28 ਮਾਰਚ ਨੂੰ ਹੋਵੇਗਾ ਸ਼੍ਰੋਮਣੀ ਕਮੇਟੀ ਦਾ ਸਲਾਨਾ ਬਜਟ ਜਨਰਲ ਇਜਲਾਸ, ਅੰਤ੍ਰਿੰਗ ਕਮੇਟੀ ਦੀ ਇਕੱਤਰਤਾ 'ਚ ਹੋਇਆ ਐਲਾਨ
ਬਜਟ ਕਮੇਟੀ ਵੱਲੋਂ ਸਾਲ 2026-27 ਲਈ ਸੰਭਾਵੀ ਬਜਟ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੋਂਪਣ ਤੋਂ ਬਾਅਦ ਅੰਤ੍ਰਿੰਗ ਕਮੇਟੀ ਵੱਲੋਂ ਬਜਟ ਦੇ ਜਨਰਲ ਇਜਲਾਸ ਦੀ 28 ਮਾਰਚ ਦੀ ਤਾਰੀਖ ਦਾ ਐਲਾਨ ਕੀਤਾ ਗਿਆ।
Publish Date: Fri, 06 Mar 2026 01:13 PM (IST)
Updated Date: Fri, 06 Mar 2026 01:19 PM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ , ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ‘ਚ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਹੋਈ। ਬਜਟ ਕਮੇਟੀ ਵੱਲੋਂ ਸਾਲ 2026-27 ਲਈ ਸੰਭਾਵੀ ਬਜਟ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੋਂਪਣ ਤੋਂ ਬਾਅਦ ਅੰਤ੍ਰਿੰਗ ਕਮੇਟੀ ਵੱਲੋਂ ਬਜਟ ਦੇ ਜਨਰਲ ਇਜਲਾਸ ਦੀ 28 ਮਾਰਚ ਦੀ ਤਾਰੀਖ ਦਾ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਗੁਰਦੁਆਰਾ ਸੈਕਸ਼ਨ 85, ਸੈਕਸ਼ਨ 87, ਧਰਮ ਪ੍ਰਚਾਰ ਕਮੇਟੀ, ਵਿਦਿਆ ਆਦਿ ਤੋਂ ਇਲਾਵਾ ਭੱਖਦੇ ਸਿੱਖ ਮਸਲਿਆਂ ‘ਤੇ ਮਤੇ ਪਾਸ ਕੀਤੇ ਗਏ। ਇਹ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ 12 ਵਜੇ ਹੋਵੇਗਾ ।