ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ
ਐਲਬੀਐਸ ਕਾਲਜ ਦਾ ਬਾਰਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ
Publish Date: Wed, 13 May 2026 03:24 PM (IST)
Updated Date: Wed, 13 May 2026 03:27 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸ਼੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਦਾ ਬਾਰਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ। ਵਿਦਿਆਰਥਣਾਂ ਦੀ ਕਠੋਰ ਮਿਹਨਤ, ਅਧਿਆਪਕਾਂ ਦੀ ਸਮਰਪਿਤ ਰਹਿਨੁਮਾਈ ਅਤੇ ਮਾਪਿਆਂ ਦੇ ਸਹਿਯੋਗ ਨਾਲ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਕਾਮਰਸ ਕਲਾਸ ਦੀ ਵਿਦਿਆਰਥਣ ਅਵਨੀਤ ਕੌਰ ਨੇ 96.2% ਪ੍ਰਾਪਤ ਕੀਤੇ। ਇਸੇ ਤਰ੍ਹਾਂ ਦੂਜੇ ਸਥਾਨ ਤੇ ਪ੍ਰੀਆ ਦੇ 93.2%,ਤੀਜੇ ਸਥਾਨ ਤੇ ਖੁਸ਼ਪ੍ਰੀਤ ਕੌਰ ਨੇ 92.6% ਹਾਸਿਲ ਕੀਤੇ। ਆਰਸ ਗਰੁੱਪ ਵਿੱਚ ਪਹਿਲਾ ਸਥਾਨ ਰਾਜਵੀਰ ਕੌਰ ਜੱਸਲ ਨੇ 90.8%, ਦੂਜੇ ਸਥਾਨ ਤੇ ਕਿਰਨਪ੍ਰੀਤ ਕੌਰ ਨੇ 89.2% ਅਤੇ ਤੀਜੇ ਸਥਾਨ ਤੇ ਰਮਨਪ੍ਰੀਤ ਕੌਰ ਨੇ 83.6% ਹਾਸਿਲ ਕੀਤੇ। ਸਾਇੰਸ ਗਰੁੱਪ ਵਿਚ ਪਹਿਲੇ ਸਥਾਨ ਤੇ ਸਹਿਜਦੀਪ ਕੌਰ ਨੇ 85%, ਦੂਜੇ ਸਥਾਨ ਤੇ ਮਨਜੋਤ ਕੌਰ ਨੇ 84.2% ਅਤੇ ਤੀਜੇ ਸਥਾਨ ਤੇ ਰਮਨਦੀਪ ਕੌਰ ਨੇ 83.8% ਪ੍ਰਾਪਤ ਕੀਤੇ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਸਾਹਿਬਾਨ ਨੇ ਸਾਰੇ ਵਿਦਿਆਰਥੀਆਂ,ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਕਾਮਯਾਬੀ ਲਈ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ।