SGPC ਦਾ ਵੱਡਾ ਆਦੇਸ਼, ਸ੍ਰੀ ਦਰਬਾਰ ਸਾਹਿਬ ਦੇ ਸਾਰੇ ਮੁਲਾਜ਼ਮ ਪਹਿਨਣਗੇ ਕੁੜਤੇ ਪਜਾਮੇ; ਪੈਂਟ-ਕਮੀਜ਼ 'ਤੇ ਲੱਗੀ ਰੋਕ
ਸ਼੍ਰੋਮਣੀ ਕਮੇਟੀ ਨੇ ਦਫ਼ਤਰਾਂ ਵਿੱਚ ਪੈਂਟ-ਕਮੀਜ਼ 'ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਪਜਾਮਾ-ਕੁੜਤਾ ਲਾਜ਼ਮੀ ਕਰ ਦਿੱਤਾ ਹੈ। ਇਹ ਹੁਕਮ ਸਿੱਖ ਮਰਿਆਦਾ ਨੂੰ ਬਣਾਈ ਰੱਖਣ ਦੇ ਉਦੇਸ਼ ਨਾਲ ਜਾਰੀ ਕੀਤਾ ਗਿਆ ਸੀ। ਸਾਰੇ ਕਰਮਚਾਰੀਆਂ ਨੂੰ ਨਵੇਂ ਡਰੈੱਸ ਕੋਡ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
Publish Date: Thu, 26 Feb 2026 01:39 PM (IST)
Updated Date: Thu, 26 Feb 2026 01:59 PM (IST)
ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ 23 ਫਰਵਰੀ ਨੂੰ ਇੱਕ ਮੀਟਿੰਗ ਦਰਮਿਆਨ ਗੁਰਦੁਆਰਾ ਸੈਕਸ਼ਨ 85 ਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਤੇ ਅਕਾਊਂਟੈਂਟਾਂ ਨੂੰ ਡਿਊਟੀ ਦਰਮਿਆਨ ਪੈਂਟਾਂ ਕਮੀਜਾਂ ਪਹਿਨਣ `ਤੇ 2100-2100 ਰੁਪਏ ਦੇ ਜੁਰਮਾਨੇ ਲਗਾਏ ਸਨ | ਜਿਸ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਪ੍ਰਬੰਧ ਨੂੰ ਮੁੱਖ ਰੱਖਦੇ ਸੇਵਾਦਾਰ ਤੋਂ ਲੈ ਕੇ ਮੈਨੇਜਰ ਤੱਕ ਸਾਰਿਆਂ ਨੂੰ ਕੁੜਤੇ ਪਜਾਮੇ ਅਤੇ ਪ੍ਰਵਾਨਿਤ ਰੰਗਾਂ ਦੀਆਂ ਦਸਤਾਰਾਂ ਸਜਾਉਣ ਦੇ ਆਦੇਸ਼ ਜਾਰੀ ਕੀਤਾ ਹਨ । ਜਿਸ ਤੋਂ ਬਾਅਦ ਸਾਰੇ ਹੀ ਸੇਵਾਦਾਰਾਂ ਤੋਂ ਲੈ ਕੇ ਮੈਨੇਜਰ ਕੁੜਤੇ ਪਜਾਮੇ ਪਹਿਣ ਕੇ ਡਿਊਟੀ `ਤੇ ਹਾਜ਼ਰ ਹੋਏ ਹਨ।