SGPC ਪ੍ਰਧਾਨ ਦੀ ਸਖ਼ਤੀ: 'ਜੈਂਟਲਮੈਨ' ਬਣ ਕੇ ਆਏ ਮੈਨੇਜਰਾਂ ਤੇ ਅਕਾਊਂਟੈਂਟਾਂ ਨੂੰ ਲਗਾਇਆ 2100-2100 ਰੁਪਏ ਜੁਰਮਾਨਾ
ਬਜਟ ਕਮੇਟੀ ਦੀ ਮੀਟਿੰਗ ਵਿਚ ਸ਼ਾਮਲ ਹੋਣ ਪਹੁੰਚੇ ਗੁਰਦੁਆਰਾ ਸੈਕਸ਼ਨ 85 ਨਾਲ ਸਬੰਧਤ ਮੈਨੇਜਰ ਤੇ ਅਕਾਊਂਟੈਂਟ ਜਦ ਮੀਟਿੰਗ ਵਿਚ ਹਾਜ਼ਰ ਹੋਏ ਤਾਂ ਧਾਮੀ ਨੇ ਜੈਂਟਲਮੈਨ ਬਣੇ ਕੁਝ ਮੈਨੇਜਰਾਂ ਅਤੇ ਅਕਾਊਂਟੈਂਟਾਂ ਦੀ ਨਰਮ ਲਹਿਜ਼ੇ ਨਾਲ ਝਾੜ ਵੀ ਕੀਤੀ ਅਤੇ ਜੁਰਮਾਨਾ ਵੀ ਲਗਾਇਆ।
Publish Date: Wed, 25 Feb 2026 10:18 AM (IST)
Updated Date: Wed, 25 Feb 2026 10:24 AM (IST)
ਸਟਾਫ ਰਿਪੋਰਟਰ, ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਗੁਰਦੁਆਰਾ ਸੈਕਸ਼ਨ 85 ਦੇ ਮੈਨੇਜਰਾਂ ਅਤੇ ਅਕਾਊਂਟੈਂਟਾਂ ਨਾਲ ਮੀਟਿੰਗ ਦਰਮਿਆਨ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਗੁਰੂ ਦੀ ਭੈਅ ਭਾਵਨੀ ਵਿਚ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਬਜਟ ਕਮੇਟੀ ਦੀ ਮੀਟਿੰਗ ਵਿਚ ਸ਼ਾਮਲ ਹੋਣ ਪਹੁੰਚੇ ਗੁਰਦੁਆਰਾ ਸੈਕਸ਼ਨ 85 ਨਾਲ ਸਬੰਧਤ ਮੈਨੇਜਰ ਤੇ ਅਕਾਊਂਟੈਂਟ ਜਦ ਮੀਟਿੰਗ ਵਿਚ ਹਾਜ਼ਰ ਹੋਏ ਤਾਂ ਧਾਮੀ ਨੇ ਜੈਂਟਲਮੈਨ ਬਣੇ ਕੁਝ ਮੈਨੇਜਰਾਂ ਅਤੇ ਅਕਾਊਂਟੈਂਟਾਂ ਦੀ ਨਰਮ ਲਹਿਜ਼ੇ ਨਾਲ ਝਾੜ ਵੀ ਕੀਤੀ ਅਤੇ ਜੁਰਮਾਨਾ ਵੀ ਲਗਾਇਆ। ਉਨ੍ਹਾਂ ਮੈਨੇਜਰਾਂ ਤੇ ਅਕਾਊਂਟੈਂਟਾਂ ਨੂੰ ਕਿਹਾ ਕਿ ਇਹ ਗੁਰੂ ਘਰ ਦੇ ਮੈਨੇਜਰ, ਅਕਾਊਂਟੈਟ ਤੇ ਵਜ਼ੀਰਾਂ ਦੀ ਵਰਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਨੇਜਰਾਂ, ਅਕਾਊਂਟੈਂਟਾਂ ਨੂੰ ਡਿਊਟੀ ਕੁਰਤਾ ਪਜਾਮਾ ਹੀ ਸ਼ੋਭਦਾ ਹੈ। ਭਾਵੇਂ ਉਪਰੋਕਤ ਮੈਨੇਜਰਾਂ ਤੇ ਅਕਾਊਂਟੈਂਟਾਂ ਨੇ ਆਪਣੀ ਗਲਤੀ ਮੰਨੀ ਪਰ ਧਾਮੀ ਨੇ ਤਕਰੀਬਨ 20 ਦੇ ਕਰੀਬ ਅਕਾਊਂਟੈਂਟਾਂ ਤੇ ਮੈਨੇਜਰਾਂ ਨੂੰ 2100-2100 ਰੁਪਏ ਗੁਰੂ ਘਰ ਦੀ ਗੋਲਕ ਲਈ ਰਸੀਦ ਕਟਵਾਉਂਣ ਦਾ ਆਦੇਸ਼ ਜਾਰੀ ਕੀਤਾ।