ਮੌਸਮ ਦਾ ਮਿਜ਼ਾਜ ਬਦਲਿਆ: ਅੰਮ੍ਰਿਤਸਰ 'ਚ ਤੇਜ਼ ਹਵਾਵਾਂ ਨਾਲ ਗੜੇਮਾਰੀ, ਦਰਬਾਰ ਸਾਹਿਬ ਦੀ ਪਰਿਕਰਮਾ 'ਚ ਵਿਛੀ ਬਰਫ ਦੀ ਚਾਦਰ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਈਆਂ ਸੰਗਤਾਂ ਨੂੰ ਉਸ ਵੇਲੇ ਇੱਕ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਿਆ, ਜਦੋਂ ਦਰਬਾਰ ਸਾਹਿਬ ਦੀ ਪਰਿਕਰਮਾ ਗੜਿਆਂ ਦੀ ਸਫੈਦ ਚਾਦਰ ਨਾਲ ਪੂਰੀ ਤਰ੍ਹਾਂ ਢਕੀ ਗਈ। ਗੜੇਮਾਰੀ ਕਾਰਨ ਅੰਮ੍ਰਿਤਸਰ ਦੇ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।
Publish Date: Fri, 03 Apr 2026 12:18 PM (IST)
Updated Date: Fri, 03 Apr 2026 01:34 PM (IST)
ਅੰਮ੍ਰਿਤਪਾਲ ਸਿੰਘ,ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਵਿੱਚ ਅੱਜ ਮੌਸਮ ਨੇ ਅਚਾਨਕ ਅਜਿਹਾ ਮੋੜ ਲਿਆ ਕਿ ਕੜਕਦੀ ਧੁੱਪ ਤੋਂ ਬਾਅਦ ਹੋਈ ਭਾਰੀ ਬਰਸਾਤ ਅਤੇ ਜ਼ਬਰਦਸਤ ਗੜੇਮਾਰੀ ਨੇ ਚਾਰੇ ਪਾਸੇ ਬਰਫ ਦੀ ਚਾਦਰ ਬਿਖੇਰ ਦਿੱਤੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਈਆਂ ਸੰਗਤਾਂ ਨੂੰ ਉਸ ਵੇਲੇ ਇੱਕ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਿਆ, ਜਦੋਂ ਦਰਬਾਰ ਸਾਹਿਬ ਦੀ ਪਰਿਕਰਮਾ ਗੜਿਆਂ ਦੀ ਸਫੈਦ ਚਾਦਰ ਨਾਲ ਪੂਰੀ ਤਰ੍ਹਾਂ ਢਕੀ ਗਈ। ਗੜੇਮਾਰੀ ਕਾਰਨ ਅੰਮ੍ਰਿਤਸਰ ਦੇ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।