ਇੱਕ ਲੱਖ 20 ਹਜ਼ਾਰ ਦੀ ਨਕਦੀ ਖੋਹ ਕੇ ਤਿੰਨ ਫ਼ਰਾਰ
ਇੱਕ ਲੱਖ 20 ਹਜ਼ਾਰ ਦੀ ਨਕਦੀ ਖੋਹਕੇ ਤਿੰਨ ਫ਼ਰਾਰ
Publish Date: Wed, 20 May 2026 04:10 PM (IST)
Updated Date: Wed, 20 May 2026 04:13 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਧਨੌਲਾ-ਭੈਣੀ ਜੱਸਾ ਰੋਡ ਤੋਂ ਵਾਪਸ ਪਿੰਡ ਪਰਤਦੇ ਸਮੇਂ ਕਾਰ ’ਚ ਸਵਾਰ ਤਿੰਨ ਅਣਪਛਾਤੇ ਵਿਅਕਤੀ ਗੁਰਜੰਟ ਸਿੰਘ ਪੁੱਤਰ ਬੀਰ ਸਿੰਘ ਵਾਸੀ ਪਿੰਡ ਭੈਣੀ ਜੱਸਾ ਪਾਸੋਂ 1 ਲੱਖ 20 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਗੁਰਜੰਟ ਸਿੰਘ ਸਟੇਟ ਬੈਂਕ ਆਫ਼ ਇੰਡੀਆ ਤੋਂ ਪੈਸੇ ਕਢਵਾ ਕੇ ਵਾਪਸ ਪਿੰਡ ਭੈਣੀ ਜੱਸਾ ਜਾ ਰਹੇ ਸਨ ਤਾਂ ਉਨ੍ਹਾਂ ਦੇ ਅੱਗੇ ਆ ਕੇ ਇਕ ਕਾਰ ਰੁਕੀ, ਜਿਨ੍ਹਾਂ ਨੇ ਉਨ੍ਹਾਂ ਨੂੰ ਰੋਕ ਲਿਆ ਤੇ ਉਹ ਥੈਲੇ ਚ ਪਾਈ ਹੋਈ ਇਕ ਲੱਖ 20 ਹਜ਼ਾਰ ਰੁਪਏ ਦੀ ਨਕਦੀ ਝਪਟ ਮਾਰ ਕੇ ਖੋਹ ਕੇ ਫ਼ਰਾਰ ਹੋ ਗਏ। ਥਾਣਾ ਧਨੌਲਾ ਵਲੋਂ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਪੜਤਾਲ ਆਰੰਭ ਦਿੱਤੀ ਗਈ ਹੈ।