- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਸਤਕ ਦੀ ਰਿਲੀਜ਼ ਸਮਾਰੋਹ ਦੌਰਾਨ ਡਾ. ਸਵਰਾਜ ਗਰੋਵਰ ਨੇ ਨਿਤਯਮ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਪਣਾ ਅਸ਼ੀਰਵਾਦ ਦਿੱਤਾ। ਇਸ ਮੌਕੇ ਨਿਤਯਮ ਅਰੋੜਾ ਦੇ ਪਿਤਾ ਕਰਨ ਅਰੋੜਾ, ਮਾਂ ਦਿਵਿਆ ਅਰੋੜਾ, ਦਾਦੀ ਰਮਾ ਅਰੋੜਾ ਤੇ ਦਾਦਾ ਮੋਹਨ ਲਾਲ ਅਰੋੜਾ ਵੀ ਮੌਜੂਦ ਸਨ। ਉ

ਅਮਨਦੀਪ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਦਸ ਸਾਲ ਦੀ ਉਮਰ ਵਿਚ ਨੰਨੇ ਨਿਤਯਮ ਅਰੋੜਾ ਨੇ ਕਿਤਾਬ ਲਿਖ ਕੇ ਵਿਲੱਖਣ ਮਿਸਾਲ ਕਾਇਮ ਕੀਤੀ ਹੈ। ਖਾਸ ਗੱਲ ਇਹ ਹੈ ਕਿ ਜਿਸ ਵਿਸ਼ੇ ’ਤੇ ਕਿਤਾਬ ਲਿਖੀ ਗਈ ਹੈ, ਉਹ ਸਾਰਿਆਂ ਲਈ ਬੇਹੱਦ ਜਾਣਕਾਰੀ ਭਰਪੂਰ ਹੈ। ਖਤਰੀ ਸਭਾ ਮਹਿਲਾ ਮੰਡਲ ਮੁਖੀ ਤੇ ਰਾਸ਼ਟਰਪਤੀ ਪੁਰਸਕਾਰ ਪ੍ਰਾਪਤ ਡਾ. ਸਵਰਾਜ ਗਰੋਵਰ ਨੇ ਸਪਰਿੰਗ ਡੇਲ ਸਕੂਲ ਵਿਚ ਚੌਥੀ ਕਲਾਸ ਦੇ ਵਿਦਿਆਰਥੀ ਨਿਤਯਮ ਅਰੋੜਾ ਵੱਲੋਂ ਲਿਖੀ ਗਈ ਪੁਸਤਕ ‘ਦਾ ਜਰਨੀ ਆਫ ਕਿਊਰੀਅਸ ਸਟਾਰ’ ਦਾ ਵਿਮੋਚਨ ਕੀਤਾ। ਪੁਸਤਕ ਦੀ ਰਿਲੀਜ਼ ਸਮਾਰੋਹ ਦੌਰਾਨ ਡਾ. ਸਵਰਾਜ ਗਰੋਵਰ ਨੇ ਨਿਤਯਮ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਪਣਾ ਅਸ਼ੀਰਵਾਦ ਦਿੱਤਾ। ਇਸ ਮੌਕੇ ਨਿਤਯਮ ਅਰੋੜਾ ਦੇ ਪਿਤਾ ਕਰਨ ਅਰੋੜਾ, ਮਾਂ ਦਿਵਿਆ ਅਰੋੜਾ, ਦਾਦੀ ਰਮਾ ਅਰੋੜਾ ਤੇ ਦਾਦਾ ਮੋਹਨ ਲਾਲ ਅਰੋੜਾ ਵੀ ਮੌਜੂਦ ਸਨ। ਉਨ੍ਹਾਂ ਨੇ ਡਾ. ਸਵਰਾਜ ਗਰੋਵਰ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ। ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਨਿਤਯਮ ਛੋਟੀ ਉਮਰ ਤੋਂ ਲੇਖਕ ਬਣ ਗਿਆ ਹੈ ਤੇ ਇਸ ਵੱਲੋਂ ਲਿਖੀ ਇਹ ਕਿਤਾਬ ‘ਦਾ ਜਰਨੀ ਆਫ ਕਿਊਰੀਅਸ ਸਟਾਰ’ ‘ਯੂਨੀਵਰਸ ਆਫ ਪਲਾਂਨੇਟ’ ਬਾਰੇ ਬੇਹੱਦ ਜਾਣਕਾਰੀ ਭਰਪੂਰ ਹੈ। ਅਕਸਰ ਹੀ ਇਸ ਉਮਰ ਵਿਚ ਬੱਚੇ ਮੋਬਾਇਲ ਚਲਾਉਣ ਜਾਂ ਗੇਮਾਂ ਖੇਡਣ ਵੱਲ ਜਿਆਦਾ ਪ੍ਰਭਾਵਿਤ ਹੁੰਦੇ ਹਨ, ਪਰ ਨਿਤਯਮ ਨੇ ਇਸ ਉਮਰੇ ਕਿਤਾਬ ਲਿਖ ਕੇ ਆਪਣੇ ਉਮਰ ਦੇ ਹੋਰਨਾਂ ਬੱਚਿਆਂ ਲਈ ਪ੍ਰੇਰਣਾ ਸਰੋਤ ਬਣਿਆ ਹੈ। ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਇਹ ਕਿਤਾਬ ‘ਦਾ ਜਰਨੀ ਆਫ ਕਿਊਰੀਅਸ ਸਟਾਰ’ ਬੱਚਿਆਂ ਨੂੰ ਯੂਨੀਵਰਸ ਅਤੇ ਪਲਾਂਨੇਟ, ਪਲਾਂਨੇਟ ਦਾ ਤਾਪਮਾਨ, ਪਲਾਂਨੇਟ ’ਤੇ ਮਨੱੁਖੀ ਜੀਵਨ ਸਬੰਧੀ, ਪਲਾਂਨੇਟ ਰਿੰਗ ਆਦਿ ਭਰਪੂਰ ਜਾਣਕਾਰੀ ਮਿਲੇਗੀ। ਉਨ੍ਹਾਂ ਦੱਸਿਆ ਨੰਨੇ ਲੇਖਕ ਦੀ ਮਾਂ ਦਿਵਿਆ ਅਰੋੜਾ ਵੀ ਖੁਦ ਲੇਖਕ ਹਨ ਅਤੇ ਉਹ ਵੀ ਆਪਣੀ 10 ਦੇ ਕਰੀਬ ਪੋਇਟਰੀ ਕਿਤਾਬਾਂ ਲਿਖ ਚੁੱਕੇ ਹਨ। ਇਸ ਮੌਕੇ ਨਿਤਯਮ ਦੇ ਪਿਤਾ ਕਰਨ ਅਰੋੜਾ ਤੇ ਮਾਂ ਦਿਵਿਆ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਸਪਰਿੰਗ ਡੇਲ ਸੀਨੀਅਰ ਸਕੂਲ ਵਿਚ ਚੌਥੀ ਕਲਾਸ ਦਾ ਵਿਦਿਆਰਥੀ ਹੈ ਅਤੇ ਉਸ ਦੀ ਉਮਰ 10 ਸਾਲ ਹੈ। ਉਸ ਨੂੰ ਸਪੇਸ ਬਾਰੇ ਨਾਲਜ ਇਕੱਠਾ ਕਰਨ ਦਾ ਬਹੁਤ ਸ਼ੌਂਕ ਹੈ, ਇਸੇ ਲਈ ਉਸ ਨੇ ਬਚਪਨ ਤੋਂ ਹੀ ਟੈਲੀਸਕੋਪ ਵੀ ਰੱਖਿਆ ਹੋਇਆ ਹੈ। ਨਿਤਯਮ ਕ੍ਰਿਕਟ ਦਾ ਵੀ ਸ਼ੌਂਕ ਰੱਖਦਾ ਹੈ ਅਤੇ ਰੋਜਾਨਾ ਕ੍ਰਿਕਟ ਦੀ ਟ੍ਰੇਨਿੰਗ ਵੀ ਲੈ ਰਿਹਾ ਹੈ। ਉਸ ਦਾ ਸੁਪਨਾ ਇਕ ਚੰਗਾ ਕ੍ਰਿਕਟਰ ਬਣਨ ਦਾ ਹੈ। ਇਸ ਦੇ ਨਾਲ ਹੀ ਭਵਿੱਖ ਵਿਚ ਹੋਰ ਵੀ ਇਸੇ ਤਰ੍ਹਾਂ ਦੀਆਂ ਜਾਣਕਾਰੀ ਭਰਪੂਰ ਕਿਤਾਬਾਂ ਲਿਖੇਗਾ। ਪਬਲਿਸ਼ਰਜ਼ ਬ੍ਰੀਬੁਕਸ ਵੱਲੋਂ ਇੰਟਰਨੈਸ਼ਨਲ ਪੱਧਰ ’ਤੇ ਮੁਕਾਬਲੇ ਵਿਚ ‘ਸਿਟੀ ਬੈਸਟ ਸੈਲਰ’ ਦਾ ਖਿਤਾਬ ਵੀ ਨਿਤਯਮ ਨੂੰ ਮਿਲਿਆ ਹੈ ਅਤੇ ਸਿਲਵਰ ਸਟਾਰ ਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਕਿਤਾਬ ਦੇਸ਼ ਵਿਦੇਸ਼ ਵਿਚ ਵੀ ਆਨਲਾਈਨ ਪਹੁੰਚੀ ਹੈ। ਸਕੂਲ ਦੇ ਪ੍ਰਿੰਸੀਪਲ ਰਾਜੀਵ ਕੁਮਾਰ ਸ਼ਰਮਾ ਨੇ ਨਿਤਯਮ ਨੂੰ ਆਪਣਾ ਅਸ਼ੀਰਵਾਦ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਮਾਰੋਹ ਦੇ ਅੰਤ ਵਿਚ ਡਾ. ਸਵਰਾਜ ਗਰੋਵਰ ਨੇ ਨਿਤਯਮ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।