ਕਿਸਾਨ ਯੂਨੀਅਨ ਸਦਕਾ ਮੁਲਾਜ਼ਮਾਂ ਦੇ ਮਿਹਨਤ ਪਈ ਪੱਲੇ
ਬਡਬਰ ਟੋਲ ਦੇ ਮੁਲਾਜ਼ਮਾਂ ਦੀ ਤਨਖਾਹ ਦੱਬ ਕੇ ਭੱਜਣ ਵਾਲੀ ਜੈ ਸਿੰਘ ਐਂਡ ਕੰਪਨੀ ਵੱਲੋਂ ਭਾਰਤੀ ਕਿਸਾਨ ਯੂਨੀਅਨ ਵੱਲੋਂ ਦਿੱਤੀ ਹਮਾਇਤ ਸਦਕਾ ਮਿਹਨਤ ਪੱਲੇ ਪੈ ਗਈ।
Publish Date: Thu, 03 Jun 2021 07:13 PM (IST)
Updated Date: Thu, 03 Jun 2021 07:13 PM (IST)
ਪੱਤਰ ਪ੍ਰਰੇਰਕ, ਧਨੌਲਾ : ਬਡਬਰ ਟੋਲ ਦੇ ਮੁਲਾਜ਼ਮਾਂ ਦੀ ਤਨਖਾਹ ਦੱਬ ਕੇ ਭੱਜਣ ਵਾਲੀ ਜੈ ਸਿੰਘ ਐਂਡ ਕੰਪਨੀ ਵੱਲੋਂ ਭਾਰਤੀ ਕਿਸਾਨ ਯੂਨੀਅਨ ਵੱਲੋਂ ਦਿੱਤੀ ਹਮਾਇਤ ਸਦਕਾ ਮਿਹਨਤ ਪੱਲੇ ਪੈ ਗਈ। ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਆਗੂ ਦਰਸ਼ਨ ਸਿੰਘ ਭੈਣੀ ਮਹਿਰਾਜ, ਰਣਦੀਪ ਸਿੰਘ ਭੂਰੇ ਕੀਤਾ। ਉਨ੍ਹਾਂ ਕਿਹਾ ਕਿ ਬਡਬਰ ਟੋਲ ਪਲਾਜ਼ਾ ਦੇ ਮੁਲਾਜਮਾਂ ਨੂੰ ਕੰਪਨੀ ਨੇ ਭਜਾ ਦਿੱਤਾ ਸੀ, ਫਿਰ ਉਨ੍ਹਾਂ ਵਲੋਂ ਕਿਸਾਨ ਯੂਨੀਅਨ ਨਾਲ ਰਾਬਤਾ ਕਰਨ 'ਤੇ ਕੀਤੇ ਉਪਰਾਲੇ ਨਾਲ ਮੁਲਾਜ਼ਮਾਂ ਦੀ ਬਣਦੀ ਤਨਖਾਹ 75 ਤੋਂ 80 ਫ਼ੀਸਦੀ ਦਵਾ ਦਿੱਤੀ ਗਈ।
ਇਸ ਮੌਕੇ ਨਾਇਬ ਤਹਿਸੀਲਦਾਰ ਧਨੌਲਾ ਆਸ਼ੂ ਪ੍ਰਭਾਸ ਜੋਸ਼ੀ, ਕਿਸਾਨ ਆਗੂ ਸੁਖਚੈਨ ਸਿੰਘ ਹਰੀਗੜ੍ਹ, ਮੇਘ ਰਾਜ ਹਰੀਗੜ੍ਹ ਵੱਲੋਂ ਦਿੱਤੇ ਸਹਿਯੋਗ ਦਾ ਬਿਕਰਮਜੀਤ ਸਿੰਘ ਬਡਬਰ, ਅਮਨਦੀਪ ਸਿੰਘ, ਗੁਰਪ੍ਰਰੀਤ ਲੌਗੋਵਾਲ ਤੇ ਸਮੂਹ ਟੋਲ ਪਲਾਜਾ ਦੇ ਮੁਲਾਜਮ ਨੇ ਕਿਸਾਨ ਯੂਨੀਅਨ ਦਾ ਧੰਨਵਾਦ ਕੀਤਾ।