ਖ਼ੂਨ ਹੋਇਆ ਸਫ਼ੈਦ: ਪੈਸਿਆਂ ਤੇ ਖੇਤ ’ਚ ਖੜ੍ਹੀ ਟਰਾਲੀ ਨੂੰ ਲੈ ਕੇ ਚੱਲ ਰਹੇ ਝਗੜੇ ਕਾਰਨ ਛੋਟੇ ਨੇ ਵੱਡੇ ਭਰਾ 'ਤੇ ਚੜ੍ਹਾਇਆ ਟਰੈਕਟਰ, ਤੜਫ-ਤੜਫ ਨਿਕਲੀ ਜਾਨ
ਜਾਣਕਾਰੀ ਅਨੁਸਾਰ ਮ੍ਰਿਤਕ ਮਨਜਿੰਦਰ ਸਿੰਘ (50) ਪੁੱਤਰ ਜੀਤ ਸਿੰਘ ਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਮਨਜਿੰਦਰ ਸਿੰਘ ਤੇ ਸੀਰੀ ਸੋਨੀ ਨਾਲ ਆਪਣੇ ਮੋਟਰਸਾਈਕਲ ’ਤੇ ਥੋੜ੍ਹੀ ਦੂਰ ਕੰਬਾਈਨ ਪੁੱਛਣ ਲਈ ਜਾ ਰਹੇ ਸਨ ਤਾਂ ਪਿੱਛੋਂ ਉਸ ਦਾ ਛੋਟਾ ਭਰਾ ਸੁਖਵਿੰਦਰ ਸਿੰਘ ਟਰੈਕਟਰ ’ਤੇ ਆਇਆ ਤੇ ਮਨਜਿੰਦਰ ਸਿੰਘ ਉਤੋਂ ਦੀ ਤਿੰਨ-ਚਾਰ ਵਾਰ ਮੋੜ-ਮੋੜ ਕੇ ਟਰੈਕਟਰ ਚੜ੍ਹਾਇਆ ਤੇ ਮਨਜਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।
Publish Date: Fri, 17 Apr 2026 09:05 AM (IST)
Updated Date: Fri, 17 Apr 2026 09:10 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹੇ ਦੇ ਪਿੰਡ ਬਡਬਰ ਵਿਖੇ ਇਕ ਮੰਦਭਾਗੀ ਘਟਨਾ ਵਾਪਰੀ ਹੈ, ਜਿਸ ’ਚ ਇਕ ਛੋਟੇ ਭਰਾ ਨੇ ਆਪਣੇ ਵੱਡੇ ਭਰਾ ’ਤੇ ਟਰੈਕਟਰ ਚੜ੍ਹ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਦੇ ਪਿੱਛੇ ਪੈਸਿਆਂ ਤੇ ਖੇਤ ’ਚ ਖੜ੍ਹੀ ਟਾਹਲੀ ਨੂੰ ਲੈ ਕੇ ਚੱਲ ਰਿਹਾ ਝਗੜਾ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਮਨਜਿੰਦਰ ਸਿੰਘ (50) ਪੁੱਤਰ ਜੀਤ ਸਿੰਘ ਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਮਨਜਿੰਦਰ ਸਿੰਘ ਤੇ ਸੀਰੀ ਸੋਨੀ ਨਾਲ ਆਪਣੇ ਮੋਟਰਸਾਈਕਲ ’ਤੇ ਥੋੜ੍ਹੀ ਦੂਰ ਕੰਬਾਈਨ ਪੁੱਛਣ ਲਈ ਜਾ ਰਹੇ ਸਨ ਤਾਂ ਪਿੱਛੋਂ ਉਸ ਦਾ ਛੋਟਾ ਭਰਾ ਸੁਖਵਿੰਦਰ ਸਿੰਘ ਟਰੈਕਟਰ ’ਤੇ ਆਇਆ ਤੇ ਮਨਜਿੰਦਰ ਸਿੰਘ ਉਤੋਂ ਦੀ ਤਿੰਨ-ਚਾਰ ਵਾਰ ਮੋੜ-ਮੋੜ ਕੇ ਟਰੈਕਟਰ ਚੜ੍ਹਾਇਆ ਤੇ ਮਨਜਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਮਲੇ ਦੌਰਾਨ ਸੀਰੀ ਸੋਨੀ ਦੀ ਲੱਤ ਟੁੱਟਣ ਦੇ ਨਾਲ ਗਿੱਟਾ ਵੀ ਫੈਕਚਰ ਹੋ ਗਿਆ। ਬੁਰੀ ਤਰ੍ਹਾਂ ਜ਼ਖ਼ਮੀ ਹੋਏ ਮਨਜਿੰਦਰ ਸਿੰਘ ਨੂੰ ਉਹ ਹਸਪਤਾਲ ਲੈ ਕੇ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਦੋਵਾਂ ਭਰਾਵਾਂ ’ਚ ਪਿਛਲੇ ਤਿੰਨ-ਚਾਰ ਦਿਨਾਂ ਤੋਂ ਵਿਵਾਦ ਚੱਲ ਰਿਹਾ ਸੀ। ਪਿਤਾ ਜੀਤ ਸਿੰਘ ਨੇ ਪਹਿਲਾਂ ਹੀ ਥਾਣਾ ਧਨੌਲਾ ’ਚ ਸ਼ਿਕਾਇਤ ਦਰਜ ਕਰਵਾਈ ਹੋਈ ਸੀ। ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ ਕਿ ਜਦੋਂ ਸੀਰੀ ਸੋਨੀ ਨੇ ਆਵਾਜ਼ਾਂ ਮਾਰੀਆਂ ਤਾਂ ਉਹ ਬਾਹਰ ਆਈ ਤੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰ ਨੇ ਉਸ ’ਤੇ ਵੀ ਟ੍ਰੈਕਟਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਖੇਤ ’ਚ ਛਾਲ ਮਾਰ ਦਿੱਤੀ। ਜ਼ਖਮੀ ਹੋਏ ਸੀਰੀ ਸੋਨੀ ਨੂੰ ਇਲਾਜ ਲਈ ਹਸਪਤਾਲ ਧਨੌਲਾ ਵਿਖੇ ਭਰਤੀ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।