ਜੁਗਾੜੂ ਰੇਹੜੀ ਬਣਾਉਣ ਵਾਲੇ ਖ਼ਿਲਾਫ਼ ਮਾਮਲਾ ਦਰਜ
ਜੁਗਾੜੂ ਰੇਹੜੀ ਬਣਾਉਣ ਵਾਲੇ ਖਿਲਾਫ਼ ਮਾਮਲਾ ਦਰਜ
Publish Date: Wed, 13 May 2026 04:59 PM (IST)
Updated Date: Wed, 13 May 2026 05:00 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਪੁਲਿਸ ਨੇ ਜੁਗਾੜੂ ਰੇਹੜੀ ਬਣਾਉਣ ਵਾਲੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਇਤਲਾਹ ਮਿਲੀ ਕਿ ਮਨਜਿੰਦਰ ਸਿੰਘ ਉਰਫ ਮੋਟਾ ਪੁੱਤਰ ਘੁੰਮਣ ਸਿੰਘ ਵਾਸੀ ਖੁੱਡੀ ਰੋਡ ਲੁੱਧੜ ਪੱਤੀ ਹੰਡਿਆਇਆ ਆਪਣੇ ਮਕਾਨ ’ਚ ਹਰਗੋਬਿੰਦ ਐਗਰੀ ਵਰਕਸ ਨਾਮ ਦੀ ਦੁਕਾਨ ਖੋਲੀ ਹੋਈ ਹੈ, ਜੋ ਜੁਗਾੜੂ ਰੇਹੜੀਆਂ ਬਣਾ ਕੇ ਉਨਾਂ ਨੂੰ ਮੋਟਰਸਾਇਕਲਾਂ ’ਚ ਫਿੱਟ ਕਰ ਕੇ ਵੇਚਣ ਦਾ ਕੰਮ ਕਰਦਾ ਹੈ, ਜਿਸ ਕਰ ਕੇ ਇਸ ਵ੍ਹੀਕਲ ਚਲਾਉਣ ਵਾਲੇ ਤੇ ਆਮ ਰਾਹਗੀਰਾਂ ਦੀ ਜਾਨ ਨੂੰ ਖਤਰਾ ਪੈਦਾ ਹੁੰਦਾ ਹੈ। ਜਿਸ ਨੇ ਡੀਸੀ ਬਰਨਾਲਾ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਪੁਲਿਸ ਨੇ ਉਸ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।