ਬੀਡੀਪੀਓ ਦਫ਼ਤਰੀ ਮੁਲਾਜ਼ਮਾਂ ਤੇ ਫੀਲਡ ਸਟਾਫ਼ ਵੱਲੋਂ ਹੜਤਾਲ ਸ਼ੁਰੂ
ਬੀਡੀਪੀਓ ਦਫ਼ਤਰੀ ਮੁਲਾਜ਼ਮਾਂ ਤੇ ਫੀਲਡ ਸਟਾਫ਼ ਵਲੋਂ ਹੜ੍ਹਤਾਲ ਸ਼ੁਰੂ
Publish Date: Wed, 13 May 2026 04:28 PM (IST)
Updated Date: Wed, 13 May 2026 04:30 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਬੀਡੀਪੀਓ ਦਫ਼ਤਰ ਬਰਨਾਲਾ ਦੇ ਸਮੂਹ ਦਫਤਰੀ ਤੇ ਫੀਲਡ ਸਟਾਫ ਵੱਲੋਂ ਅਣਮਿੱਥੇ ਸਮੇਂ ਲਈ ਕਲਮ ਛੋੜ ਹੜਤਾਲ ਸ਼ੁਰੂ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮੂਹ ਸਟਾਫ ਵੱਲੋਂ ਦੱਸਿਆ ਗਿਆ ਹੈ ਕਿ ਸਾਰੇ ਕਰਮਚਾਰੀਆਂ ਨੂੰ ਫਰਵਰੀ/2026 ਤੋਂ ਬਾਅਦ ਦੀ ਤਨਖਾਹ ਨਹੀਂ ਮਿਲੀ। ਜਿਸ ਕਾਰਨ ਕਰਮਚਾਰੀਆਂ ਦਾ ਗੁਜ਼ਾਰਾ ਹੋਣਾ ਮੁਸ਼ਕਿਲ ਹੈ। ਸਟਾਫ ਵੱਲੋਂ ਤਨਖਾਹ ਨਾ ਮਿਲਣ ਦਾ ਕਾਰਨ ਦੱਸਿਆ ਗਿਆ ਕਿ ਦਫਤਰ ਡਿਪਟੀ ਕਮਿਸ਼ਨਰ ਬਰਨਾਲਾ ਵੱਲੋ ਸਿਵਲ ਸੂਟ ਨੰਬਰ 314 ਆਫ 2021 ਵੀਰਪਾਲ ਕੌਰ ਬਨਾਮ ਪੰਜਾਬ ਸਰਕਾਰ ’ਚ ਪਏ ਮੁਆਵਜੇ ਦੀ ਰਕਮ 3150234/-ਰੁਪਏ ਅਦਾ ਕਰਨ ਲਈ ਪੰਚਾਇਤ ਸੰਮਤੀ ਬਰਨਾਲਾ ਦਾ ਖਾਤਾ ਮਾਣਯੋਗ ਕੋਰਟ ’ਚ ਦਿੱਤਾ ਗਿਆ ਹੈ। ਜਿਸ ਕਾਰਨ ਮਾਣਯੋਗ ਸਿਵਲ ਕੋਰਟ ਵੱਲੋਂ ਪੰਚਾਇਤ ਸੰਮਤੀ ਬਰਨਾਲਾ ਦੇ ਖਾਤੇ ਨੂੰ ਹੋਲਡ ਤੇ ਲਾ ਦਿੱਤਾ ਗਿਆ ਹੈ । ਇਹ ਵੀ ਦੱਸਣਯੋਗ ਹੈ ਕਿ ਇਸ ਖਾਤੇ ’ਚ ਸਮੂਹ ਸਟਾਫ ਦੀ ਤਨਖਾਹ, ਬਿਜਲੀ ਬਿੱਲ, ਦਫਤਰੀ ਸਟੇਸ਼ਨਰੀ, ਟੈਲੀਫੋਨ ਤੇ ਇੰਟਰਨੈੱਟ ਬਿੱਲ ਤੇ ਹੋਰ ਦਫਤਰੀ ਖਰਚੇ ਇਸ ਖਾਤੇ ’ਚੋਂ ਕੀਤੇ ਜਾਂਦੇ ਹਨ। ਜਦ ਕਿ ਮਾਣਯੋਗ ਸਿਵਲ ਕੋਰਟ ਵੱਲੋਂ ਪਹਿਲਾਂ ਇਸ ਮੁਆਵਜੇ ਦੀ ਰਕਮ ਦੀ ਅਦਾਇਗੀ ਕਰਨ ਲਈ ਡਿਪਟੀ ਕਮਿਸ਼ਨਰ ਬਰਨਾਲਾ ਦੇ ਖਾਤੇ ਅਟੈਚ ਕੀਤੇ ਗਏ ਸਨ। ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫਤਰ ਵੱਲੋਂ ਮਾਣਯੋਗ ਸਿਵਲ ਕੋਰਟ ਵਿੱਚ ਆਪਣੇ ਖਾਤੇ ਕਢਵਾ ਕੇ ਪੰਚਾਇਤ ਸੰਮਤੀ,ਬਰਨਾਲਾ ਦੇ ਖਾਤੇ ਦੇ ਦਿੱਤੇ ਗਏ ਹਨ। ਜਦਕਿ ਉਕਤ ਕੇਸ ’ਚ ਨਾ ਹੀ ਪੰਚਾਇਤ ਸੰਮਤੀ ਪਾਰਟੀ ਹੈ ਤੇ ਨਾ ਹੀ ਇਸ ਕੇਸ ਨਾਲ ਪੰਚਾਇਤ ਸੰਮਤੀ ਬਰਨਾਲਾ ਦਾ ਕੋਈ ਸਬੰਧ ਹੈ। ਜੇਕਰ ਉਕਤ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਭਵਿੱਖ ’ਚ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਬੂਟਾ ਸਿੰਘ ਪੱਖੋ, ਕਰਨਦੀਪ ਚੰਦੇਲ, ਸਵਰਨ ਸਿੰਘ, ਰੁਪਿੰਦਰਪਾਲ ਸਿੰਘ, ਪਰਵਿੰਦਰ ਸਿੰਘ, ਕੰਵਰਵੀਰ ਸਿੰਘ, ਲਾਭ ਸਿੰਘ, ਪੰਚਾਇਤ ਅਫਸਰ ਹਰਭਜਨ ਸਿੰਘ, ਅਮਨਦੀਪ ਕੌਰ, ਨਿਤੀਸ ਕੁਮਾਰ, ਰਮਨਦੀਪ ਕੌਰ ਸੁਪਰਡੈਂਟ, ਰਾਜ ਕੁਮਾਰ, ਸੰਦੀਪ ਸਿੰਘ, ਗੁਰਵਿੰਦਰ ਸਿੰਘ, ਖੁਸਵਿੰਦਰ ਸਿੰਘ ਸੰਮਤੀ ਪਟਵਾਰੀ, ਰਣਧੀਰ ਸਿੰਘ ਤੇ ਸੰਦੀਪ ਸਿੰਘ ਆਦਿ ਹਾਜ਼ਰ ਸਨ।