ਸਿਆਸੀ ਦੰਗਲ ’ਚ ਚੱਲੀ ‘ਆਪ’ ਦੀ ਹਨੇਰੀ! ਬਰਨਾਲਾ ਦੇ ਸਾਰੇ 50 ਵਾਰਡਾਂ ’ਚ ਪਾਰਟੀ ਉਮੀਦਵਾਰਾਂ ਦਾ ਵੱਡਾ ਧਮਾਕਾ
ਬਰਨਾਲਾ ’ਚ ਨਿਗਰ ਨਿਗਮ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਆਪਣਾ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ, ਉੱਥੇ ਹੀ ਸੱਤਾਧਿਰ ਆਮ ਆਦਮੀ ਪਾਰਟੀ ਨੇ ਬਰਨਾਲਾ ਦੇ 50 ਦੇ 50 ਵਾਰਡਾਂ ’ਚ ਆਪਣੇ ਉਮੀਦਵਾਰਾਂ ਨੂੰ ਖੜ੍ਹੇ ਚੋਣਾਂ ’ਚ ਨਵਾਂ ਉਥਾਲ ਪੈਦਾ ਕਰ ਦਿੱਤਾ ਹੈ। ਇਨ੍ਹਾਂ ਚੋਣਾਂ ’ਚ ਕਾਂਗਰਸ ਪਾਰਟੀ ਨੇ 39, ਭਾਜਪਾ ਨੇ 28, ਸ਼੍ਰੋਮਣੀ ਅਕਾਲੀ ਦਲ ਨੇ 28 ਅਤੇ ਬਹੁਜਨ ਸਮਾਜ ਪਾਰਟੀ ਨੇ ਆਪਣੇ 2 ਉਮੀਦਵਾਰਾਂ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ।
Publish Date: Mon, 18 May 2026 03:05 PM (IST)
Updated Date: Mon, 18 May 2026 03:10 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਬਰਨਾਲਾ ’ਚ ਨਿਗਰ ਨਿਗਮ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਆਪਣਾ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ, ਉੱਥੇ ਹੀ ਸੱਤਾਧਿਰ ਆਮ ਆਦਮੀ ਪਾਰਟੀ ਨੇ ਬਰਨਾਲਾ ਦੇ 50 ਦੇ 50 ਵਾਰਡਾਂ ’ਚ ਆਪਣੇ ਉਮੀਦਵਾਰਾਂ ਨੂੰ ਖੜ੍ਹੇ ਚੋਣਾਂ ’ਚ ਨਵਾਂ ਉਥਾਲ ਪੈਦਾ ਕਰ ਦਿੱਤਾ ਹੈ। ਇਨ੍ਹਾਂ ਚੋਣਾਂ ’ਚ ਕਾਂਗਰਸ ਪਾਰਟੀ ਨੇ 39, ਭਾਜਪਾ ਨੇ 28, ਸ਼੍ਰੋਮਣੀ ਅਕਾਲੀ ਦਲ ਨੇ 28 ਅਤੇ ਬਹੁਜਨ ਸਮਾਜ ਪਾਰਟੀ ਨੇ ਆਪਣੇ 2 ਉਮੀਦਵਾਰਾਂ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ।
ਉੱਥੇ ਹੀ 49 ਉਮੀਦਵਾਰ ਵੱਖ-ਵੱਖ ਵਾਰਡਾਂ ਤੋਂ ਅਜ਼ਾਦ ਚੋਣ ਲੜ ਕੇ ਆਪਣੀ ਕਿਸਮਤ ਅਜਮਾ ਰਹੇ ਹਨ। ਇਨ੍ਹਾਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਹੋਰਨਾਂ ਦੀ ਬਜਾਇ ਆਪਣੇ ਉਮੀਦਵਾਰ ਖੜ੍ਹਾਉਣ ’ਚ ਵੱਡੀ ਸਿਆਸਤ ਬੜਤ ਕਾਇਮ ਕਰ ਲਈ ਹੈ। ਭਾਵੇਂ ਇਨ੍ਹਾਂ ਸਥਾਨਕ ਚੋਣਾਂ ’ਚ ਸ਼ਹਿਰ ਅੰਦਰ ਵਿਕਾਸ ਅਤੇ ਸਫ਼ਾਈ ਦੇ ਮੁੱਦਿਆਂ ਨੂੰ ਲੈ ਕੇ ਵਿਰੋਧੀਆਂ ਵਲੋਂ ਸੱਤਾਧਿਰ ਆਮ ਆਦਮੀ ਪਾਰੀ ਦੀ ਸਰਕਾਰ ’ਤੇ ਲਗਾਤਾਰ ਸਵਾਲ ਉਠਾਏ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਸਾਰੇ ਦੇ ਸਾਰੇ 50 ਵਾਰਡਾਂ ’ਚ ਉਮੀਦਵਾਰ ਖੜ੍ਹੇ ਕਰਨ ’ਚ ਹੀ ਸਫ਼ਲ ਹੋ ਗਈ ਹੈ।
ਜਦਕਿ ਇਸ ਮਾਮਲੇ ’ਚ ਪੰਜਾਬ ਵਿਧਾਨ ਸਭਾ ’ਚ ਮੁੱਖ ਵਿਰੋਧੀ ਵਜੋਂ ਭੂਮਿਕਾ ਨਿਭਾ ਰਹੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਨਾਲ-ਨਾਲ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਪੱਛੜ ਗਈਆਂ ਹਨ ਪਰ ਅਜ਼ਾਦ ਉਮੀਦਵਾਰ ‘ਆਪ’ ਨੂੰ ਛੱਡ ਕੇ ਵੱਖ-ਵੱਖ ਸਿਆਸੀ ਧਿਰਾਂ ਨੂੰ ਵੀ ਪਿੱਛੇ ਛੱਡ ਗਏ ਹਨ, ਜਿਨ੍ਹਾਂ ਦੀ ਬਦੌਲਤ ਵਾਰਡਾਂ ’ਚ ਵੱਖ-ਵੱਖ ਸਿਆਸੀ ਧਿਰਾਂ ਦੇ ਸਮੀਕਰਣ ਬਦਲ ਸਕਦੇ ਹਨ।
ਜ਼ਿਕਰਯੋਗ ਹੈ ਕਿ ਨਗਰ ਨਿਗਮ ਬਰਨਾਲਾ ’ਚ ਕੁੱਲ 50 ਵਾਰਡ ਅਤੇ 98 ਪੋਲਿੰਗ ਬੂਥ ਹਨ। ਨਗਰ ਨਿਗਮ ਬਰਨਾਲਾ ਅਧੀਨ ਕੁੱਲ 88304 ਵੋਟਰ ਰਜਿਸਟਰ ਹਨ ਜਿਸ ’ਚ 46087 ਮਰਦ ਅਤੇ 42217 ਔਰਤਾਂ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ’ਚੋਂ ਵਾਰਡ ਨੰਬਰ 44 ’ਚ ਆਪ ਉਮੀਦਵਾਰ ਹਸਨਪ੍ਰੀਤ ਭਾਦਵਾਜ ਅਤੇ ਕਾਂਗਰਸੀ ਉਮੀਦਵਾਰ ਬਿੱਟੂ ਢਿੱਲੋਂ ਦੀ ਫਸਵੀਂ ਟੱਕਰ ਦੀਆਂ ਚਰਚਾਵਾਂ ਜ਼ੋਰਾਂ ’ਤੇ ਹਨ।