ਅਟਾਰੀ ਤੇ ਸਾਦਕੀ ਚੌਕੀ ’ਤੇ ਰਿਟ੍ਰੀਟ ਸੈਰੇਮਨੀ ਤੇ ਜਲ੍ਹਿਆਂਵਾਲਾ ਬਾਗ ਦੇ ਲਾਈਟ ਐਂਡ ਸਾਊਂਡ ਦਾ ਸਮਾਂ ਬਦਲਿਆ, ਇਸ ਕਾਰਨ ਲਿਆ ਫ਼ੈਸਲਾ
ਆਰਕੀਓਲਾਜਿਕਲ ਸਰਵੇ ਆਫ ਇੰਡੀਆ (ਏਐੱਸਆਈ) ਦੇ ਸੀਨੀਅਰ ਕੰਜ਼ਰਵੇਸ਼ਨ ਅਸਿਸਟੈਂਟ ਸ਼੍ਰੀਓਮ ਨੇ ਦੱਸਿਆ ਕਿ ਬਾਗ ’ਚ ਚੱਲਣ ਵਾਲੇ ਲਾਈਟ ਐਂਡ ਸਾਊਂਡ ਸ਼ੋਅ ’ਚ ਪੰਜਾਬੀ ਦਾ ਸ਼ੋਅ 6.30 ਤੋਂ 7.00 ਵਜੇ ਤੇ ਹਿੰਦੀ ਦਾ ਸ਼ੋਅ 7.15 ਤੋਂ 7.45 ਵਜੇ ਹੋਵੇਗਾ। ਪਹਿਲਾਂ ਇਹ ਸਮਾਂ ਕ੍ਰਮਵਾਰ 5.30 ਤੋਂ 6.00 ਵਜੇ ਤੇ 6.15 ਤੋਂ 6.45 ਵਜੇ ਦਾ ਸੀ।
Publish Date: Tue, 17 Feb 2026 09:22 AM (IST)
Updated Date: Tue, 17 Feb 2026 10:02 AM (IST)
ਜਾਸ, ਅੰਮ੍ਰਿਤਸਰ : ਮੌਸਮ ’ਚ ਤਬਦੀਲੀ ਦੇ ਨਾਲ ਅਟਾਰੀ ਦੀ ਜੁਆਇੰਟ ਚੈੱਕ ਪੋਸਟ ’ਤੇ ਅਤੇ ਫ਼ਾਜ਼ਿਲਕਾ ਦੀ ਸਾਦਕੀ ਚੌਕੀ ’ਤੇ ਹੋਣ ਵਾਲੀ ਰਿਟ੍ਰੀਟ ਸੈਰੇਮਨੀ ਤੇ ਜਲ੍ਹਿਆਂਵਾਲਾ ਬਾਗ ’ਚ ਹੋਣ ਵਾਲੇ ਲਾਈਟ ਐਂਡ ਸਾਊਂਡ ਦਾ ਸਮਾਂ ਬਦਲ ਦਿੱਤਾ ਗਿਆ ਹੈ। ਰਿਟ੍ਰੀਟ ਸੈਰੇਮਨੀ ਸ਼ਾਮ ਪੰਜ ਵਜੇ ਹੋਵੇਗੀ, ਜਦਕਿ ਲਾਈਟ ਐਂਡ ਸਾਊਂਡ ਸ਼ੋਅ ਦਾ ਸਮਾਂ ਇਕ ਘੰਟਾ ਅੱਗੇ ਕਰ ਦਿੱਤਾ ਗਿਆ ਹੈ। ਪ੍ਰੋਟੋਕਾਲ ਅਫ਼ਸਰ ਅਰੁਣ ਮਾਹਲ ਨੇ ਦੱਸਿਆ ਕਿ ਰਿਟ੍ਰੀਟ ਸੈਰੇਮਨੀ ਦੇ ਸਮੇਂ ’ਚ ਤਬਦੀਲੀ ਕੀਤੀ ਗਈ ਹੈ। ਸਰਦੀਆਂ ’ਚ ਸੈਰੇਮਨੀ ਦਾ ਸਮਾਂ ਸ਼ਾਮ 4.30 ਵਜੇ ਤੋਂ ਪੰਜ ਵਜੇ ਤੱਕ ਰਹਿੰਦਾ ਸੀ। ਹੁਣ ਮੌਸਮ ਬਦਲਣ ਦੇ ਨਾਲ ਸਮਾਂ ਸ਼ਾਮ ਪੰਜ ਵਜੇ ਤੋਂ ਸਾਢੇ ਪੰਜੇ ਤੱਕ ਹੋਵੇਗਾ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਰਿਟ੍ਰੀਟ ਸੈਰੇਮਨੀ ਦੇਖਣ ਆਉਣ ਵਾਲੇ ਦਰਸ਼ਕ ਨਵੇਂ ਸਮੇਂ ਮੁਤਾਬਕ ਹੀ ਬਾਰਡਰ ਪੁੱਜਣ। ਆਰਕੀਓਲਾਜਿਕਲ ਸਰਵੇ ਆਫ ਇੰਡੀਆ (ਏਐੱਸਆਈ) ਦੇ ਸੀਨੀਅਰ ਕੰਜ਼ਰਵੇਸ਼ਨ ਅਸਿਸਟੈਂਟ ਸ਼੍ਰੀਓਮ ਨੇ ਦੱਸਿਆ ਕਿ ਬਾਗ ’ਚ ਚੱਲਣ ਵਾਲੇ ਲਾਈਟ ਐਂਡ ਸਾਊਂਡ ਸ਼ੋਅ ’ਚ ਪੰਜਾਬੀ ਦਾ ਸ਼ੋਅ 6.30 ਤੋਂ 7.00 ਵਜੇ ਤੇ ਹਿੰਦੀ ਦਾ ਸ਼ੋਅ 7.15 ਤੋਂ 7.45 ਵਜੇ ਹੋਵੇਗਾ। ਪਹਿਲਾਂ ਇਹ ਸਮਾਂ ਕ੍ਰਮਵਾਰ 5.30 ਤੋਂ 6.00 ਵਜੇ ਤੇ 6.15 ਤੋਂ 6.45 ਵਜੇ ਦਾ ਸੀ।