ਹਰਜਿੰਦਰ ਸਿੰਘ ਧਾਮੀ ਦੀ ਅਗਵਾਈ 'ਚ ਅੱਜ ਹੋਵੇਗੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ, ਬਜਟ ਦੇ ਜਨਰਲ ਇਜਲਾਸ ਦੀ ਤਰੀਕ ਕੀਤੀ ਜਾਵੇਗੀ ਤੈਅ
ਇਸ ਇਕੱਤਰਤਾ ’ਚ ਬਜਟ ਦੇ ਜਨਰਲ ਇਜਲਾਸ ਦੀ ਤਰੀਕ ਤੈਅ ਕੀਤੀ ਜਾਵੇਗੀ। ਇਸ ਤੋਂ ਇਲਾਵਾ ਗੁਰਦੁਆਰਾ ਸੈਕਸ਼ਨ 85, ਸੈਕਸ਼ਨ 87, ਧਰਮ ਪ੍ਰਚਾਰ ਕਮੇਟੀ, ਵਿੱਦਿਆ ਆਦਿ ਤੋਂ ਇਲਾਵਾ ਭੱਖਦੇ ਸਿੱਖ ਮਸਲਿਆਂ ’ਤੇ ਮਤੇ ਪਾਸ ਕੀਤੇ ਜਾਣਗੇ।
Publish Date: Fri, 06 Mar 2026 08:32 AM (IST)
Updated Date: Fri, 06 Mar 2026 08:35 AM (IST)
ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਸ਼੍ਰੋਮਣੀ ਕਮੇਟੀ ਦੇ ਮੱਖ ਦਫ਼ਤਰ ਵਿਖੇ ਹੋਵੇਗੀ। ਇਹ ਇਕੱਤਰਤਾ ਬਜਟ ਕਮੇਟੀ ਵੱਲੋਂ ਸਾਲ 2026-27 ਲਈ ਸੰਭਾਵੀ ਬਜਟ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸੋਂਪਣ ਤੋਂ ਬਾਅਦ ਸੱਦੀ ਗਈ ਹੈ। ਇਸ ਇਕੱਤਰਤਾ ’ਚ ਬਜਟ ਦੇ ਜਨਰਲ ਇਜਲਾਸ ਦੀ ਤਰੀਕ ਤੈਅ ਕੀਤੀ ਜਾਵੇਗੀ। ਇਸ ਤੋਂ ਇਲਾਵਾ ਗੁਰਦੁਆਰਾ ਸੈਕਸ਼ਨ 85, ਸੈਕਸ਼ਨ 87, ਧਰਮ ਪ੍ਰਚਾਰ ਕਮੇਟੀ, ਵਿੱਦਿਆ ਆਦਿ ਤੋਂ ਇਲਾਵਾ ਭੱਖਦੇ ਸਿੱਖ ਮਸਲਿਆਂ ’ਤੇ ਮਤੇ ਪਾਸ ਕੀਤੇ ਜਾਣਗੇ।