੌਂਸਲ ਦੀਆਂ ਚੋਣਾਂ 26 ਮਈ ਨੂੰ ਹੋ ਰਹੀਆਂ ਹਨ। ਜਿਨ੍ਹਾਂ ਦੇ ਨਤੀਜੇ 29 ਮਈ ਨੂੰ ਆਉਣਗੇ। ਨਗਰ ਕੌਂਸਲ ਭਦੌੜ ਦੇ ਪ੍ਰਧਾਨ ਰਹੇ ਮਨੀਸ਼ ਗਰਗ ਇਸ ਵਾਰ ਵੀ ਆਪਣੀ ਕਿਸਮਤ ਪਹਿਲਾਂ ਵਾਂਗ ਆਜ਼ਾਦ ਤੌਰ 'ਤੇ ਅਜ਼ਮਾ ਰਹੇ ਹਨ। ਇਤਫਾਕ ਨਾਲ ਦੇਖੋ ਉਨਾਂ ਨੂੰ ਇਸ ਵਾਰ ਵੀ ਚੋਣ ਨਿਸ਼ਾਨ ਜੱਟਾਂ ਦਾ ਗੱਡਾ ਭਾਵ ਟਰੈਕਟਰ ਹੀ ਮਿਲਿਆ ਹੈ। ਪਿਛਲੀ ਵਾਰ ਉਹ ਵਾਰਡ ਨੰਬਰ ਛੇ ਤੋਂ ਆਜ਼ਾਦ ਉਮੀਦਵਾਰ ਤੌਰ ’ਤੇ ਚੋਣ ਲੜੇ ਸਨ ਤੇ ਇਸੇ ਚੋਣ ਨਿਸ਼ਾਨ ਟਰੈਕਟਰ ਤੇ ਜਿੱਤ ਦਰਜ ਕਰਦਿਆਂ ਉਹ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਬਣੇ ਸਨ। ਇਸ ਵਾਰ ਚੋਣਾਂ 'ਚ ਉਨ੍ਹਾਂ ਦੀ ਧਰਮ ਪਤਨੀ ਸਿਰਾਜ ਗਰਗ ਵਾਰਡ ਨੰ. 11 ਤੋਂ ਆਜ਼ਾਦ ਤੌਰ 'ਤੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਉਨਾਂ ਦਾ ਚੋਣ ਨਿਸ਼ਾਨ ਵੀ ਟਰੈਕਟਰ ਹੈ।
ਕੀ ਇਸ ਵਾਰੀ ਵੀ ਸਜੇਗਾ ਮਨੀਸ਼ ਗਰਗ ਦੇ ਸਿਰ ਪ੍ਰਧਾਨਗੀ ਦਾ ਤਾਜ ?
ਭਦੌੜ ਸ਼ਹਿਰ ਹੀ ਨਹੀਂ ਪੂਰੇ ਵਿਧਾਨ ਸਭਾ ਹਲਕਾ ਭਦੌੜ ’ਚ ਸਮਾਜ ਸੇਵਾ ਦੇ ਤੌਰ ਤੇ ਜਾਣੇ ਜਾਂਦੇ ਇਸ ਗਰਗ ਪਰਿਵਾਰ ਤੇ ਸ਼ਹਿਰ ਵਾਸੀਆਂ ਨੂੰ ਵੀ ਬਹੁਤ ਉਮੀਦਾਂ ਹਨ। ਉਨਾਂ ਆਪਣੇ ਪ੍ਰਧਾਨਗੀ ਕਾਰਜਕਾਲ ਦੌਰਾਨ ਭਦੌੜ ’ਚ ਕਈ ਇਤਿਹਾਸਿਕ ਕਾਰਜ ਕੀਤੇ ਹਨ। ਜਿਨਾਂ ਵਿੱਚੋਂ ਸਾਹਿਤਕਾਰਾਂ ਦੀ ਵਿਰਾਸਤ ਨੂੰ ਸਾਂਭਦਿਆਂ ਦਵਿੰਦਰ ਸਤਿਆਰਥੀ ਯਾਦਗਾਰੀ ਲਾਇਬ੍ਰੇਰੀ ਨਗਰ ਕੌਂਸਲ ਭਦੌੜ ’ਚ ਬਣਵਾਈ ਗਈ ਹੈ। ਸ਼ਹਿਰ ਦੇ 13 ਵਾਰਡਾਂ ’ਚ ਵਿਕਾਸ ਮਈ ਕਾਰਜ ਕਰਦਿਆਂ ਪੀਣ ਵਾਲੇ ਪਾਣੀ ਅਤੇ ਨਿਕਾਸੀ ਦੇ ਸੁਚੱਜੇ ਪ੍ਰਬੰਧਾਂ ਲਿਖ ਹਮੇਸ਼ਾ ਯਤਨਸ਼ੀਲ ਰਹੇ ਹਨ। ਗੌਰ ਹੋਵੇ ਕਿ ਉਹ ਪਿਛਲੀਆਂ ਚੋਣਾਂ ’ਚ ਆਜ਼ਾਦ ਉਮੀਦਵਾਰ ਤੌਰ ’ਤੇ ਜਿੱਤਕੇ ਆਪਣੇ ਪੰਜ ਸਾਲ ਦੀ ਪੂਰੇ ਕਾਰਜਕਾਲ ਦੌਰਾਨ ਕੌਂਸਲਰਾਂ ਦੇ ਸਹਿਯੋਗ ਨਾਲ ਪ੍ਰਧਾਨਗੀ ਦੀ ਟਰਮ ਪੂਰੀ ਕਰਨ ’ਚ ਕਾਮਯਾਬ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਵਾਰਡ ਨੰਬਰ 11 ਦੇ ਵੋਟਰ ਵੀ ਉਨ੍ਹਾਂ ਨੂੰ ਵਾਰਡ ਨੰਬਰ ਛੇ ਵਾਂਗ ਹੀ ਰੱਜਵਾਂ ਪਿਆਰ ਦੇ ਕੇ ਉਨਾਂ ਦੀ ਧਰਮ ਪਤਨੀ ਸਿਰਾਜ ਗਰਗ ਨੂੰ ਕੌਂਸਲਰ ਚੁਣਦੇ ਹਨ ਜਾਂ ਇਹ ਕਹਿ ਸਕਦੇ ਹਾਂ ਕਿ ਭਦੌੜ ਵਾਸੀ ਉਨ੍ਹਾਂ ਦੇ ਕੰਮ ਤੋਂ ਸੰਤੁਸ਼ਟ ਹੋ ਕੇ ਕੌਂਸਲਰਾਂ ਦੇ ਸਹਿਯੋਗ ਨਾਲ ਕੀ ਉਨ੍ਹਾਂ ਦੇ ਪਰਿਵਾਰ ਸਿਰ ਮੁੜ ਪ੍ਰਧਾਨਗੀ ਦਾ ਸਿਹਰਾ ਦੱਸ ਸਕਦਾ ਹੈ? ਇਹ ਤਸਵੀਰ ਵੀ 29 ਮਈ ਤੋਂ ਬਾਅਦ ਸਾਫ ਕਲੀਅਰ ਹੋ ਜਾਵੇਗੀ।
ਭਦੌੜ ਦਾ ਵਿਕਾਸ ਤੇ ਲੋਕਾਂ ਦੀ ਸੇਵਾ ਮੇਰਾ ਧਰਮ : ਮਨੀਸ਼ ਗਰਗ
ਉੱਗੇ ਸਮਾਜ ਸੇਵੀ ਤੇ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਰਹੇ ਮਨੀਸ਼ ਗਰਗ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਸਮਾਜ ਸੇਵੀ ਪਰਿਵਾਰਿਕ ਪਿਛੋਕੜ ਤੋਂ ਹਨ। ਉਹ ਸਿਆਸਤ ’ਚ ਕੋਈ ਵੀ ਸਿਆਸੀ ਲਾਹਾ ਲੈਣ ਲਈ ਇਹ ਚੋਣ ਨਹੀਂ ਲੜਦੇ ਸਗੋਂ ਭਦੌੜ ਦੇ ਵਿਕਾਸ ਅਤੇ ਭਦੌੜ ਦੇ ਲੋਕਾਂ ਦੀ ਸੇਵਾ ਲਈ ਹੀ ਉਹ ਮੋਹਰੀ ਰੋਲ ਅਦਾ ਕਰਦੇ ਹਨ। ਹਰ ਪਲ ਹਰ ਦਿਨ 24 ਘੰਟੇ ਲੋਕਾਂ ਦੀ ਸੇਵਾ ਨੂੰ ਹੀ ਉਨ੍ਹਾਂ ਦਾ ਪੂਰਾ ਪਰਿਵਾਰ ਸਮਰਪਿਤ ਰਹਿੰਦਾ ਹੈ । ਉਨ੍ਹਾਂ ਇਹ ਗੱਲ ਵੀ ਬੜੇ ਫਕਰ ਨਾਲ ਦੱਸੀ ਕਿ ਵਾਰਡ ਦੇ ਲੋਕ ਹੀ ਉਨ੍ਹਾਂ ਨੂੰ ਚੋਣ ਲੜਾਉਣ ਲਈ ਹੁਣ ਮੁੜ ਚੋਣ ਮੈਦਾਨ ’ਚ ਲੈ ਕੇ ਆਏ ਹਨ ਤੇ ਉਨਾਂ ਦੀ ਚੋਣ ਵਾਰਡ ਵਾਸੀ ਹੀ ਨਹੀਂ ਸਗੋਂ ਪੂਰਾ ਭਦੌੜ ਸ਼ਹਿਰ ਆਪਣੀ ਚੋਣ ਸਮਝ ਕੇ ਲੜ ਰਿਹਾ ਹੈ।