- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਠਿੰਡਾ ਚੰਡੀਗੜ੍ਹ ਮੁੱਖ ਮਾਰਗ ਉੱਪਰ ਤਪਾ ਮੰਡੀ ਦੇ ਮਾਡਰਨ ਢਾਬੇ ਨਜ਼ਦੀਕ ਇੱਕ ਸ਼ਰਧਾਲੂਆਂ ਨਾਲ ਭਰੀ ਮਿੰਨੀ ਬੱਸ ਟਾਇਰ ਫਟਣ ਕਾਰਨ ਬੇਕਾਬੂ ਹੋ ਕੇ ਖੇਤਾ ਵਿੱਚ ਜਾ ਵੜੀ ਅਤੇ ਬੱਸ ਵਿੱਚ ਸਵਾਰ ਲੋਕਾਂ ਵਿੱਚ ਹਫੜਾ ਦਫੜੀ ਮਚ ਗਈ

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਬਠਿੰਡਾ ਚੰਡੀਗੜ੍ਹ ਮੁੱਖ ਮਾਰਗ ਉੱਪਰ ਤਪਾ ਮੰਡੀ ਦੇ ਮਾਡਰਨ ਢਾਬੇ ਨਜ਼ਦੀਕ ਇੱਕ ਸ਼ਰਧਾਲੂਆਂ ਨਾਲ ਭਰੀ ਮਿੰਨੀ ਬੱਸ ਟਾਇਰ ਫਟਣ ਕਾਰਨ ਬੇਕਾਬੂ ਹੋ ਕੇ ਖੇਤਾ ਵਿੱਚ ਜਾ ਵੜੀ ਅਤੇ ਬੱਸ ਵਿੱਚ ਸਵਾਰ ਲੋਕਾਂ ਵਿੱਚ ਹਫੜਾ ਦਫੜੀ ਮਚ ਗਈ, ਬੱਸ ਵਿੱਚ ਸਵਾਰ ਜਗਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਜਲਾਲਾਬਾਦ ਏਰੀਏ ਵਿੱਚੋਂ ਸੰਗਤਾਂ ਨਾਲ ਦਰਸ਼ਨ ਕਰਨ ਲਈ ਗੁਰਦੁਆਰਾ ਅੜੀਸਰ ਸਾਹਿਬ ਹੰਡਿਆਇਆ ਲਈ ਜਾ ਰਹੇ ਸਨ ਤਾਂ ਅਚਾਨਕ ਉਨ੍ਹਾਂ ਦੀ ਬੱਸ ਦਾ ਅਗਲਾ ਟਾਇਰ ਫਟ ਗਿਆ, ਜਿਸ ਨਾਲ ਬਸ ਬੇਕਾਬੂ ਹੋ ਕੇ ਖਤਾ ਵਿੱਚ ਜਾ ਵੜੀ ਪਰ ਗਨੀਮਤ ਇਹ ਰਹੀ ਕਿ ਕਿਸੇ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਜਾਣਕਾਰੀ ਮੁਤਾਬਕ ਸੜਕ ਉੱਪਰ ਵੀ ਕੋਈ ਦੋ ਪਹੀਆ ਵਹੀਕਲ ਵੀ ਨਹੀਂ ਸੀ ਨਹੀਂ ਤਾਂ ਇਸ ਹਾਦਸੇ ਵਿੱਚ ਕੁਝ ਵੀ ਹੋ ਸਕਦਾ ਸੀ ਇਸ ਬੱਸ ਵਿੱਚ 40 ਦੇ ਕਰੀਬ ਸਵਾਰੀਆਂ ਮੌਜੂਦ ਸਨ। ਉਨਾਂ ਦੀ ਸਹਾਇਤਾ ਲਈ ਸੜਕ ਉੱਪਰੋਂ ਲੰਘ ਰਹੇ ਰਾਹਗੀਰ ਅਤੇ ਖੇਤਾਂ ਵਿੱਚ ਕਰਦੇ ਕਿਸਾਨ ਜੁੱਟ ਗਏ।