ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਸ਼ੁਰੂ, ਧਰਮ ਪ੍ਰਚਾਰ ਤੇ ਵਿਦਿਆ ਨਾਲ ਸਬੰਧਤ ਲਏ ਜਾ ਸਕਦੇ ਹਨ ਫੈਸਲੇ
ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਪਹਿਲਾਂ 12 ਜਨਵਰੀ ਨੂੰ ਬੁਲਾਈ ਗਈ ਸੀ, ਜੋ ਜ਼ਰੂਰੀ ਰੁਝੇਵਿਆਂ ਕਾਰਨ ਹੁਣ 16 ਜਨਵਰੀ ਨੂੰ ਕਰ ਦਿੱਤੀ ਸੀ। ਇਸ ਇਕੱਤਰਤਾ ਵਿਚ ਗੁਰਦੁਆਰਾ ਸੈਕਸ਼ਨ 85 ਤੇ ਸੈਕਸ਼ਨ 87 ਤੋਂ ਇਲਾਵਾ ਧਰਮ ਪ੍ਰਚਾਰ ਤੇ ਵਿਦਿਆ ਨਾਲ ਸਬੰਧਤ ਫੈਸਲੇ ਲਏ ਜਾਣਗੇ।
Publish Date: Fri, 16 Jan 2026 12:20 PM (IST)
Updated Date: Fri, 16 Jan 2026 12:24 PM (IST)
ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਸ੍ਰੀ ਅੰਮ੍ਰਿਤਸਰ ਵਿਖੇ ਹੋ ਰਹੀ ਹੈ। ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਪਹਿਲਾਂ 12 ਜਨਵਰੀ ਨੂੰ ਬੁਲਾਈ ਗਈ ਸੀ, ਜੋ ਜ਼ਰੂਰੀ ਰੁਝੇਵਿਆਂ ਕਾਰਨ ਹੁਣ 16 ਜਨਵਰੀ ਨੂੰ ਕਰ ਦਿੱਤੀ ਸੀ। ਇਸ ਇਕੱਤਰਤਾ ਵਿਚ ਗੁਰਦੁਆਰਾ ਸੈਕਸ਼ਨ 85 ਤੇ ਸੈਕਸ਼ਨ 87 ਤੋਂ ਇਲਾਵਾ ਧਰਮ ਪ੍ਰਚਾਰ ਤੇ ਵਿਦਿਆ ਨਾਲ ਸਬੰਧਤ ਫੈਸਲੇ ਲਏ ਜਾਣਗੇ।