ਖ਼ੂਨ ਨਾਲ ਲੱਥਪੱਥ ਮਿਲੀ ਮਹੰਤ ਸਰਬਜੀਤ ਕੌਰ ਦੀ ਲਾਸ਼; ਤੇਜ਼ਧਾਰ ਹਥਿਆਰਾਂ ਨਾਲ ਘਰ ਦੇ ਅੰਦਰ ਹੀ ਉਤਾਰਿਆ ਮੌਤ ਦੇ ਘਾਟ
ਗਿੱਦੜਬਾਹਾ ਹਲਕੇ ਦੇ ਪਿੰਡ ਕੋਟਭਾਈ ਵਿਖੇ ਅੱਜ ਘਰ ਵਿੱਚ ਇਕੱਲੇ ਰਹਿ ਰਹੇ ਮਹੰਤ ਸਰਬਜੀਤ ਕੌਰ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਅਰੁਣ ਮੁੰਡਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇ ਛੱਪੜ ਦੇ ਕੋਲ ਇੱਕ ਘਰ ਦੇ ਵਿੱਚ ਮਹੰਤ ਸਰਬਜੀਤ ਕੌਰ ਉਮਰ ਕਰੀਬ 36 ਸਾਲ ਘਰ ਵਿੱਚ ਇਕੱਲੀ ਰਹਿ ਰਹੀ ਸੀ।
Publish Date: Thu, 16 Apr 2026 03:06 PM (IST)
Updated Date: Thu, 16 Apr 2026 03:32 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ - ਗਿੱਦੜਬਾਹਾ ਹਲਕੇ ਦੇ ਪਿੰਡ ਕੋਟਭਾਈ ਵਿਖੇ ਅੱਜ ਘਰ ਵਿੱਚ ਇਕੱਲੇ ਰਹਿ ਰਹੇ ਮਹੰਤ ਸਰਬਜੀਤ ਕੌਰ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਅਰੁਣ ਮੁੰਡਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇ ਛੱਪੜ ਦੇ ਕੋਲ ਇੱਕ ਘਰ ਦੇ ਵਿੱਚ ਮਹੰਤ ਸਰਬਜੀਤ ਕੌਰ ਉਮਰ ਕਰੀਬ 36 ਸਾਲ ਘਰ ਵਿੱਚ ਇਕੱਲੀ ਰਹਿ ਰਹੀ ਸੀ।
ਪੁਲਿਸ ਨੂੰ ਸੂਚਨਾ ਮਿਲੀ ਕਿ ਸਰਬਜੀਤ ਕੌਰ ਦੀ ਲਾਸ਼ ਘਰ ਵਿੱਚ ਮੰਜੇ ਤੇ ਪਈ ਹੈ ਤਾਂ ਪੁਲਿਸ ਨੇ ਮੌਕੇ ਤੇ ਜਾ ਕੇ ਦੇਖਿਆ ਕਿ ਸਰਬਜੀਤ ਕੌਰ ਦੀ ਲਾਸ਼ ਘਰ ਵਿੱਚ ਮੰਜੇ ਉੱਤੇ ਪਈ ਸੀ ਜਿਸ ਦੀ ਗਰਦਨ ਉੱਪਰ ਤੇਜਧਾਰ ਹਥਿਆਰਾਂ ਦੇ ਵਾਰ ਦੇ ਦੋ ਨਿਸ਼ਾਨ ਪਾਏ ਗਏ। ਉਹਨਾਂ ਕਿਹਾ ਕਿ ਮੁਢਲੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਗਲੇ ਉੱਪਰ ਤੇਜਧਾਰ ਹਥਿਆਰਾਂ ਦਾ ਵਾਰ ਕੀਤਾ ਗਿਆ ਹੈ। ਫੋਰੈਨਸਿਕ ਟੀਮ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ ਇਸ ਵਾਰਦਾਤ ਨਾਲ ਪਿੰਡ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ। ਹੈ।